ਇੱਕ ਨੌਜਵਾਨ ਨੂੰ Tik Tok ‘ਤੇ ਵੀਡੀਓ ਬਣਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

death
ਇੱਕ ਨੌਜਵਾਨ ਨੂੰ Tik Tok 'ਤੇ ਵੀਡੀਓ ਬਣਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਇੱਕ ਨੌਜਵਾਨ ਨੂੰ Tik Tok ‘ਤੇ ਵੀਡੀਓ ਬਣਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇੱਕ ਵਿਅਕਤੀ ਨੇ ਆਪਣੇ ਦੋਸਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਰੀ ਮੁਤਾਬਕ ਵਾਰਦਾਤ ਸਮੇਂ ਉਹ ਮੋਬਾਇਲ ਐਪ ਟਿਕਟਾਕ ’ਤੇ ਵੀਡਿਓ ਬਣਾ ਰਹੇ ਸਨ।

death
ਇੱਕ ਨੌਜਵਾਨ ਨੂੰ Tik Tok ‘ਤੇ ਵੀਡੀਓ ਬਣਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਪਰਿਵਾਰਿਕ ਮੈਂਬਰਾਂ ਮੁਤਾਬਕ ਬੀਤੀ ਰਾਤ ਸਲਮਾਨ ਆਪਣੇ ਦੋਸਤ ਸੋਹੇਲ ਤੇ ਅਮੀਰ ਨਾਲ ਕਾਰ ’ਚ ਇੰਡੀਆ ਗੇਟ ਗਿਆ ਹੋਇਆ ਸੀ।

ਹੋਰ ਪੜ੍ਹੋ:ਟਾਂਡਾ ‘ਚ ਗੈਸ ਸਿਲੰਡਰ ਫਟਣ ਨਾਲ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਵਾਪਸ ਆਉਂਦੇ ਸਮੇਂ ਸਲਮਾਨ ਨਾਲ ਬੈਠੇ ਸੋਹੇਲ ਨੇ ਟਿਕਟਾਕ ’ਤੇ ਵੀਡਿਓ ਬਣਾਉਣ ਦੇ ਚੱਕਰ ’ਚ ਸਲਮਾਨ ’ਤੇ ਨਿਸ਼ਾਨਾ ਸਾਧਿਆ ਪਰ ਪਿਸਤੋਲ ’ਚੋਂ ਨਿਕਲੀ ਗੋਲੀ ਉਸ ਦੀ ਖੱਬੀ ਗਲ ’ਤੇ ਲਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

death
ਇੱਕ ਨੌਜਵਾਨ ਨੂੰ Tik Tok ‘ਤੇ ਵੀਡੀਓ ਬਣਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News