ਸ਼ਾਪਿੰਗ ਮਾਲ ਦੇ ਸਪਾ ਸੈਂਟਰ ‘ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

Delhi rohini area Shopping mall spa center sex racket
ਸ਼ਾਪਿੰਗ ਮਾਲ ਦੇ ਸਪਾ ਸੈਂਟਰ 'ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਸ਼ਾਪਿੰਗ ਮਾਲ ਦੇ ਸਪਾ ਸੈਂਟਰ ‘ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼:ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਰੋਹਿਣੀ ਇਲਾਕੇ ਵਿੱਚ ਇੱਕ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।ਦਰਅਸਲ ਇਹ ਰੈਕੇਟ ਇੱਕ ਸ਼ਾਪਿੰਗ ਮਾਲ ਵਿੱਚ ਸਪਾ ਸੈਂਟਰ ਦੀ ਆੜ ਵਿਚ ਚੱਲ ਰਿਹਾ ਸੀ।ਇਸ ਮਾਮਲੇ ਵਿੱਚ ਦਿੱਲੀ ਪੁਲਿਸ ਤੇ ਮਹਿਲਾ ਕਮਿਸ਼ਨ ਦੀ ਟੀਮ ਨੇ 11 ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਹਾਲਾਂਕਿ ਪੁੱਛਗਿੱਛ ਤੋਂ ਬਾਅਦ ਸਾਰੀਆਂ ਕੁੜੀਆਂ ਨੂੰ ਰਿਹਾਅ ਕੀਤਾ ਗਿਆ ਹੈ।

Delhi rohini area Shopping mall spa center sex racket
ਸ਼ਾਪਿੰਗ ਮਾਲ ਦੇ ਸਪਾ ਸੈਂਟਰ ‘ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਦਿੱਲੀ ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਵਿਚ ਸੈਕਸ ਰੈਕੇਟ ਚਲਾਇਆ ਜਾ ਰਿਹਾ ਹੈ।ਜਿਸ ਦੇ ਆਧਾਰ ‘ਤੇ ਛਾਪੇਮਾਰੀ ਕਰਦੇ ਹੋਏ ਪੁਲਿਸ ਦੀ ਟੀਮ ਨੇ ਮਾਲ ‘ਚ ਪਹੁੰਚ ਕੇ 11 ਲੜਕੀਆਂ ਤੋਂ ਹਿਰਾਸਤ ਵਿੱਚ ਲਿਆ ਹੈ।

Delhi rohini area Shopping mall spa center sex racket
ਸ਼ਾਪਿੰਗ ਮਾਲ ਦੇ ਸਪਾ ਸੈਂਟਰ ‘ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਦੱਸ ਦੇਈਏ ਕਿ ਜਦੋਂ ਇੱਕ ਪੱਤਰਕਾਰ ਸਪਾ ਸੈਂਟਰ ਗਿਆ ਤਾਂ ਸਪਾ ਵੱਲੋਂ ਉਸ ਨੂੰ ਵੱਖ-ਵੱਖ ਕੀਮਤ ‘ਤੇ ਵੱਖ-ਵੱਖ ਲੜਕੀਆਂ ਦੀ ਪੇਸ਼ਕਸ਼ ਕੀਤੀ ਗਈ ਸੀ।ਇਸ ਤੋਂ ਬਾਅਦ ਪੱਤਰਕਾਰ ਨੇ ਮਹਿਲਾ ਕਮਿਸ਼ਨ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਸੀ।ਇਸ ਤੋਂ ਬਾਅਦ ਲੜਕੀਆਂ ਨੂੰ ਪ੍ਰਸ਼ਾਂਤ ਵਿਹਾਰ ਥਾਣੇ ਵਿਚ ਲੈ ਜਾਇਆ ਗਿਆ, ਜਿੱਥੇ ਪੁਲਿਸ ਨੇ ਬਿਆਨ ਲਿਖੇ ਅਤੇ ਇਕ ਐਫਆਈਆਰ ਦਰਜ ਕੀਤੀ ਗਈ।

Delhi rohini area Shopping mall spa center sex racket
ਸ਼ਾਪਿੰਗ ਮਾਲ ਦੇ ਸਪਾ ਸੈਂਟਰ ‘ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬਰਤਾਨੀਆ ’ਚ ਰਹਿੰਦੇ ਸਿੱਖਾਂ ਲਈ ਖ਼ੁਸ਼ਖ਼ਬਰੀ , ਸਿੱਖਾਂ ਨੂੰ ਕਿਰਪਾਨ ਧਾਰਨ ਦਾ ਮਿਲਿਆ ਕਾਨੂੰਨੀ ਹੱਕ

ਇਸ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਲੀਵਾਲੀ ਨੇ ਪੁਲਿਸ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਕਿ ਲੜਕੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ? ਮਹਿਲਾ ਕਮਿਸ਼ਨ ਨੇ ਇਸ ਸਬੰਧ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੂੰ ਇਕ ਪੱਤਰ ਲਿਖਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ‘ਤੇ ਨੋਟਿਸ ਲੈਣਾ ਚਾਹੀਦਾ ਹੈ।
-PTCNews