ਮੁੱਖ ਖਬਰਾਂ

ਤੀਸ ਹਜ਼ਾਰੀ ਵਿਵਾਦ ਤੋਂ ਬਾਅਦ ਕੜਕੜਡੂਮਾ ਕੋਰਟ 'ਚ ਵੀ ਝੜਪ , ਵਕੀਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਾੜਿਆ ਕੁਟਾਪਾ

By Shanker Badra -- November 04, 2019 2:07 pm

ਤੀਸ ਹਜ਼ਾਰੀ ਵਿਵਾਦ ਤੋਂ ਬਾਅਦ ਕੜਕੜਡੂਮਾ ਕੋਰਟ 'ਚ ਵੀ ਝੜਪ , ਵਕੀਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਾੜਿਆ ਕੁਟਾਪਾ:ਨਵੀਂ ਦਿੱਲੀ :  ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਸ਼ਨੀਵਾਰ ਨੂੰ ਵਕੀਲ ਅਤੇ ਪੁਲਿਸ ਦਰਮਿਆਨ ਹੋਈ ਹਿੰਸਾ ਤੋਂ ਬਾਅਦ ਸਾਰੇ ਵਕੀਲ ਅੱਜ ਹੜਤਾਲ ’ਤੇ ਹਨ। ਇਸ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸੋਮਵਾਰ ਨੂੰ ਪੁਲਿਸ ਅਤੇ ਵਕੀਲਾਂ ਦਰਮਿਆਨ ਕੜਕੜਡੂਮਾ ਅਦਾਲਤ ਵਿਚ ਝੜਪ ਹੋਈ ਹੈ।

Delhi Tis Hazari violence after Karkardooma court lawyers clash ਤੀਸ ਹਜ਼ਾਰੀ ਵਿਵਾਦ ਤੋਂ ਬਾਅਦ ਕੜਕੜਡੂਮਾਕੋਰਟ 'ਚ ਵੀ ਝੜਪ , ਵਕੀਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਾੜਿਆ ਕੁਟਾਪਾ

ਇਸ ਦੌਰਾਨ ਵਕੀਲਾਂ ਨੇ ਪੁਲਿਸ ਮੁਲਾਜ਼ਮ ਨੂੰ ਕੁੱਟਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਅਦਾਲਤ ਦੇ ਅੰਦਰ ਵੀਡੀਓ ਬਣਾ ਰਿਹਾ ਸੀ। ਇਹ ਪੁਲਿਸ ਮੁਲਾਜ਼ਮ ਤਾਮਿਲਨਾਡੂ ਤੋਂ ਆਇਆ ਸੀ। ਇਸ ਮੌਕੇ 'ਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚ ਰਹੇ ਹਨ। ਹਾਲਾਂਕਿ ਕੁਝ ਲੋਕਾਂ ਦੇ ਦਾਖ਼ਲ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

 Delhi Tis Hazari violence after Karkardooma court lawyers clash ਤੀਸ ਹਜ਼ਾਰੀ ਵਿਵਾਦ ਤੋਂ ਬਾਅਦ ਕੜਕੜਡੂਮਾਕੋਰਟ 'ਚ ਵੀ ਝੜਪ , ਵਕੀਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਾੜਿਆ ਕੁਟਾਪਾ

ਮਿਲੀ ਜਾਣਕਾਰੀ ਅਨੁਸਾਰ ਮਾਮੂਲੀ ਜਿਹੀ ਗੱਲ 'ਤੇ ਵਿਵਾਦ ਖੜ੍ਹਾ ਹੋ ਗਿਆ , ਇਹ ਵਿਵਾਦ ਇਨ੍ਹਾਂ ਵਧ ਗਿਆ ਕਿ ਵਕੀਲਾਂ ਨੇ ਕਥਿਤ ਤੌਰ 'ਤੇ ਪੁਲਿਸ ਕਰਮਚਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਕੁੱਟਮਾਰ ਦੌਰਾਨ ਪੁਲਿਸ ਕਰਮਚਾਰੀ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ।

Delhi Tis Hazari violence after Karkardooma court lawyers clash ਤੀਸ ਹਜ਼ਾਰੀ ਵਿਵਾਦ ਤੋਂ ਬਾਅਦ ਕੜਕੜਡੂਮਾਕੋਰਟ 'ਚ ਵੀ ਝੜਪ , ਵਕੀਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਾੜਿਆ ਕੁਟਾਪਾ

ਦੱਸ ਦੇਈਏ ਕਿ ਤੀਸ ਹਜ਼ਾਰੀ ਕੋਰਟਦੇ ਵਿਵਾਦ ਤੋਂ ਬਾਅਦ ਦਿੱਲੀ ਦੀਆਂ ਅਦਾਲਤਾਂ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਵਕੀਲਾਂ ਦਰਮਿਆਨ ਕੁੜੱਤਣ ਵਧਦੀ ਜਾ ਰਹੀ ਹੈ। ਸ਼ਨੀਵਾਰ ਨੂੰ ਵਕੀਲ ਅਤੇ ਪੁਲਿਸ ਦੇ ਵਿਵਾਦ ਤੋਂ ਬਾਅਦ ਤੀਸ ਹਜ਼ਾਰੀ ਕੋਰਟ ਅੱਜ ਖੁੱਲ੍ਹ ਰਹੀ ਹੈ ਪਰ ਵਕੀਲਾਂ ਨੇ ਸ਼ਨੀਵਾਰ ਨੂੰ ਹੀ ਅੱਜ ਦੀ ਹੜਤਾਲ ਦਾ ਐਲਾਨ ਕੀਤਾ ਸੀ।

Delhi Tis Hazari violence after Karkardooma court lawyers clash ਤੀਸ ਹਜ਼ਾਰੀ ਵਿਵਾਦ ਤੋਂ ਬਾਅਦ ਕੜਕੜਡੂਮਾਕੋਰਟ 'ਚ ਵੀ ਝੜਪ , ਵਕੀਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਾੜਿਆ ਕੁਟਾਪਾ

ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿਖੇ ਸ਼ਨੀਵਾਰ ਨੂੰ ਵਕੀਲਾਂ ਅਤੇ ਪੁਲਿਸ ਵਿਚਾਲੇ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੇ ਉੱਤਰੀ ਦਿੱਲੀ ਦੇ ਕਾਨੂੰਨ ਅਤੇ ਵਿਵਸਥਾ ਦੇ ਵਿਸ਼ੇਸ਼ ਕਮਿਸ਼ਨਰ ਸੰਜੇ ਸਿੰਘ ਨੂੰ ਹਟਾ ਦਿੱਤਾ ਹੈ। ਦੱਖਣੀ ਦਿੱਲੀ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਆਰ.ਐੱਸ. ਕ੍ਰਿਸ਼ਨਈਆ ਨੂੰ ਉੱਤਰੀ ਦਿੱਲੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
-PTCNews

  • Share