ਹਵਾਈ ਯਾਤਰੀਆਂ ਲਈ ਵੱਡੀ ਖਬਰ, ਦਿੱਲੀ – ਟੋਰਾਂਟੋ ਸਿੱਧੀ ਫਲਾਈਟ ਮੁੜ ਸ਼ੁਰੂ ਕਰਨ ਦਾ ਹੋਇਆ ਐਲਾਨ

Air India Direct Flight from Delhi to Toronto resumes

ਹਵਾਈ ਯਾਤਰੀਆਂ ਲਈ ਵੱਡੀ ਖਬਰ, ਦਿੱਲੀ – ਟੋਰਾਂਟੋ ਸਿੱਧੀ ਫਲਾਈਟ ਮੁੜ ਸ਼ੁਰੂ ਕਰਨ ਦਾ ਹੋਇਆ ਐਲਾਨ,ਨਵੀਂ ਦਿੱਲੀ: ਏਅਰ ਇੰਡੀਆ ਨੇ ਦਿੱਲੀ-ਟੋਰਾਂਟੋ ਸਿੱਧੀ ਫਲਾਈਟ ਮੁੜ ਚਾਲੂ ਕਰਨ ਦਾ ਰਸਮੀ ਕਰ ਕੇ ਇਸ ਦੀ ਸਮਾਂ-ਸੂਚੀ ਜਾਰੀ ਕਰ ਦਿੱਤੀ ਹੈ। ਨਵੀਂ ਫਲਾਈਟ ਨੂੰ ਬੋਇੰਗ 777-300ER ਦੁਆਰਾ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਅਨੁਸੂਚਿਤ ਪ੍ਰੋਗਰਾਮ ਨਾਲ ਚਲਾਇਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ AI 187 ਉਡਾਨ ਦਿੱਲੀ ਤੋਂ ਸਵੇਰੇ 3:00 ਵਜੇ ਰਵਾਨਾ ਹੋਵੇਗੀ ਅਤੇ 8:45 ਵਜੇ ਟੋਰਾਂਟੋ ਪਹੁੰਚ ਜਾਵੇਗੀ। ਉਸੇ ਤਰ੍ਹਾਂ AI 188 ਉਡਾਨ ਟੋਰਾਂਟੋ ਤੋਂ ਸਵੇਰੇ 11:45 ਵਜੇ ਚੱਲ ਕੇ 12:45 ਵਜੇ (+1 ਦਿਨ) ਪਹੁੰਚ ਜਾਇਆ ਕਰੇਗੀ।

ਏਅਰ ਇੰਡੀਆ 777-300 ਈਅਰਜ਼ ‘ਚ ਕੁੱਲ 342 ਸੀਟਾਂ ਹਨ, ਜਿਨ੍ਹਾਂ ਵਿੱਚ ਚਾਰ ਫਸਟ ਕਲਾਸ ਸੀਟਾਂ, 35 ਬਿਜਨਸ ਕਲਾਸ ਸੀਟਾਂ ਅਤੇ 303 ਇਕਨਾਮਿਕ ਸੀਟਾਂ ਸ਼ਾਮਲ ਹਨ।

ਹੋਰ ਪੜ੍ਹੋ: ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ , ਕਰਨਾ ਪੈ ਸਕਦਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ

ਇਸ ਫਲਾਈਟ ਦੀਆਂ ਵਨ ਵੇ ਅਤੇ ਰਿਟਰਨ ਟਿਕਟਾਂ ਦੇ ਘੱਟੋ ਘੱਟ ਰੇਟ ਵੀ ਐਲਾਨ ਦਿੱਤੇ ਗਏ ਹਨ। ਜੋ ਇਸ ਤਰ੍ਹਾਂ ਹਨ, ਇਕਾਨਮੀ ਲਈ ਵਨ ਵੇ ਲਈ 50889, ਰਿਟਰਨ ਲਈ 92734 ਰੁਪਏ ਹੈ। ਉਥੇ ਹੀ ਬਿਜ਼ਨਸ ਕਲਾਸ ਲਈ ਵਨ ਵੇ ਲਈ 161673 ਅਤੇ ਰਿਟਰਨ ਲਈ 226949 ਰੁਪਏ ਹੈ।

ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਦੀ ਦਿੱਲੀ ਤੋਂ ਟੋਰਾਂਟੋ ਸਿੱਧੀ ਉਡਾਣ ਵੀ ਕੁਝ ਵਰ੍ਹੇ ਪਹਿਲਾਂ ਚੱਲਦੀ ਹੁੰਦੀ ਸੀ। ਪਰ ਇਹ ਵੀ ਬੰਦ ਕਰ ਦਿੱਤੀ ਗਈ ਸੀ। ਹੁਣ ਇਸੇ ਫਲਾਈਟ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਰਸਤੇ ਵਿਚ ਇਸਦਾ ਕੋਈ ਸਟਾਪ ਨਹੀਂ। ਕੁੱਲ 14 ਤੋਂ 15 ਘੰਟੇ ਦਾ ਸਮਾਂ ਇੱਕ ਪਾਸੇ ਦਾ ਲਗਦਾ ਹੈ।

-PTC News