Advertisment

ਗਣਤੰਤਰ ਦਿਵਸ ਹਿੰਸਾ ਮਾਮਲੇ 'ਚ ਲੱਖਾ ਸਿਧਾਣਾ ਨੂੰ ਰਾਹਤ, 20 ਜੁਲਾਈ ਤੱਕ ਨਹੀਂ ਹੋਵੇਗੀ ਗ੍ਰਿਫਤਾਰੀ

author-image
Baljit Singh
New Update
ਗਣਤੰਤਰ ਦਿਵਸ ਹਿੰਸਾ ਮਾਮਲੇ 'ਚ ਲੱਖਾ ਸਿਧਾਣਾ ਨੂੰ ਰਾਹਤ, 20 ਜੁਲਾਈ ਤੱਕ ਨਹੀਂ ਹੋਵੇਗੀ ਗ੍ਰਿਫਤਾਰੀ
Advertisment
publive-image ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਗਣਤੰਤਰ ਦਿਵਸ ’ਤੇ ਲਾਲ ਕਿਲਾ ਵਿਖੇ ਹੋਈ ਹਿੰਸਾ ਸਬੰਧੀ ਕਥਿਤ ਤੌਰ ’ਤੇ ਗੈਂਗਸਟਰ ਤੋਂ ਵਰਕਰ ਬਣੇ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਗਈ ਅੰਤਰਿਮ ਰਾਹਤ ਦੀ ਮਿਆਦ ਸ਼ਨੀਵਾਰ ਹੋਰ 20 ਜੁਲਾਈ ਤੱਕ ਵਧਾ ਦਿੱਤੀ ਅਤੇ ਕਿਹਾ ਕਿ ਉਹ ਉਨ੍ਹਾਂ ਚੀਜ਼ਾਂ ਵਿਚ ਦਖ਼ਲ ਨਹੀਂ ਦੇਵੇਗੀ, ਜਿਥੇ ਮੌਲਿਕ ਅਧਿਕਾਰ ਸ਼ਾਮਲ ਹੋਣਗੇ। ਪੜੋ ਹੋਰ ਖਬਰਾਂ:
Advertisment
ਫਿਲੀਪੀਨਜ਼ 'ਚ ਲੈਂਡਿੰਗ ਦੌਰਾਨ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 85 ਲੋਕ ਸਨ ਸਵਾਰ ਐਡੀਸ਼ਨਲ ਸੈਸ਼ਨ ਜੱਜ ਕਾਮਿਨੀ ਨੇ ਦਿੱਲੀ ਪੁਲਸ ਨੂੰ ਸਿਧਾਣਾ ਨੂੰ 20 ਜੁਲਾਈ ਤੱਕ ਗ੍ਰਿਫ਼ਤਾਰ ਨਾ ਕਰਨ ਦਾ ਨਿਰਦੇਸ਼ ਦਿੱਤਾ। ਮਾਣਯੋਗ ਜੱਜ ਨੇ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਜੇਲ ਭਰੋ ਅੰਦੋਲਨ ਸ਼ੁਰੂ ਹੋ ਜਾਏ। ਲੱਖਾ ਨੂੰ ਪਿਛਲੀ ਵਾਰ 3 ਜੁਲਾਈ ਤੱਕ ਰਾਹਤ ਦਿੱਤੀ ਗਈ ਸੀ ਅਤੇ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਹੁਣ ਤੱਕ 18 ਵਿਚੋਂ 14 ਮੁਲਜ਼ਮਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਨ੍ਹਾਂ ਵਿਚੋਂ ਮੁੱਖ ਮੁਲਜ਼ਮ ਦੀਪ ਸਿੱਧੂ ਅਤੇ ਇਕਬਾਲ ਸਿੰਘ ਸ਼ਾਮਲ ਹਨ। ਪੜੋ ਹੋਰ ਖਬਰਾਂ: ਅੱਜ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਰੋਜ਼ ਬਣ ਰਿਹੈ ਨਵਾਂ ਰਿਕਾਰਡ ਪੁਲਸ ਮੁਲਾਜ਼ਮ ’ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਮਿਲੀ ਜ਼ਮਾਨਤ ਅਦਾਲਤ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਇਕ ਪੁਲਸ ਮੁਲਾਜ਼ਮ ’ਤੇ ਕਥਿਤ ਤੌਰ ’ਤੇ ਭਾਲੇ ਨਾਲ ਹਮਲਾ ਕਰਨ ਦੇ ਦੋਸ਼ ਹੇਠ ਇਕ ਮੁਲਜ਼ਮ ਖੇਮਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਮਾਣਯੋਗ ਜੱਜ ਕਾਮਿਨੀ ਨੇ ਕਿਹਾ ਕਿ ਇਸਤਗਾਸਾ ਪੱਖ ਜਿਨ੍ਹਾਂ ਤਸਵੀਰਾਂ ਅਤੇ ਵੀਡੀਓ ਦੇ ਆਧਾਰ ’ਤੇ ਮਾਮਲਾ ਬਣਾ ਰਿਹਾ ਹੈ, ਉਹ ਸਪੱਸ਼ਟ ਨਹੀਂ ਹਨ। ਖੇਮਪ੍ਰੀਤ ਸਿੰਘ ਕਿਸੇ ਵੀ ਤਸਵੀਰ ਜਾਂ ਵੀਡੀਓ ਵਿਚ ਹਮਲਾ ਕਰਦਾ ਨਜ਼ਰ ਨਹੀਂ ਆ ਰਿਹਾ। ਦੋਸ਼ੀ ਸਾਬਿਤ ਹੋਣ ਤੱਕ ਮੁਲਜ਼ਮ ਨੂੰ ਨਿਰਦੋਸ਼ ਹੀ ਮੰਨਿਆ ਜਾਂਦਾ ਹੈ। ਉਸ ਵਿਰੁੱਧ ਦੋਸ਼ ਪੱਤਰ ਦਾਖਲ ਹੈ ਅਤੇ ਅੱਗੋਂ ਦੀ ਜਾਂਚ ਲਈ ਉਸ ਦੀ ਕੋਈ ਲੋੜ ਨਹੀਂ। ਪੜੋ ਹੋਰ ਖਬਰਾਂ: 28 ਸਾਲਾਂ ਬਾਅਦ ਰਾਜਸਥਾਨ ਦੇ ਕਿਸਾਨ ਭਾਰਤ-ਪਾਕਿ ਸਰਹੱਦ ‘ਤੇ ਕਰ ਸਕਣਗੇ ਖੇਤੀ, ਇਹ ਹੋਣਗੀਆਂ ਸ਼ਰਤਾਂ -PTC News publive-image-
delhi-red-fort-lakha-sidhana-20-july-interim-relief
Advertisment

Stay updated with the latest news headlines.

Follow us:
Advertisment