ਮੁੱਖ ਖਬਰਾਂ

ਇਸ ਸਿੱਖ ਵਿਅਕਤੀ ਨੇ ਕਰਤਾਰਪੁਰ ਸਾਹਿਬ ਵਿਖੇ ਸੋਨੇ ਦੀ ਪਾਲਕੀ ਸਾਹਿਬ ਲਈ ਦਾਨ ਕੀਤਾ ਆਪਣਾ ਸਾਰਾ ਸੋਨਾ

By Shanker Badra -- July 18, 2019 5:07 pm -- Updated:Feb 15, 2021

ਇਸ ਸਿੱਖ ਵਿਅਕਤੀ ਨੇ ਕਰਤਾਰਪੁਰ ਸਾਹਿਬ ਵਿਖੇ ਸੋਨੇ ਦੀ ਪਾਲਕੀ ਸਾਹਿਬ ਲਈ ਦਾਨ ਕੀਤਾ ਆਪਣਾ ਸਾਰਾ ਸੋਨਾ :ਨਵੀਂ ਦਿੱਲੀ : ਜਦੋਂ ਵੀ ਅਮੀਰਾਂ ਦੀ ਗੱਲ ਚੱਲਦੀ ਹੈ ਤਾਂ ਬਿਲ ਗੇਟਸ ,ਟਾਟਾ ਬਿਰਲਾ ਵਰਗੇ ਅਮੀਰ ਵਿਅਕਤੀਆਂ ਦਾ ਨਾਮ ਪਹਿਲਾਂ ਆਉਂਦਾ ਹੈ ਪਰ ਇਸ ਦੁਨੀਆਂ ਵਿੱਚ ਕੁੱਝ ਅਜਿਹੇ ਵੀ ਲੋਕ ਰਹਿੰਦੇ ਹਨ ,ਜੋ ਇਨ੍ਹਾਂ ਅਮੀਰਾਂ ਨਾਲੋਂ ਵੱਧ ਦਾਨੀ ਹਨ। ਅੱਜ ਅਸੀਂ ਇੱਕ ਅਜਿਹੇ ਸਿੱਖ ਵਿਅਕਤੀ ਦੇ ਬਾਰੇ ਦੱਸਣ ਜਾ ਰਹੇ ਹਾਂ ,ਜਿਸ ਨੇ ਦਿੱਲ ਖੋਲ੍ਹ ਕੇ ਦਾਨ ਕੀਤਾ ਪਰ ਲੋਕ ਦਿਖਾਵਾ ਵੀ ਨਹੀਂ ਕੀਤਾ।

Delhi Sikh person Golden Palaki Sahib at Kartarpur Sahib Donated All gold ਇਸ ਸਿੱਖ ਵਿਅਕਤੀ ਨੇ ਕਰਤਾਰਪੁਰ ਸਾਹਿਬ ਵਿਖੇ ਸੋਨੇ ਦੀ ਪਾਲਕੀ ਸਾਹਿਬ ਲਈ ਦਾਨ ਕੀਤਾ ਆਪਣਾ ਸਾਰਾ ਸੋਨਾ

ਦਰਅਸਲ 'ਚ ਦਿੱਲੀ ਦੇ ਰਹਿਣ ਵਾਲੇ 80 ਸਾਲ ਦੇ ਜੀਤ ਸਿੰਘ ਨੇ ਆਪਣਾ ਸਾਰਾ ਸੋਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦਾਨੀ ਜੀਤ ਸਿੰਘ ਨੇ 80000 ਦਾ ਚੈੱਕ ਦੇ ਕੇ ਇੱਕ ਬੱਚੇ ਦੀ ਪੜ੍ਹਾਈ ਦੀ ਜਿਮੇਬਾਰੀ ਲਈ ਹੈ। ਜਿਸ ਤੋਂ ਬਾਅਦ ਇਸ ਦਾਨੀ ਵਿਅਕਤੀ ਦੀ ਸੋਸ਼ਲ ਮੀਡੀਆ 'ਤੇ ਖੂਬ ਸ਼ਲਾਘਾ ਹੋ ਰਹੀ ਹੈ।

Delhi Sikh person Golden Palaki Sahib at Kartarpur Sahib Donated All gold ਇਸ ਸਿੱਖ ਵਿਅਕਤੀ ਨੇ ਕਰਤਾਰਪੁਰ ਸਾਹਿਬ ਵਿਖੇ ਸੋਨੇ ਦੀ ਪਾਲਕੀ ਸਾਹਿਬ ਲਈ ਦਾਨ ਕੀਤਾ ਆਪਣਾ ਸਾਰਾ ਸੋਨਾ

ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ,ਇਸ ਦੁਨੀਆਂ ਵਿਚ ਹੋਰ ਵੀ ਅਮੀਰ ਲੋਕ ਹੋਣਗੇ ਪਰ ਸੇਵਾ ਭਾਵਨਾ ਵਿੱਚ ਇਸ ਸਿੱਖ ਤੋਂ ਜ਼ਿਆਦਾ ਕੋਈ ਅਮੀਰ ਨਹੀਂ ਹੋ ਸਕਦਾ ,ਜਿਵੇਂ ਕਿ ਦਿੱਲੀ ਦੇ ਜੀਤ ਸਿੰਘ।

Delhi Sikh person Golden Palaki Sahib at Kartarpur Sahib Donated All gold ਇਸ ਸਿੱਖ ਵਿਅਕਤੀ ਨੇ ਕਰਤਾਰਪੁਰ ਸਾਹਿਬ ਵਿਖੇ ਸੋਨੇ ਦੀ ਪਾਲਕੀ ਸਾਹਿਬ ਲਈ ਦਾਨ ਕੀਤਾ ਆਪਣਾ ਸਾਰਾ ਸੋਨਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਆਖ਼ਿਰ ਕਿਉਂ ਇੱਕ ਲੜਕੀ ਆਪਣੇ ਪਿਓ ਨੂੰ ਦਿਵਾਉਣਾ ਚਾਹੁੰਦੀ ਹੈ ਫਾਂਸੀ ਦੀ ਸਜ਼ਾ , ਖ਼ਬਰ ਪੜ੍ਹਕੇ ਉੱਡ ਜਾਣਗੇ ਹੋਸ਼

ਦੱਸ ਦੇਈਏ ਕਿ ਦਿੱਲੀ ਦੇ ਜੀਤ ਸਿੰਘ ਨੇ ਆਪਣਾ ਸਾਰਾ ਸੋਨਾ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਹੈ ਤਾਂ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਇਸਤੇਮਾਲ ਕਰਤਾਰਪੁਰ ਸਾਹਿਬ ਵਿਖੇ ਭੇਂਟ ਹੋਣ ਵਾਲੀ ਸੋਨੇ ਦੀ ਪਾਲਕੀ ਸਾਹਿਬ ਦੇ ਲਈ ਕਰ ਸਕੇ। ਸਿੱਖ ਕੌਂਮ ਇੱਕ ਅਜਿਹੀ ਕੌਂਮ ਹੈ ,ਜਿਸੇ ਦੇ ਹਿੱਸੇ ਬਹੁਤ ਕਾਰਜ ਅਜਿਹੇ ਆਏ ਹਨ, ਜਿਹੜੇ ਹੋਰ ਕਿਸੇ ਕੌਂਮ ਦੇ ਹਿੱਸੇ ਨਹੀ ਆਏ।
-PTCNews