Advertisment

ਕਟੜਾ ਜਾਣ ਵਾਲੀ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿਖਾਈ ਹਰੀ ਝੰਡੀ, ਜਾਣੋ ਟਰੇਨ ਦੀ ਖ਼ਾਸੀਅਤ

author-image
Jashan A
Updated On
New Update
ਕਟੜਾ ਜਾਣ ਵਾਲੀ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿਖਾਈ ਹਰੀ ਝੰਡੀ, ਜਾਣੋ ਟਰੇਨ ਦੀ ਖ਼ਾਸੀਅਤ
Advertisment
ਕਟੜਾ ਜਾਣ ਵਾਲੀ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿਖਾਈ ਹਰੀ ਝੰਡੀ, ਜਾਣੋ ਟਰੇਨ ਦੀ ਖ਼ਾਸੀਅਤ,ਨਵੀਂ ਦਿੱਲੀ: ਦਿੱਲੀ ਤੋਂ ਕਟੜਾ ਜਾਣ ਵਾਲੀ 'ਵੰਦੇ ਭਾਰਤ ਐਕਸਪ੍ਰੈੱਸ' ਟਰੇਨ ਦੀ ਅੱਜ ਸ਼ੁਰੂਆਤ ਹੋ ਗਈ ਹੈ। ਜਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਰੇਨ ਨੂੰ ਹਰੀ ਝੰਡੀ ਦਿਖਾਈ। ਇਸ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ, ਕੇਂਦਰੀ ਮੰਤਰੀ ਜਤਿੰਦਰ ਸਿੰਘ ਤੋਮਰ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਵੀ ਮੌਜੂਦ ਰਹੇ। https://twitter.com/ANI/status/1179621645045993472 ਤੁਹਾਨੂੰ ਦੱਸ ਦਈਏ ਕਿ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 6:00 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2 ਵਜੇ ਕਟੜਾ ਪਹੁੰਚ ਜਾਵੇਗੀ। ਟਰੇਨ ਅੰਬਾਲਾ ਕੈਂਟ, ਲੁਧਿਆਣਾ ਅਤੇ ਜੰਮੂ ਤਵੀ 'ਚ 2-2 ਮਿੰਟ ਰੁੱਕੇਗੀ। ਉਸੇ ਦਿਨ ਵਾਪਸੀ ਯਾਤਰਾ 'ਤੇ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਦੁਪਹਿਰ 3:00 ਵਜੇ ਕਟੜਾ ਰੇਲਵੇ ਸੇਟਸ਼ਨ ਤੋਂ ਰਵਾਨਾ ਹੋਵੇਗੀ ਅਤੇ ਰਾਤ 11 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ। ਹੋਰ ਪੜ੍ਹੋ: 68 ਸਾਲ ਦੇ ਹੋਏ ਰਾਜਨਾਥ ਸਿੰਘ, PM ਮੋਦੀ ਤੇ ਅਮਿਤ ਸ਼ਾਹ ਨੇ ਦਿੱਤੀਆਂ ਸ਼ੁਭਕਾਮਨਾਵਾਂ ਇਸ ਟਰੇਨ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦਾ 4 ਘੰਟੇ ਦਾ ਸਮਾਂ ਬਚੇਗਾ। ਇਹ ਟਰੇਨ 8 ਘੰਟਿਆਂ 'ਚ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਦਿੱਲੀ ਤੋਂ ਕਟੜਾ ਲੈ ਕੇ ਪਹੁੰਚੇਗੀ। ਤੁਹਾਨੂੰ ਦੱਸ ਦਈਏ ਕਿ ਟਰੇਨ 'ਚ 1100 ਯਾਤਰੀ ਸਵਾਰ ਹੋ ਸਕਦੇ ਹਨ। 5 ਅਕਤੂਬਰ ਤੋਂ ਇਹ ਟਰੇਨ ਰੋਜ਼ਾਨਾ ਦਿੱਲੀ ਤੋਂ ਕਟੜਾ ਅਤੇ ਕਟੜਾ ਤੋਂ ਦਿੱਲੀ ਲਈ ਦੌੜੇਗੀ। https://twitter.com/ANI/status/1179623007595061249 ਟਰੇਨ 'ਚ 16 ਡੱਬੇ ਹਨ, ਜਿਸ 'ਚ 14 ਚੇਅਰ ਕਾਰ ਅਤੇ 2 ਐਗਜ਼ੀਕਿਊਟਿਵ ਕਲਾਸ ਦੇ ਹਨ। ਹਰ ਚੇਅਰ ਕਾਰ ਕੋਚ 'ਚ 78 ਕੁਰਸੀਆਂ ਹਨ। ਜੇ ਗੱਲ ਕਿਰਾਏ ਦੀ ਕੀਤੀ ਜਾਵੇ ਤਾਂ ਦਿੱਲੀ ਤੋਂ ਕਟੜਾ ਲਈ ਚੇਅਰ ਕਾਰ ਦਾ ਕਿਰਾਇਆ 1630 ਰੁਪਏ ਜਦਕਿ ਐਗਜ਼ੀਕਿਊਟਿਵ ਕਾਰ ਚੇਅਰ'ਚ 3015 ਰੁਪਏ ਹੋਵੇਗਾ। -PTC News-
national-news delhi-to-katra vande-bhart-express vande-bhart-express-amit-shah-flag-off
Advertisment

Stay updated with the latest news headlines.

Follow us:
Advertisment