Advertisment

ਦਿੱਲੀ 'ਚ ਸਿੱਖ ਡਰਾਈਵਰ ਨਾਲ ਕੁੱਟਮਾਰ ਮਾਮਲੇ 'ਚ 3 ਪੁਲਿਸ ਮੁਲਾਜ਼ਮ ਸਸਪੈਂਡ

author-image
Jashan A
Updated On
New Update
ਦਿੱਲੀ 'ਚ ਸਿੱਖ ਡਰਾਈਵਰ ਨਾਲ ਕੁੱਟਮਾਰ ਮਾਮਲੇ 'ਚ 3 ਪੁਲਿਸ ਮੁਲਾਜ਼ਮ ਸਸਪੈਂਡ
Advertisment
ਦਿੱਲੀ 'ਚ ਸਿੱਖ ਡਰਾਈਵਰ ਨਾਲ ਕੁੱਟਮਾਰ ਮਾਮਲੇ 'ਚ 3 ਪੁਲਿਸ ਮੁਲਾਜ਼ਮ ਸਸਪੈਂਡ,ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ 'ਚ ਸਿੱਖ ਆਟੋ ਡਰਾਈਵਰ ਅਤੇ ਇਕ ਨਾਬਾਲਿਗ ਨਾਲ ਕੁੱਟਮਾਰ ਮਾਮਲੇ 'ਚ ਭੜਕੇ ਲੋਕਾਂ ਨੇ ਦੇਰ ਰਾਤ ਪੁਲਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਦਿੱਲੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਕਰਦੇ ਹੋਏ ਇਸ ਮਾਮਲੇ 'ਚ ਸ਼ਾਮਲ ਮੁਖਰਜੀ ਨਗਰ ਪੁਲਿਸ ਸਟੇਸ਼ਨ ਦੇ ਤਿੰਨ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ, ਜਦੋਂਕਿ ਬਾਕੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। publive-imageਤੁਹਾਨੂੰ ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਕਰਮਚਾਰੀਆਂ ਨੇ ਇੱਕ ਸਿੱਖ ਬਜ਼ੁਰਗ ਡਰਾਈਵਰ ਦੀ ਬੇਰਿਹਮੀ ਨਾਲ ਕੁੱਟਮਾਰ ਕੀਤੀ ਗਈ। ਹੋਰ ਪੜ੍ਹੋ: 
Advertisment
ਧਿਆਨ ਚੰਦ ਪੁਰਸਕਾਰ ਜੇਤੂ ਹਾਕਮ ਸਿੰਘ ਦਾ ਸੰਗਰੂਰ ਦੇ ਹਸਪਤਾਲ ‘ਚ ਹੋਇਆ ਦਿਹਾਂਤ, ਮਾਲੀ ਮਦਦ ‘ਚ ਪ੍ਰਸ਼ਾਸਨ ਦੀ ਅਣਗਹਿਲੀ ਦਾ ਮਾਮਲਾ PTC News ਨੇ ਕੀਤਾ ਸੀ ਉਜਾਗਰ publive-imageਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਸੰਗੀਨ ਸਮਝਦਿਆਂ ਮੁਖਰਜੀ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। publive-imageਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਇਸ ਮਾਮਲੇ 'ਤੇ ਬਿਆਨ ਦਿੱਤਾ ਸੀ ਕਿ ਦਿੱਲੀ ਪੁਲਸ ਸਿੱਖ ਆਟੋ ਡਰਾਈਵਰ ਅਤੇ ਨਾਬਾਲਿਗ ਨਾਲ ਹੋਈ ਕੁੱਟਮਾਰ 'ਤੇ ਕਾਰਵਾਈ ਕਰੇ ਨਹੀਂ ਤਾਂ ਉਹ ਲਗਾਤਾਰ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। -PTC News-
national-news latest-national-news three-policemen-suspend three-policemen-suspend-news latest-three-policemen-suspend-news sikh-driver-beaten sikh-driver-beaten-news latest-sikh-driver-beaten-news
Advertisment

Stay updated with the latest news headlines.

Follow us:
Advertisment