ਮੀਂਹ ਦੇ ਦੌਰਾਨ 10 ਫੁੱਟ ਤੱਕ ਧੱਸ ਗਈ ਦਿੱਲੀ ਦੀ ਇਹ ਸੜਕ , DTC ਦੀ ਬੱਸ ਵੀ ਅੱਧੀ ਫਸੀ

By Shanker Badra - September 14, 2021 8:09 am

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਜਗ੍ਹਾ -ਜਗ੍ਹਾ ਪਾਣੀ ਖੜ੍ਹਨ ਅਤੇ ਸੜਕਾਂ ਧਸਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਥੇ 13 ਸਤੰਬਰ ਨੂੰ ਰਾਤ 9.30 ਵਜੇ ਦੇ ਕਰੀਬ ਇੱਥੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦੱਖਣੀ ਦਿੱਲੀ ਦੇ ਅਧਚਿਨੀ ਨੇੜੇ ਸੜਕ ਧੱਸਣ ਕਾਰਨ ਅੱਧੀ ਬੱਸ ਟੋਏ ਵਿੱਚ ਧੱਸ ਗਈ ਹੈ।

ਮੀਂਹ ਦੇ ਦੌਰਾਨ 10 ਫੁੱਟ ਤੱਕ ਧੱਸ ਗਈ ਦਿੱਲੀ ਦੀ ਇਹ ਸੜਕ , DTC ਦੀ ਬੱਸ ਵੀ ਅੱਧੀ ਫਸੀ

ਜਦੋਂ ਤੱਕ ਕੋਈ ਵਿਅਕਤੀ ਕੁਝ ਕਰ ਸਕਦਾ ਸੀ, ਬੱਸ ਦੇ ਨਾਲ ਚੱਲੀ ਆ ਰਹੀ ਇੱਕ ਬਾਈਕ ਅਤੇ ਸਕੂਟੀ ਵੀ ਟੋਏ ਵਿੱਚ ਡਿੱਗ ਗਈ। ਹਾਲਾਂਕਿ, ਸਥਾਨਕ ਲੋਕਾਂ ਨੇ ਬਿਨਾਂ ਦੇਰੀ ਕੀਤੇ ਬਾਈਕ ਸਵਾਰ ਅਤੇ ਸਕੂਟੀ ਸਵਾਰ ਨੂੰ ਸੁਰੱਖਿਅਤ ਟੋਏ ਵਿੱਚੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਬੱਸ ਵਿੱਚ ਸਵਾਰ ਕਰੀਬ 3 ਦਰਜਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਮੀਂਹ ਦੇ ਦੌਰਾਨ 10 ਫੁੱਟ ਤੱਕ ਧੱਸ ਗਈ ਦਿੱਲੀ ਦੀ ਇਹ ਸੜਕ , DTC ਦੀ ਬੱਸ ਵੀ ਅੱਧੀ ਫਸੀ

ਦੱਖਣੀ ਦਿੱਲੀ ਦੇ ਅਧਚਿਨੀ ਨੇੜੇ ਅਰਬਿੰਦੋ ਮਾਰਗ 'ਤੇ ਏਮਜ਼ ਤੋਂ ਮਹਿਰੌਲੀ ਨੂੰ ਜਾਣ ਵਾਲੀ ਸੜਕ ਸੋਮਵਾਰ ਰਾਤ ਨੂੰ ਅਚਾਨਕ ਧੱਸ ਗਈ। ਉਸੇ ਸਮੇਂ ਆ ਰਹੀ ਡੀਟੀਸੀ ਬੱਸ ਦੇ ਡਰਾਈਵਰ ਨੇ ਵਿਚਕਾਰ ਇੱਕ ਟੋਆ ਵੇਖਿਆ ਅਤੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਜਦੋਂ ਬੱਸ ਰੁਕਦੀ ,ਇਸਦਾ ਅੱਧਾ ਹਿੱਸਾ ਟੋਏ ਵਿੱਚ ਧੱਸ ਗਿਆ। ਇਸਦੇ ਨਾਲ ਹੀ ਬੱਸ ਦੇ ਪਿੱਛੇ ਤੋਂ ਆ ਰਹੀ ਇੱਕ ਬਾਈਕ ਅਤੇ ਸਕੂਟੀ ਵੀ ਇਸ ਵਿੱਚ ਡਿੱਗ ਗਈ। ਕਰੇਨ ਦੀ ਮਦਦ ਨਾਲ ਬੱਸ ਨੂੰ ਟੋਏ ਵਿੱਚੋਂ ਬਾਹਰ ਕੱਢਿਆ ਗਿਆ।

ਮੀਂਹ ਦੇ ਦੌਰਾਨ 10 ਫੁੱਟ ਤੱਕ ਧੱਸ ਗਈ ਦਿੱਲੀ ਦੀ ਇਹ ਸੜਕ , DTC ਦੀ ਬੱਸ ਵੀ ਅੱਧੀ ਫਸੀ

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਆਪ ਵਿਧਾਇਕ ਸੋਮਨਾਥ ਭਾਰਤੀ ਸਥਾਨਕ ਪੁਲਿਸ, ਲੋਕ ਨਿਰਮਾਣ ਵਿਭਾਗ ਅਤੇ ਜਲ ਬੋਰਡ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਲੋਕ ਨਿਰਮਾਣ ਵਿਭਾਗ ਅਤੇ ਜਲ ਬੋਰਡ ਦੇ ਅਧਿਕਾਰੀਆਂ ਨੇ ਇੱਕ ਦੂਜੇ 'ਤੇ ਦੋਸ਼ ਲਗਾਉਂਦੇ ਹੋਏ ਆਪਣੇ ਆਪ ਨੂੰ ਪਾਕਿ -ਸਾਫ਼ ਦੱਸਣਾ ਸ਼ੁਰੂ ਕਰ ਦਿੱਤਾ ਅਤੇ ਸੜਕ ਟੁੱਟਣ ਦਾ ਮੁੱਖ ਕਾਰਨ ਗੈਸ ਪਾਈਪਲਾਈਨ ਰਾਹੀਂ ਕੀਤਾ ਜਾ ਰਿਹਾ ਕੰਮ ਦੱਸਿਆ।
-PTCNews

adv-img
adv-img