ਦਿੱਲੀ ਦੇ ਸੀਲਮਪੁਰ ‘ਚ ਹੰਗਾਮਾ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਸੁੱਟੇ ਪੱਥਰ

Seelampur Protest

ਦਿੱਲੀ ਦੇ ਸੀਲਮਪੁਰ ‘ਚ ਹੰਗਾਮਾ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਸੁੱਟੇ ਪੱਥਰ,ਨਵੀਂ ਦਿੱਲੀ: ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਅੱਜ ਦਿੱਲੀ ਦੇ ਸੀਲਮਪੁਰ ਇਲਾਕੇ ‘ਚ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਡੀ.ਟੀ.ਸੀ. ਦੀਆਂ ਤਿੰਨ ਬੱਸਾਂ ‘ਚ ਭੰਨ-ਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਜਾਫਰਾਬਾਦ ਇਲਾਕੇ ‘ਚ ਕਈ ਗੱਡੀਆਂ ਨੂੰ ਅੱਗ ਲੱਗਾ ਦਿੱਤੀ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ‘ਤੇ ਪੱਥਰ ਵੀ ਸੁੱਟੇ ਗਏ। ਹਾਲਾਤ ਨੂੰ ਕੰਟਰੋਲ ‘ਚ ਲਿਆਉਣ ਲਈ ਪੁਲਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ।

ਹੋਰ ਪੜ੍ਹੋ: ਵਲਟੋਹਾ ‘ਚ ਬੇਖੌਫ਼ ਹੋਏ ਨਸ਼ਾ ਤਸਕਰ, ਰੇਡ ਕਰਨ ਆਈ ਪੁਲਿਸ ‘ਤੇ ਕੀਤਾ ਜਾਨਲੇਵਾ ਹਮਲਾ

ਪ੍ਰਦਰਸ਼ਨ ਤੋਂ ਬਾਅਦ ਇਲਾਕੇ ‘ਚ ਤਣਾਅ ਹੈ।ਮਿਲੀ ਜਾਣਕਾਰੀ ਮੁਤਾਬਕ ਇਲਾਕੇ ‘ਚ ਤਣਾਅ ਵਧਦਾ ਦੇਖ 3 ਮੈਟਰੋ ਸਟੇਸ਼ਨ ਵੈਲਕਮ, ਜਾਫਰਾਬਾਦ ਅਤੇ ਮੌਜਪੁਰ-ਬਾਬਰਪੂ ਦਾ ਐਂਟਰੀ ਅਤੇ ਐਗਜਿਟ ਗੇਟ ਵੀ ਬੰਦ ਕਰ ਦਿੱਤਾ ਗਿਆ।

-PTC News