ਰਾਜਧਾਨੀ ਦਿੱਲੀ ‘ਚ ਠੰਡ ਨੇ ਦਿੱਤੀ ਦਸਤਕ, ਠੁਰ-ਠੁਰ ਕਰਨ ਲੱਗੇ ਲੋਕ

delhi
ਰਾਜਧਾਨੀ ਦਿੱਲੀ 'ਚ ਠੰਡ ਨੇ ਦਿੱਤੀ ਦਸਤਕ, ਠੁਰ-ਠੁਰ ਕਰਨ ਲੱਗੇ ਲੋਕ

ਰਾਜਧਾਨੀ ਦਿੱਲੀ ‘ਚ ਠੰਡ ਨੇ ਦਿੱਤੀ ਦਸਤਕ, ਠੁਰ-ਠੁਰ ਕਰਨ ਲੱਗੇ ਲੋਕ,ਨਵੀਂ ਦਿੱਲੀ: ਦੇਸ਼ ਭਰ ‘ਚ ਠੰਡ ਦਾ ਕਹਿਰ ਜਾਰੀ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੂਸਰੇ ਸੂਬਿਆਂ ‘ਚ ਵੀ ਕੜਾਕੇ ਦੀ ਠੰਡ ਨੇ ਦਸਤਕ ਦੇ ਦਿੱਤੀ ਹੈ।

delhi winter
ਰਾਜਧਾਨੀ ਦਿੱਲੀ ‘ਚ ਠੰਡ ਨੇ ਦਿੱਤੀ ਦਸਤਕ, ਠੁਰ-ਠੁਰ ਕਰਨ ਲੱਗੇ ਲੋਕ

ਇਸ ਵਾਰ ਦੀ ਠੰਡ ਦੇ ਪਿਛਲੇ ਚਾਰਸਾਲ ਦੇ ਰਿਕਾਡਰ ਤੋੜ ਦਿੱਤੇ ਹਨ। ਮਿਲੀ ਜਨਕਰੀ ਮੁਤਾਬਕ ਅੱਜ ਸਵੇਰੇ ਰਾਜਧਾਨੀ ਦਿੱਲੀ ਦਾ ਤਾਪਮਾਨ 4 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਰਾਜਸਥਾਨ ਤੇ ਪੰਜਾਬ ਦੀ ਤਾਂ ਇਹਨਾਂ ਸੂਬਿਆਂ ‘ਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ।

ਹੋਰ ਪੜ੍ਹੋ: ਸੁਖਬੀਰ ਸਿੰਘ ਬਾਦਲ ਅੱਜ ਪਹੁੰਚਣਗੇ ਫਿਰੋਜ਼ਪੁਰ, ਵਰਕਰਾਂ ਨਾਲ ਕਰਨਗੇ ਮੀਟਿੰਗ

ਰਾਜਸਥਾਨ ਅਤੇ ਪੰਜਾਬ ‘ਚ ਕਈ ਖੇਤਰਾਂ ‘ਚ ਰਾਤ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤਕ ਰਿਕਾਰਡ ਕੀਤਾ ਗਿਆ ਹੈ।

delhi
ਰਾਜਧਾਨੀ ਦਿੱਲੀ ‘ਚ ਠੰਡ ਨੇ ਦਿੱਤੀ ਦਸਤਕ, ਠੁਰ-ਠੁਰ ਕਰਨ ਲੱਗੇ ਲੋਕ

ਮੌਸਮ ਵਿਭਾਨ ਨੇ ਇਸ ਦਿਨ ਨੂੰ ਸਭ ਤੋਂ ਠੰਡਾ ਦਿਨ ਐਲਾਨ ਕਰ ਦਿੱਤਾ ਹੈ।ਠੰਡ ਦੇ ਨਾਲ ਰਾਜਧਾਨੀ ‘ਚ ਪ੍ਰਦੂਸ਼ਣ ਵੀ ਖ਼ਤਰਨਾਕ ਪੱਧਰ ‘ਤੇ ਪਹੁੰਚ ਰਿਹਾ ਹੈ। ਇਸ ਵਧਦੀ ਹੋਈ ਠੰਡ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

-PTC News