ਸਿਗਰਟਨੋਸ਼ੀ ਨੂੰ ਕੀਤਾ ਮਨ੍ਹਾਂ ਤਾਂ ਗਵਾਉਣੀ ਪਈ ਇੱਕ ਸਿੱਖ ਨੌਜਵਾਨ ਨੂੰ ਆਪਣੀ ਜਾਨ

Delhi Sikh Boy killed: Delhi Sikh Boy killed for objecting to smoking
Delhi Sikh Boy killed: Delhi Sikh Boy killed for objecting to smoking

ਸਿਗਰਟਨੋਸ਼ੀ ਨੂੰ ਕੀਤਾ ਮਨ੍ਹਾਂ ਤਾਂ ਗਵਾਉਣੀ ਪਈ ਇੱਕ ਸਿੱਖ ਨੌਜਵਾਨ ਨੂੰ ਆਪਣੀ ਜਾਨ

ਇੱਕ ਅਜਿਹੀ ਘਟਨਾ ਦਿੱਲੀ ‘ਚ ਵਾਪਰੀ ਹੈ ਜਿਸ ਨੇ ਡਿੱਗ ਰਹੇ ਇਨਸਾਨੀਅਤ ਦੇ ਪੱਧਰ ਦਾ ਡਿੱਗਦਾ ਹੋਇਆ ਗ੍ਰਾਫ ਸਾਡੇ ਸਾਰਿਆਂ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ।
Delhi Sikh Boy killed: Delhi Sikh Boy killed for objecting to smokingਇੱਕ ਘਟਨਾ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇੱਕ ਸਿੱਖ ਨੌਜਵਾਨ ਨੇ ਜਦੋਂ ਕਾਰ ਸਵਾਰ ਦੀ ਸਿਗਰਟਨੋਸ਼ੀ ‘ਤੇ ਇਤਰਾਜ਼ ਜਤਾਇਆ ਤਾਂ ਉਸ ਕਾਰ ਸਵਾਰ ਨੇ ਵਿਅਕਤੀ ਨੇ ਦੋ ਸਿੱਖ ਨੌਜਵਾਨਾਂ ਨੂੰ, ਜੋ ਕਿ ਮੋਟਰ ਸਾਇਕਲ ‘ਤੇ ਸਵਾਰ ਸਨ, ਨੂੰ ਟੱਕਰ ਮਾਰ ਦਿੱਤੀ ਜਿਸ ‘ਚ ਇੱਕ ਦੀ ਮੌਤ ਹੋ ਗਈ। ਦੋਨਾਂ ਮੋਟਰਸਾਇਕਲ ਸਵਾਰਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਦੇ ਵਜੋਂ ਹੋਈ ਹੈ ਅਤੇ ਘਟਨਾ ‘ਚ ਮਾਰੇ ਜਾਣ ਵਾਲੇ ਸਿੱਖ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਹੈ।
Delhi Sikh Boy killed: Delhi Sikh Boy killed for objecting to smoking
ਉਥੇ ਹੀ ਮੁਲਜ਼ਮ ਦੀ ਪਛਾਣ ਰੋਹਿਤ ਕ੍ਰਿਸ਼ਨਾ ਮਹੰਤਾ ਵਜੋਂ ਹੋਈ ਹੈ। ਉਹ ਕਾਨੂੰਨ ਦੀ ਪੜ੍ਹਾਈ ਦਾ ਵਿਦਿਆਰਥੀ ਹੈ।
Delhi Sikh Boy killed: Delhi Sikh Boy killed for objecting to smokingਦੋਵੇਂ ਸਿੱਖ ਨੋਜਵਾਨ ਏਮਜ਼ ਦੇ ਕੋਲ ਦੇ ਫੁੱਟਪਾਥਾਂ ‘ਤੇ ਰਹਿਣ ਵਾਲਿਆਂ ਦੇ ਬਾਰੇ ‘ਚ ਡਾਕਿਊਮੈਂਟਰੀ ਫਿਲਮ ਬਣਾਉਣ ਗਏ ਸਨ।

ਖਬਰਾਂ ਅਨੁਸਾਰ, ਜਦੋਂ ਉਹ ਨੌਜਵਾਨ ਸਫ਼ਦਰਜੰਗ ਹਸਪਤਾਲ ਨੇੜੇ ਰਾਤ ਡਿਨਰ ਕਰ ਰਹੇ ਸਨ ਤਾਂ ਇਕ ਵਿਅਕਤੀ ਆਇਆ ਅਤੇ ਉਨ੍ਹਾਂ ਦੇ ਮੂੰਹ ‘ਤੇ ਸਿਗਰਟ ਦਾ ਧੂੰਆਂ ਛੱਡਣ ਲੱਗਾ।

ਇਸ ‘ਤੇ ਦੋਵਾਂ ਨੌਜਵਾਨਾਂ ਨੇ ਇਤਰਾਜ਼ ਪ੍ਰਗਟ ਕੀਤਾ ਤਾਂ ਮੁਲਜ਼ਮ ਜੋ ਕਿ ਨਸ਼ੇ ਦੀ ਹਾਲਤ ‘ਚ ਸੀ, ਨੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ।
Delhi Sikh Boy killed: Delhi Sikh Boy killed for objecting to smokingਫਿਰ ਜਦੋਂ ਉਹ ਉਥੋਂ ਨਿਕਲੇ ਤਾਂ ਮਹੰਤਾ ਨੇ ਏਮਜ਼ ਨੇੜੇ ਆਪਣੀ ਕਾਰ ਉਨ੍ਹਾਂ ਦੇ ਮੋਟਰਸਾਇਕਲ ‘ਚ ਠੋਕ ਦਿੱਤੀ।

ਦੋਵੇਂ ਸਿੱਖ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਸੱਟਾਂ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਗੁਰਪ੍ਰੀਤ ਨੇ ਦਮ ਤੋੜ ਦਿੱਤਾ।

ਮੁਲਜ਼ਮ ਮਹੰਤਾ ਨੂੰ ਪੁਲਿਸ ਵੱਲੋਂ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਬਾਅਦ ‘ਚ ਜ਼ਮਾਨਤ ਦੇ ਦਿੱਤੀ ਗਈ। ਓਧਰ, ਗੁਰਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਇਹ ਇਲਜ਼ਾਮ ਲਗਾਏ ਹਨ ਕਿ ਉਹਨਾਂ ਦੇ ਬੇਟੇ ਦੀ ਹੱਤਿਆ ਹੋਈ ਹੈ ਅਤੇ ਇਸ ਮਾਮਲੇ ‘ਚ ਪੁਲਿਸ ਨੇ ਵੀ ਅਣਗਹਿਲੀ ਦਿਖਾਈ ਹੈ।
Delhi Sikh Boy killed: Delhi Sikh Boy killed for objecting to smoking
—PTC News