ਹੋਰ ਖਬਰਾਂ

ਜ਼ਖਮੀਆਂ ਦਾ ਮਸੀਹਾ ਬਣਿਆ ਬਜ਼ੁਰਗ ਡਰਾਈਵਰ, ਮੁਫ਼ਤ "ਆਟੋ ਐਮਬੂਲੈਂਸ" ਚਲਾ ਕੇ ਕਰਦਾ ਹੈ ਮਦਦ

By Jashan A -- July 12, 2019 4:07 pm -- Updated:Feb 15, 2021

ਜ਼ਖਮੀਆਂ ਦਾ ਮਸੀਹਾ ਬਣਿਆ ਬਜ਼ੁਰਗ ਡਰਾਈਵਰ, ਮੁਫ਼ਤ "ਆਟੋ ਐਮਬੂਲੈਂਸ" ਚਲਾ ਕੇ ਕਰਦਾ ਹੈ ਮਦਦ,ਨਵੀਂ ਦਿੱਲੀ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸੜਕ ਹਾਦਸਾ ਹੁੰਦੇ ਹੀ ਲੋਕ ਸੜਕ 'ਤੇ ਪਏ ਜਖ਼ਮੀਆਂ ਨੂੰ ਛੱਡ ਕੇ ਜਾਂ ਦੇਖ ਕੇ ਅੱਗੇ ਚਲੇ ਜਾਂਦੇ ਹਨ। ਪਰ ਦਿੱਲੀ ਵਿੱਚ ਇੱਕ ਅਜਿਹਾ ਸਿੱਖ ਆਟੋ ਡਰਾਇਵਰ ਹੈ ਜੋ ਲੋਕਾਂ ਦੀ ਮਦਦ ਕਰਦਾ ਹੈ ,ਕਿਉਂਕਿ ਉਸਨੇ ਆਪਣੇ ਆਟੋ ਨੂੰ ਹੀ ਐਮਬੂਲੈਂਸ ਦਾ ਰੂਪ ਦੇ ਦਿੱਤਾ ਹੈ।

ਹਰਜਿੰਦਰ ਸਿੰਘ ਨਾਮ ਦਾ ਇਹ ਸਿੱਖ ਬਜ਼ੁਰਗ ਜੋ ਕਿ ਲਗਭਗ ਪਿਛਲੇ 40 ਸਾਲ ਵਲੋਂ ਦਿੱਲੀ ਮੋਟਰ ਚਲਾ ਰਹੇ ਹਨ। ਉਨ੍ਹਾਂ ਨੇ ਆਪਣੇ ਆਟੋ ਨੂੰ ਹੀ ਐਮਬੂਲੈਂਸ ਬਣਾ ਕੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ।


ਹੋਰ ਪੜ੍ਹੋ:ਜਲੰਧਰ: ਚਾਹ ਵੇਚਣ ਵਾਲੇ ਦੇ ਲੜਕੇ ਬਣੇ ਇੰਜੀਨੀਅਰ, ਲੱਗਿਆ 15-15 ਲੱਖ ਰੁਪਏ ਦਾ ਸਾਲਾਨਾ ਪੈਕੇਜ

ਹਰਜਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੀਆਂ ਸੜਕਾਂ ਉੱਤੇ ਲੋਕ ਜ਼ਖਮੀ ਹਾਲਤ ਵਿੱਚ ਵੇਖ ਕੇ ਉਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ। ਅੱਜ ਤੱਕ ਉਨ੍ਹਾਂ ਦਾ ਕੋਈ ਚਲਾਨ ਨਹੀ ਹੋਇਆ, ਉਹ ਦਿੱਲੀ ਪੁਲਿਸ ਦੇ ਟਰੈਫਿਕ ਵਾਰਡਨ ਵੀ ਰਹੇ,ਬਹੁਤ ਸਾਰੇ ਸਨਮਾਨ ਵੀ ਮਿਲੇ।

ਲੇਕਿਨ ਜੋ ਸੁਕੂਨ ਇਹਨਾਂ ਲੋਕਾਂ ਦੀ ਸੇਵਾ ਕਰਕੇ ਮਿਲਦਾ ਹੈ ਉਹ ਕਿਤੇ ਨਹੀ ਮਿਲਿਆ, ਲੋਕ ਬਹੁਤ ਪਿਆਰ ਸਨਮਾਨ ਦਿੰਦੇ ਹਨ।

-PTC News