ਵੈਲਡਿੰਗ ਦੌਰਾਨ ਡੀਜ਼ਲ ਟੈਂਕ ‘ਚ ਜ਼ਬਰਦਸਤ ਧਮਾਕਾ, 1 ਦੀ ਮੌਤ, 3 ਜ਼ਖਮੀ

ਵੈਲਡਿੰਗ ਦੌਰਾਨ ਡੀਜ਼ਲ ਟੈਂਕ ‘ਚ ਜ਼ਬਰਦਸਤ ਧਮਾਕਾ, 1 ਦੀ ਮੌਤ, 3 ਜ਼ਖਮੀ,ਨਵੀਂ ਦਿੱਲੀ: ਦੱਖਣੀ ਪੂਰਵੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ‘ਚ ਉਸ ਮੌਕੇ ਹੜਕੰਪ ਮੱਚ ਗਿਆ, ਜਦੋਂ ਇਥੇ ਵੈਲਡਿੰਗ ਦੌਰਾਨ ਟਰੱਕ ਦੇ ਡੀਜ਼ਲ ਟੈਂਕ ‘ਚ ਧਮਾਕਾ ਹੋ ਗਿਆ।

ਜਿਸ ਕਾਰਨ ਇਕ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਦੱਖਣੀਪੁਰੀ ਦੇ ਰਹਿਣ ਵਾਲੇ ਸੁਮਿਤ ਦੇ ਰੂਪ ‘ਚ ਹੋਈ ਹੈ, ਜਿਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ:ਭਾਰਤ ਬਨਾਮ ਦੱਖਣੀ ਅਫਰੀਕਾ : ਕੁਲਦੀਪ ਨੇ ਭਾਰਤ ਨੂੰ ਦਿਵਾਈ 5 ਵੀਂ ਸਫ਼ਲਤਾ, ਭਾਰਤੀ ਫੈਨਜ਼ ਖੁਸ਼

ਉਥੇ ਹੀ ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News