Advertisment

ਦਿੱਲੀ ’ਚ ਭਾਜਪਾ ਨੇਤਾਵਾਂ ਨੇ ਭੜਕਾਈ ਹਿੰਸਾ, ਅਮਿਤ ਸ਼ਾਹ ਦੇਵੇ ਅਸਤੀਫ਼ਾ: ਸੋਨੀਆ ਗਾਂਧੀ

author-image
Jashan A
Updated On
New Update
ਦਿੱਲੀ ’ਚ ਭਾਜਪਾ ਨੇਤਾਵਾਂ ਨੇ ਭੜਕਾਈ ਹਿੰਸਾ, ਅਮਿਤ ਸ਼ਾਹ ਦੇਵੇ ਅਸਤੀਫ਼ਾ: ਸੋਨੀਆ ਗਾਂਧੀ
Advertisment
ਨਵੀਂ ਦਿੱਲੀ: ਦਿੱਲੀ ਹਿੰਸਾ ਨੂੰ ਲੈ ਕੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰੈਸ ਵਾਰਤਾ ਕਰਦਿਆਂ ਦਿੱਲੀ 'ਚ ਭੜਕੀ ਹਿੰਸਾ ਪਿੱਛੇ ਭਾਜਪਾ ਨੇਤਾਵਾਂ ਨੂੰ ਕਸੂਰਵਾਦ ਦੱਸਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਦਿੱਲੀ ਦੇ ਹਾਲਾਤ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਸੋਨੀਆ ਨੇ ਕਿਹਾ ਕਿ ਦਿੱਲੀ ’ਚ ਐਤਵਾਰ ਤੋਂ ਹਿੰਸਾ ਹੋ ਰਹੀ ਹੈ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿੱਥੇ ਸਨ ਅਤੇ ਕੀ ਕਰ ਰਹੇ ਸਨ। publive-imageਹੋਰ ਪੜ੍ਹੋ:
Advertisment
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਦਰਾਂ ਘਟਾ ਕੇ 5 ਰੁਪਏ ਪ੍ਰਤੀ ਯੂਨਿਟ ਕਰਨ ਦੀ ਮੰਗ https://twitter.com/ANI/status/1232574170887667713 ਸੋਨੀਆ ਨੇ ਕਿਹਾ ਕਿ ਕਿ ਭਾਜਪਾ ਨੇਤਾਵਾਂ ਨੇ ਭੜਕਾਊ ਬਿਆਨ ਦਿੱਤੇ, ਜਿਸ ਕਾਰਨ ਨਫ਼ਰਤ ਦਾ ਮਾਹੌਲ ਫੈਲਿਆ ਤੇ ਹੁਣ ਦਿੱਲੀ ਦੀ ਮੌਜੂਦਾ ਹਾਲਾਤ ਚਿੰਤਾਜਨਕ ਹਨ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ ਤੇ ਹੁਣ ਤੱਕ 189 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚ ਲਗਭਗ 56 ਪੁਲਿਸ ਮੁਲਾਜ਼ਮ ਸ਼ਾਮਲ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਕਾਰਨ ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਬਾਬਰਪੁਰ ਅਤੇ ਚਾਂਦਬਾਗ ‘ਚ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਲਗਾਤਾਰ ਹਿੰਸਾ ਹੋਈ, ਜਿਸ ਕਾਰਨ ਪ੍ਰਸ਼ਾਸਨ ਨੇ ਧਾਰਾ 144 ਲਗਾ ਦਿੱਤੀ ਹੈ ਅਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ। publive-image -PTC News-
delhi-violence amit-shah-should-resign-sonia-gandhi %e0%a8%85%e0%a8%ae%e0%a8%bf%e0%a8%a4-%e0%a8%b6%e0%a8%be%e0%a8%b9-%e0%a8%a6%e0%a9%87%e0%a8%b5%e0%a9%87-%e0%a8%85%e0%a8%b8%e0%a8%a4%e0%a9%80%e0%a8%ab%e0%a8%be-%e0%a8%b8%e0%a9%8b%e0%a8%a8%e0%a9%80 %e0%a8%85%e0%a8%ae%e0%a8%bf%e0%a8%a4-%e0%a8%b6%e0%a8%be%e0%a8%b9-%e0%a8%a6%e0%a9%87%e0%a8%b5%e0%a9%87-%e0%a8%85%e0%a8%b8%e0%a8%a4%e0%a9%80%e0%a8%ab%e0%a8%be
Advertisment

Stay updated with the latest news headlines.

Follow us:
Advertisment