Sat, Apr 20, 2024
Whatsapp

ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ 2 ਅੱਤਵਾਦੀਆਂ ਨੂੰ ਦਬੋਚਿਆ, ਰਚ ਰਹੇ ਸਨ ਵੱਡੇ ਹਮਲੇ ਦੀ ਸਾਜਿਸ਼

Written by  Jashan A -- January 24th 2019 05:43 PM -- Updated: January 24th 2019 05:45 PM
ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ 2 ਅੱਤਵਾਦੀਆਂ ਨੂੰ ਦਬੋਚਿਆ, ਰਚ ਰਹੇ ਸਨ ਵੱਡੇ ਹਮਲੇ ਦੀ ਸਾਜਿਸ਼

ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ 2 ਅੱਤਵਾਦੀਆਂ ਨੂੰ ਦਬੋਚਿਆ, ਰਚ ਰਹੇ ਸਨ ਵੱਡੇ ਹਮਲੇ ਦੀ ਸਾਜਿਸ਼

ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ 2 ਅੱਤਵਾਦੀਆਂ ਨੂੰ ਦਬੋਚਿਆ, ਰਚ ਰਹੇ ਸਨ ਵੱਡੇ ਹਮਲੇ ਦੀ ਸਾਜਿਸ਼,ਦਿੱਲੀ: ਦਿੱਲੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਉਹਨਾਂ ਨੇ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਗ੍ਰਿਫਤਾਰ ਕਰ ਲਏ। ਮਿਲੀ ਜਾਣਕਾਰੀ ਮੁਤਾਬਕ ਇਹ ਅੱਤਵਾਦੀ ਗਣਤੰਤਰ ਦਿਵਸ 'ਤੇ ਹਮਲੇ ਦੀ ਸਾਜਿਸ਼ ਰਚ ਰਹੇ ਸਨ। [caption id="attachment_245337" align="aligncenter" width="300"]delhi ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ 2 ਅੱਤਵਾਦੀਆਂ ਨੂੰ ਦਬੋਚਿਆ, ਰਚ ਰਹੇ ਸਨ ਵੱਡੇ ਹਮਲੇ ਦੀ ਸਾਜਿਸ਼[/caption] ਮਿਲੀ ਜਾਣਕਾਰੀ ਮੁਤਾਬਕ ਦਿਲੀ-ਐੱਨ. ਸੀ. ਆਰ. ਦੇ ਇਲਾਕਿਆਂ 'ਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 2 ਅੱਤਵਾਦੀਆਂ ਨੂੰ ਦਬੋਚ ਲਿਆ। ਇਨ੍ਹਾਂ ਅੱਤਵਾਦੀਆਂ ਦੇ ਕੋਲ ਭਾਰੀ ਗਿਣਤੀ 'ਚ ਵਿਸਫੋਟਕ ਸਮੱਗਰੀ ਹੋਣ ਦਾ ਸ਼ੱਕ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹ ਅੱਤਵਾਦੀ ਗਣਤੰਤਰ ਦਿਵਸ ਮੌਕੇ ਵੱਡਾ ਹਮਲਾ ਕਰ ਸਕਦੇ ਸਨ।

ਦਿੱਲੀ ਪੁਲਿਸ ਮੁਤਾਬਕ ਇੱਕ ਅੱਤਵਾਦੀ ਜੋ ਜੈਸ਼-ਏ-ਮੁਹੰਮਦ ਦਾ ਮਾਸਟਰ ਮਾਈਂਡ ਹੈ ਅਤੇ ਹਾਲ ਹੀ ਸ਼੍ਰੀਨਗਰ 'ਚ ਹੋਏ ਗ੍ਰਨੇਡ ਹਮਲੇ 'ਚ ਸ਼ਾਮਿਲ ਸੀ ਉਹ ਇੱਕ ਵਾਰ ਫਿਰ ਅੱਤਵਾਦੀ ਹਮਲੇ ਦੀ ਪਲਾਨਿੰਗ ਬਣਾ ਰਿਹਾ ਹੈ। ਜਿਸ ਦੌਰਾਨ ਸਪੈਸ਼ਲ ਸੈੱਲ ਦੀ ਟੀਮ ਜੰਮੂ ਕਸ਼ਮੀਰ ਪਹੁੰਚ ਗਈ ਹੈ। -PTC News

Top News view more...

Latest News view more...