Advertisment

ਦਿੱਲੀ 'ਚ ਕੋਰੋਨਾ ਦੇ ਮਾਮਲਿਆਂ 'ਚ ਗਿਰਾਵਟ ਜਾਰੀ, ਅੱਜ ਆਏ 381 ਨਵੇਂ ਕੇਸ

author-image
Baljit Singh
New Update
ਦਿੱਲੀ 'ਚ ਕੋਰੋਨਾ ਦੇ ਮਾਮਲਿਆਂ 'ਚ ਗਿਰਾਵਟ ਜਾਰੀ, ਅੱਜ ਆਏ 381 ਨਵੇਂ ਕੇਸ
Advertisment
publive-image ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਜਾਰੀ ਹੈ। ਅੱਜ ਦਿੱਲੀ ਵਿਚ ਪਾਜ਼ੇਟਿਵਿਟੀ ਰੇਟ ਡਿੱਗ ਕੇ 0.50 ਫੀਸਦੀ ਰਹਿ ਗਈ। ਪਿਛਲੇ 24 ਘੰਟਿਆਂ ਦੌਰਾਨ 381 ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਿਲੇ ਅਤੇ ਇਸੇ ਸਮੇਂ ਦੌਰਾਨ 34 ਲੋਕਾਂ ਦੀ ਵਾਇਰਸ ਦੇ ਚੱਲਦੇ ਮੌਤ ਹੋ ਗਈ।
Advertisment
publive-image ਪੜੋ ਹੋਰ ਖਬਰਾਂ: ਜ਼ਮੀਨੀ ਵਿਵਾਦ ਦੌਰਾਨ ਮੁਟਿਆਰ ਨੂੰ ਜ਼ਿੰਦਾ ਕੰਧ ‘ਚ ਚੁਣਵਾਇਆ, ਦਰਿੰਦਗੀ ਦੀ ਹੈਰਾਨ ਕਰਦੀ ਵਾਰਦਾਤ ਸਿਹਤ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਅੱਜ ਦਿੱਲੀ ਵਿਚ 5,889 ਕੋਰੋਨਾ ਦੇ ਐਕਟਿਵ ਕੇਸ ਬਚੇ ਹਨ, ਯਾਨੀ ਇੰਨੇ ਮਰੀਜ਼ਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਸ਼ਨੀਵਾਰ ਨੂੰ ਦਿੱਲੀ ਵਿਚ 6,731 ਐਕਟਿਵ ਕੇਸ ਸਨ। ਪਿਛਲੇ 24 ਘੰਟਿਆਂ ਵਿਚ 1189 ਮਰੀਜ਼ਾਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਦੇ ਬਾਅਦ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਕੁੱਲ ਗਿਣਤੀ ਹੁਣ 13,98,764 ਹੋ ਗਈ ਹੈ। publive-image ਪੜੋ ਹੋਰ ਖਬਰਾਂ:
Advertisment
ਪਹਿਲਾਂ ਫਾਂਸੀ ਦੇ ਫੰਦੇ ਨਾਲ ਲਈ ਸੈਲਫੀ, ਘਰਵਾਲਿਆਂ ਨੂੰ ਫੋਟੋ ਭੇਜ ਦੇ ਦਿੱਤੀ ਜਾਨ ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ ਹੁਣ ਦਿੱਲੀ ਵਿਚ ਕੋਰੋਨਾ ਇਨਫੈਕਟਿਡਾਂ ਦੀ ਕੁੱਲ ਸੰਖਿਆ 14,29,244 ਹੋ ਗਈ ਹੈ ਅਤੇ ਵਾਇਰਸ ਦੀ ਚਪੇਟ ਵਿਚ ਆ ਕੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਹੁਣ 24,591 ਤੱਕ ਪਹੁੰਚ ਗਈ ਹੈ। ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਵਿਚ 76,857 ਕੋਰੋਨਾ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। ਪੜੋ ਹੋਰ ਖਬਰਾਂ: ਅਫਗਾਨਿਸਤਾਨ 'ਚ ਸੜਕ ਕਿਨਾਰੇ ਹੋਇਆ ਬੰਬ ਧਮਾਕਾ, 11 ਹਲਾਕ -PTC News publive-image-
delhi-reports-381-fresh-covid-cases-and-34-deaths-in-last-24-hours
Advertisment

Stay updated with the latest news headlines.

Follow us:
Advertisment