Thu, Apr 25, 2024
Whatsapp

ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ 3 ਮਹੀਨਿਆਂ 'ਚ ਕੀਤਾ ਇਹ ਸ਼ਲਾਘਾਯੋਗ ਕਾਰਜ,ਹੋਈ ਪ੍ਰਮੋਸ਼ਨ

Written by  Shanker Badra -- November 19th 2020 07:25 PM
ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ 3 ਮਹੀਨਿਆਂ 'ਚ ਕੀਤਾ ਇਹ ਸ਼ਲਾਘਾਯੋਗ ਕਾਰਜ,ਹੋਈ ਪ੍ਰਮੋਸ਼ਨ

ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ 3 ਮਹੀਨਿਆਂ 'ਚ ਕੀਤਾ ਇਹ ਸ਼ਲਾਘਾਯੋਗ ਕਾਰਜ,ਹੋਈ ਪ੍ਰਮੋਸ਼ਨ

ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ 3 ਮਹੀਨਿਆਂ 'ਚ ਕੀਤਾ ਇਹ ਸ਼ਲਾਘਾਯੋਗ ਕਾਰਜ,ਹੋਈ ਪ੍ਰਮੋਸ਼ਨ:ਨਵੀਂ ਦਿੱਲੀ : ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਚੰਗੇ ਕੰਮਾਂ ਦੀ ਹਰ ਥਾਂ ਸ਼ਲਾਘਾ ਵੀ ਹੁੰਦੀ ਹੈ ਅਤੇ ਮਾਣ-ਸਤਿਕਾਰ ਵੀ ਹੁੰਦਾ ਹੈ। ਅਜਿਹੀ ਹੀ ਇੱਕ ਖ਼ਬਰ ਹੈ ਜਿਸ 'ਚ 76 ਗੁੰਮਸ਼ੁਦਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਿਸ ਦੀ ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਦੀ ਹੱਲਾਸ਼ੇਰੀ ਅਤੇ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਸਦੀ ਪ੍ਰਮੋਸ਼ਨ ਕੀਤੀ ਗਈ ਹੈ। ਸੀਮਾ ਢਾਕਾ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਵੀ ਹੋ ਰਹੀ ਹੈ। [caption id="attachment_450713" align="aligncenter" width="300"]Delhi woman constable Seema Dhaka traces 76 missing children in 3 months ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ 3 ਮਹੀਨਿਆਂ 'ਚਕੀਤਾ ਇਹ ਸ਼ਲਾਘਾਯੋਗ ਕਾਰਜ,ਹੋਈ ਪ੍ਰਮੋਸ਼ਨ[/caption] Seema Dhaka :ਗੌਰਤਲਬ ਹੈ ਕਿ ਸੀਮਾ ਢਾਕਾ 'ਨਿਯੂ ਇਨਸੈਂਟਿਵ ਸਕੀਮ' ਤਹਿਤ ਤਿੰਨ ਮਹੀਨਿਆਂ ਦੇ ਅੰਦਰ ਹੀ ਤਰੱਕੀ ਪਾਉਣ ਵਾਲੀ ਪਹਿਲੀ ਪੁਲਿਸ ਮੁਲਾਜ਼ਮ ਵਜੋਂ ਆਪਣਾ ਨਾਮ ਰੁਸ਼ਨਾਇਆ ਹੈ। ਸੀਮਾ ਢਾਕਾ ਨੂੰ ਇਹ ਆਊਟ-ਆਫ਼-ਟਰਨ ਨਾਮਕ ਪ੍ਰਮੋਸ਼ਨ ਮਿਲੀ ਹੈ, ਕਿਉਂਕਿ ਉਸਨੇ 76 ਲਾਪਤਾ ਬੱਚਿਆਂ ਨੂੰ ਥੋੜੇ ਸਮੇਂ ਦੇ ਅੰਤਰਾਲ 'ਚ ਲੱਭਿਆ ਸੀ। Delhi police officer [caption id="attachment_450714" align="aligncenter" width="300"]Delhi woman constable Seema Dhaka traces 76 missing children in 3 months ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ 3 ਮਹੀਨਿਆਂ 'ਚਕੀਤਾ ਇਹ ਸ਼ਲਾਘਾਯੋਗ ਕਾਰਜ,ਹੋਈ ਪ੍ਰਮੋਸ਼ਨ[/caption] Delhi police officer :ਜ਼ਿਕਰਯੋਗ ਹੈ ਕਿ ਸੀਮਾ ਢਾਕਾ ਦੀ ਇਸ ਉਪਲੱਬਧੀ 'ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਘੁਲਾਟੀ ਵੱਲੋਂ ਵੀ ਸਰਾਹਣਾ ਕੀਤੀ ਗਈ ਹੈ। ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਸੁੰਦਰ ਸ਼ਬਦਾਂ ਸਹਿਤ ਸੀਮਾ ਢਾਕਾ ਦੀ ਪ੍ਰਾਪਤੀ ਦੀ ਤਾਰੀਫ਼ ਕੀਤੀ ਹੈ। [caption id="attachment_450716" align="aligncenter" width="300"]Delhi woman constable Seema Dhaka traces 76 missing children in 3 months ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ 3 ਮਹੀਨਿਆਂ 'ਚਕੀਤਾ ਇਹ ਸ਼ਲਾਘਾਯੋਗ ਕਾਰਜ,ਹੋਈ ਪ੍ਰਮੋਸ਼ਨ[/caption] Seema Dhaka : ਦੱਸ ਦੇਈਏ ਕਿ Seema Dhaka ਲਈ ਸ਼ਲਾਘਾਯੋਗ ਸ਼ਬਦਾਵਲੀ ਦੀ ਵਰਤੋਂ ਕਰਦੇ ਮਨੀਸ਼ਾ ਘੁਲਾਟੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਹੈ, - "ਵਾਹ ਜੀ ਵਾਹ!! ਅੱਜ ਰਾਣੀ ਲਕਸ਼ਮੀ ਬਾਈ ਜੀ ਦੇ ਜਨਮਦਿਨ 'ਤੇ ਇੱਕ ਹੋਰ ਬਹੁਤ ਖੁਸ਼ ਕਰਨ ਵਾਲੀ ਖ਼ਬਰ ਮਿਲੀ ਹੈ। ਮਿਲੋ, ਹੈੱਡ ਕਾਂਸਟੇਬਲ ਸੀਮਾ ਢਾਕਾ ਜੀ ਨੂੰ ਜੋ ਦਿੱਲੀ ਪੁਲਿਸ ਦੀ ਪਹਿਲੀ ਅਫ਼ਸਰ ਹਨ, ਜਿਨ੍ਹਾਂ ਨੇ ਢਾਈ ਮਹੀਨੇ ਦੇ ਅੰਦਰ-ਅੰਦਰ 76 ਲਾਪਤਾ ਬੱਚਿਆਂ ਨੂੰ ਲੱਭਿਆ, ਜਿਸ ਵਿੱਚੋਂ 56 ਬੱਚੇ 14 ਸਾਲ ਤੋਂ ਘੱਟ ਉਮਰ ਦੇ ਸਨ। ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਪੁਲਿਸ ਮਹਿਮਕਮੇ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿਸੇ ਪੁਲਿਸਕਰਮੀ ਨੂੰ (ਆਊਟ ਆਫ਼ ਟਰਨ) ਪ੍ਰੋਮੋਸ਼ਨ ਮਿਲਿਆ ਹੋਵੇ। [caption id="attachment_450713" align="aligncenter" width="300"]Delhi woman constable Seema Dhaka traces 76 missing children in 3 months ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ 3 ਮਹੀਨਿਆਂ 'ਚਕੀਤਾ ਇਹ ਸ਼ਲਾਘਾਯੋਗ ਕਾਰਜ,ਹੋਈ ਪ੍ਰਮੋਸ਼ਨ[/caption] Seema Dhaka :ਉਨ੍ਹਾਂ ਲਿਖਿਆ " ਸੀਮਾ ਜੀ ਨੇ ਨਾਬਾਲਗ ਬੱਚਿਆਂ ਨੂੰ ਬਚਾਉਣ ਲਈ ਹੜਾਂ ਦੌਰਾਨ ਬੰਗਾਲ ਦੀਆਂ ਦੋ ਨਦੀਆਂ ਕਿਸ਼ਤੀ ਰਾਹੀਂ ਪਾਰ ਕੀਤੀਆਂ ਤਾਂ ਕਿ ਮਾਸੂਮ ਬੱਚਿਆਂ ਦੀ ਜਾਨ ਬਚਾਈ ਜਾ ਸਕੇ। ਇਸ ਲਈ ਸੀਮਾ ਜੀ ਨੂੰ ਇਸ ਉਪਬਲੱਭਦੀ ਲਈ (ਆਊਟ ਆਫ਼ ਟਰਨ) ਪ੍ਰੋਮੋਸ਼ਨ ਦਿੱਤੀ ਗਈ ਹੈ। ਮੇਰੇ ਵੱਲੋਂ ਸੀਮਾ ਜੀ ਦੇ ਸਾਹਸ ਅਤੇ ਬਹਾਦੁਰੀ ਨੂੰ ਸਲਾਮ। ਜਿਵੇਂ ਕਿ ਸਿਆਣੇ ਆਖਦੇ ਹਨ ਕਿ ਜ਼ਜਬਾ ਅਤੇ ਹਿੰਮਤ ਹੋਵੇ ਅਤੇ ਆਪਣੇ ਕੰਮ ਪ੍ਰਤੀ ਲਗਨ ਹੋਵੇ ਤਾਂ ਯਕੀਨਨ ਹਰੇਕ ਕੰਮ 'ਚ ਸਫ਼ਲਤਾ ਵੀ ਮਿਲਦੀ ਹੈ ਅਤੇ ਪ੍ਰਸਿੱਧੀ ਵੀ! ਵਾਕੇਈ ਸੀਮਾ ਢਾਕਾ ਵੱਲੋਂ ਕੀਤੇ ਕਾਰਜ ਸਲਾਹੁਣਯੋਗ ਹਨ। Delhi woman constable Seema Dhaka traces 76 missing children in 3 months -PTCNews


  • Tags

Top News view more...

Latest News view more...