ਦਿੱਲੀ ਸਰਕਾਰ ਦਾ ਵੱਡਾ ਫ਼ੈਸਲਾ , ਅਨਲੌਕ -8 ਦੇ ਤਹਿਤ ਸਿਨੇਮਾ ਹਾਲ ਅਤੇ ਮਲਟੀਪਲੈਕਸ ਖੋਲ੍ਹਣ ਦੀ ਮਿਲੀ ਛੋਟ

By Shanker Badra - July 25, 2021 2:07 pm

ਨਵੀਂ ਦਿੱਲੀ : : Delhi Unlock 8 : ਦਿੱਲੀ ਆਪਦਾ ਪ੍ਰਬੰਧਨ ਵਿਭਾਗ (DDMA) ਨੇ ਸ਼ਨੀਵਾਰ ਨੂੰ ਸਿਨੇਮਾ ਹਾਲ ਅਤੇ ਮਲਟੀਪਲੈਕਸ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਦਰਅਸਲ, ਅਨਲੌਕ -8 ਦੇ ਲਈ ਦਿੱਲੀ ਸਰਕਾਰ ਨੇ ਆਰਡਰ ਜਾਰੀ ਕਰਦਿਆਂ ਕਿਹਾ ਕਿ ਸੋਮਵਾਰ ਤੋਂ ਸਿਨੇਮਾਘਰ / ਥੀਏਟਰ ਅਤੇ ਮਲਟੀਪਲੈਕਸ ਦਿੱਲੀ ਵਿੱਚ ਖੋਲ੍ਹ ਸਕਣਗੇ। ਹਾਲਾਂਕਿ, ਫਿਲਹਾਲ ਉਹ ਸਿਰਫ 50% ਸਮਰੱਥਾ ਨਾਲ ਖੁੱਲ੍ਹਣਗੇ।

ਓਥੇ ਹੀ ਦਿੱਲੀ ਮੈਟਰੋ ਆਪਣੀ 100 ਫ਼ੀਸਦ ਬੈਠਣ ਦੀ ਸਮਰੱਥਾ ਨਾਲ ਚੱਲੇਗੀ। ਇਸ ਸਮੇਂ ਮੈਟਰੋ ਆਪਣੀ ਸਮਰੱਥਾ ਦੇ 50 ਫ਼ੀਸਦ ਨਾਲ ਚੱਲ ਰਹੀ ਹੈ। ਇਸ ਦੇ ਨਾਲ ਹੀ ਡੀਟੀਸੀ ਅਤੇ ਕਲੱਸਟਰ ਬੱਸਾਂ ਵੀ 100 ਫ਼ੀਸਦ ਬੈਠਣ ਦੀ ਸਮਰੱਥਾ 'ਤੇ ਚੱਲਣਗੀਆਂ। ਡੀਡੀਐਮਏ ਨੇ ਆਪਣੇ ਆਰਡਰ ਵਿੱਚ ਕਿਹਾ ਕਿ ਸੋਮਵਾਰ ਤੋਂ ਦਿੱਲੀ ਮੈਟਰੋ 100 ਪ੍ਰਤੀਸ਼ਤ ਸੀਟ ਸਮਰੱਥਾ ਨਾਲ ਚੱਲੇਗੀ, ਕਿਸੇ ਵੀ ਯਾਤਰੀ ਨੂੰ ਖੜੇ ਯਾਤਰਾ ਦੀ ਆਗਿਆ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਦਿੱਲੀ ਵਿਚ ਅੰਤਿਮ ਸਸਕਾਰ ਵਿਚ ਹੁਣ 20 ਦੀ ਬਜਾਏ 00 ਲੋਕ ਸ਼ਾਮਲ ਹੋ ਸਕਣਗੇ। ਓਥੇ ਹੀ ਵਿਆਹ ਸਮਾਰੋਹ ਵਿਚ 50 ਦੀ ਬਜਾਏ 100 ਲੋਕ ਸ਼ਾਮਲ ਹੋ ਸਕਣਗੇ। ਸਪਾਸ ਨੂੰ ਕੁਝ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਆਗਿਆ ਵੀ ਦਿੱਤੀ ਗਈ ਹੈ।ਕਾਰੋਬਾਰੀ ਪ੍ਰਦਰਸ਼ਨੀਆਂ ਨੂੰ 26 ਜੁਲਾਈ ਤੋਂ ਆਯੋਜਿਤ ਕਰਨ ਦੀ ਆਗਿਆ ਦਿੱਤੀ ਜਾਏਗੀ ਪਰ ਸਿਰਫ ਕਾਰੋਬਾਰੀ ਸੈਲਾਨੀ ਹੀ ਇਸ ਵਿਚ ਸ਼ਾਮਲ ਹੋ ਸਕਣਗੇ।

ਦਿੱਲੀ ਵਿੱਚ ਅਪ੍ਰੈਲ ਅਤੇ ਮਈ ਵਿਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਸੰਕਰਮਣ ਦੇ ਮਾਮਲਿਆਂ ਅਤੇ ਮੌਤਾਂ ਵਿਚ ਬੇਮਿਸਾਲ ਵਾਧਾ ਦੇਖਿਆ ਗਿਆ ਸੀ। ਹਾਲਾਂਕਿ, ਪਿਛਲੇ ਕੁਝ ਹਫਤਿਆਂ ਵਿੱਚ ਸੁਧਾਰ ਹੋਇਆ ਹੈ, ਜਿਸ ਤੋਂ ਬਾਅਦ ਸਰਕਾਰ ਪੜਾਅਵਾਰ ਸ਼ਹਿਰ ਨੂੰ ਮੁੜ ਖੋਲ੍ਹ ਰਹੀ ਹੈ। ਹਾਲਾਂਕਿ, ਵਿਦਿਅਕ ਅਦਾਰਿਆਂ ਨੂੰ ਕੋਈ ਨਵੀਂ ਢਿੱਲ ਨਹੀਂ ਦਿੱਤੀ ਗਈ ਹੈ।

ਤਾਜ਼ਾ ਆਦੇਸ਼ ਵਿੱਚ ਵਿਆਹ ਸਮਾਗਮ ਅਤੇ ਅੰਤਮ ਸਸਕਾਰ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਸੋਮਵਾਰ ਤੋਂ ਵਧਾ ਕੇ 100 ਕਰ ਦਿੱਤੀ ਗਈ ਹੈ। ਡੀਡੀਐਮਏ ਨੇ ਕਿਹਾ ਕਿ ਦਿੱਲੀ ਦੇ ਸਪਾ 26 ਜੁਲਾਈ ਤੋਂ ਖੁੱਲਣਗੇ, ਉਨ੍ਹਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਲਈ ਹਰ ਪੰਦਰਵਾੜੇ ਨੂੰ ਟੀਕਾਕਰਣ (ਟੀਕੇ ਦੀਆਂ ਦੋਵੇਂ ਖੁਰਾਕਾਂ) ਜਾਂ ਆਰਟੀ-ਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।
-PTCNews

adv-img
adv-img