ਦਿੱਲੀ ਦੇ ਨਰੈਣਾ ‘ਚ ਕਲੱਸਟਰ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਬੱਸ , 6 ਬੱਚੇ ਜ਼ਖਮੀ

Delhi: School bus collided with cluster bus in Naraina earlier ,Six students injured
ਦਿੱਲੀਦੇ ਨਰੈਣਾ 'ਚ ਕਲੱਸਟਰ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਬੱਸ , 6 ਬੱਚੇ ਜ਼ਖਮੀ

ਦਿੱਲੀ ਦੇ ਨਰੈਣਾ ‘ਚ ਕਲੱਸਟਰ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਬੱਸ , 6 ਬੱਚੇ ਜ਼ਖਮੀ:ਨਵੀਂ ਦਿੱਲੀ : ਦਿੱਲੀਦੇ ਨਰੈਣਾ ‘ਚ ਅੱਜ ਸਵੇਰੇ ਇੱਕ ਸਕੂਲ ਬੱਸ ਅਤੇ ਕਲਸਟਰ ਬੱਸ ਦੀ ਟੱਕਰ ਹੋ ਗਈ ਹੈ। ਇਸ ਹਾਦਸੇ ਦੌਰਾਨ 6 ਬੱਚੇ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਜ਼ਖਮੀ ਬੱਚਿਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ ਵਾਪਰਿਆ ਹੈ।

Delhi: School bus collided with cluster bus in Naraina earlier ,Six students injured
ਦਿੱਲੀਦੇ ਨਰੈਣਾ ‘ਚ ਕਲੱਸਟਰ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਬੱਸ , 6 ਬੱਚੇ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਉੱਤਰੀ ਦਿੱਲੀ ਦੇ ਨਰੈਣਾ ‘ਚ ਵੀਰਵਾਰ ਸਵੇਰੇ ਬੱਚਿਆਂ ਨੂੰ ਲਿਜਾ ਰਹੀ ਇੱਕ ਸਕੂਲ ਬੱਸ ਦੀ ਡੀਟੀਸੀ ਦੀ ਕਲੱਸਟਰ ਬੱਸ ਨਾਲ ਟੱਕਰਹੋ ਗਈ ਹੈ। ਓਥੇ ਫਾਇਰ ਸਟੇਸ਼ਨ ਨੇੜੇ ਸਕੂਲ ਬੱਸ ਕਲੱਸਟਰ ਬੱਸ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ, ਜਿਸ ‘ਚ ਲਗਭਗ 6 ਵਿਦਿਆਰਥੀ ਜ਼ਖਮੀ ਹੋ ਗਏ।

Delhi: School bus collided with cluster bus in Naraina earlier ,Six students injured
ਦਿੱਲੀਦੇ ਨਰੈਣਾ ‘ਚ ਕਲੱਸਟਰ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਬੱਸ , 6 ਬੱਚੇ ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਬੱਸ ਓਲਡ ਰਜਿੰਦਰ ਨਗਰ ਸਥਿਤ ਸਲਵਾਨ ਪਬਲਿਕ ਸਕੂਲ ਜਾ ਰਹੀ ਸੀ। ਨਰੈਣਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਮੁਤਾਬਿਕ ਜ਼ਖਮੀ ਬੱਚਿਆਂ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਨੇ ਮਹਿਤਾ ਨਰਸਿੰਗ ਹੋਮ ਅਤੇ ਕਪੂਰ ਨਰਸਿੰਗ ਹੋਮ ‘ਚ ਦਾਖਲ ਕਰਵਾਇਆ ਹੈ।

-PTCNews