ਪਾਬੰਦੀ ਦੇ ਬਾਵਜੂਦ ਦਿੱਲੀ 'ਚ ਚੱਲੇ ਪਟਾਕੇ, ਪ੍ਰਦੂਸ਼ਣ ਦਾ ਪੱਧਰ ਖਤਰਨਾਕ !

By Jagroop Kaur - November 15, 2020 10:11 am

ਨਵੀਂ ਦਿੱਲੀ: ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਹੋਰ ਵੀ ਜ਼ਹਿਰੀਲੀ ਹੋ ਗਈ ਹੈ। ਦਰਅਸਲ, ਦਿੱਲੀ ‘ਚ ਪਾਬੰਦੀ ਦੇ ਬਾਵਜੂਦ ਦੇਰ ਰਾਤ ਪਟਾਕੇ ਚੱਲਦੇ ਰਹੇ, ਜਿਸ ਕਾਰਨ ਪ੍ਰਦੂਸ਼ਣ 'ਚ ਹੋਰ ਵੀ ਵਾਧਾ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਟਾਕੇ ਚੱਲਣ ਕਾਰਨ ਕਈ ਇਲਾਕਿਆਂ ‘ਚ ਏਅਰ ਕੁਆਲਿਟੀ ਇਨਡੈਕਸ (AQI) 500 ਦੇ ਕਰੀਬ ਪਹੁੰਚ ਗਿਆ ਹੈ।

ਦਿੱਲੀ-ਐਨ.ਸੀ.ਆਰ. 'ਚ ਹਵਾ ਪ੍ਰਦੂਸ਼ਨ ਗੰਭੀਰ ਸ਼੍ਰੇਣੀ 'ਚ ਪਹੁੰਚ ਗਿਆ। ਧੁਆਂਖੀ ਧੁੰਧ ਕਾਰਨ ਦ੍ਰਿਸ਼ਟਤਾ 'ਚ ਭਾਰੀ ਗਿਰਾਵਟ ਆਈ ਹੈ। ਕੁੱਝ ਮੀਟਰ ਤੱਕ ਸਾਫ ਦੇਖਣਾ ਸੰਭਵ ਨਹੀਂ ਹੋ ਰਿਹਾ ਹੈ।

ਦਿੱਲੀ ਐਨ.ਸੀ.ਆਰ. 'ਚ ਅਤਿਸ਼ਬਾਜੀ 'ਤੇ ਪਾਬੰਦੀ ਤੇ ਪਰਾਲੀ ਸਾੜਨ 'ਤੇ ਰੋਕ ਦੇ ਬਾਵਜੂਦ ਪ੍ਰਦੂਸ਼ਨ ਦਾ ਪੱਧਰ ਗੰਭੀਰ ਹੋ ਗਿਆ। ਦਿੱਲੀ ਦੇ ਪਾਲਮ ‘ਚ ਖੁੱਲ੍ਹੇਆਮ ਪਟਾਕੇ ਚਲਾਏ ਗਏ। ਆਤਿਸ਼ਬਾਜੀ ਲਗਾਤਾਰ ਹੁੰਦੀ ਰਹੀ। ਜਿਸ ਕਾਰਨ ਸੜਕਾਂ ‘ਤੇ ਪਟਾਕਿਆਂ ਦਾ ਕਚਰਾ ਵੀ ਦੇਖਿਆ ਗਿਆ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ NCR ‘ਚ ਪਾਟਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ ‘ਤੇ ਰੋਕ ਹੈ। ਨਿਯਮ ਤੋੜਨ ਵਾਲਿਆਂ ‘ਤੇ ਇਕ ਲੱਖ ਰੁਪਏ ਤਕ ਜੁਰਮਾਨਾ ਹੈ। ਪਰ ਦੀਵਾਲੀ ‘ਤੇ ਦਿੱਲੀ ਵਾਲਿਆਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਖੂਬ ਪਟਾਕੇ ਚਲਾਏ।

-PTC News

adv-img
adv-img