ਦਿੱਲੀ ਦੀ ਜਾਮੀਆ ਯੂਨੀਵਰਸਿਟੀ ’ਚ ਮੁੜ ਹੋਈ ਫਾਇਰਿੰਗ, ਮਾਹੌਲ ਬਣਿਆ ਤਣਾਅਪੂਰਨ

Delhi:Jamia Millia Islamia University Another Firing, Third shooting in four days
ਦਿੱਲੀ ਦੀ ਜਾਮੀਆ ਯੂਨੀਵਰਸਿਟੀ ’ਚ ਮੁੜ ਹੋਈ ਫਾਇਰਿੰਗ, ਮਾਹੌਲ ਬਣਿਆ ਤਣਾਅਪੂਰਨ   

ਦਿੱਲੀ ਦੀ ਜਾਮੀਆ ਯੂਨੀਵਰਸਿਟੀ ’ਚ ਮੁੜ ਹੋਈ ਫਾਇਰਿੰਗ, ਮਾਹੌਲ ਬਣਿਆ ਤਣਾਅਪੂਰਨ:ਨਵੀਂ ਦਿੱਲੀ : ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਚ ਫਿਰ ਫਾਇਰਿੰਗ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਸਕੂਟੀ ਸਵਾਰ ਦੋ ਵਿਅਕਤੀਆਂ ਨੇ ਯੂਨੀਵਰਸਿਟੀ ਗੇਟ ਨੰਬਰ 5 ਨੇੜੇ ਫਾਇਰਿੰਗ ਕੀਤੀ। ਇਸ ਗੋਲੀਬਾਰੀ ਦੀ ਵਾਰਦਾਤ ’ਚ ਕਿਸੇ ਨੂੰ ਕੋਈ ਸੱਟ ਫੱਟ ਲੱਗਣ ਤੋਂ ਬਚਾਅ ਹੀ ਰਿਹਾ ਪਰ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ।

Delhi:Jamia Millia Islamia University Another Firing, Third shooting in four days
ਦਿੱਲੀ ਦੀ ਜਾਮੀਆ ਯੂਨੀਵਰਸਿਟੀ ’ਚ ਮੁੜ ਹੋਈ ਫਾਇਰਿੰਗ, ਮਾਹੌਲ ਬਣਿਆ ਤਣਾਅਪੂਰਨ 

ਮਿਲੀ ਜਾਣਕਾਰੀ ਅਨੁਸਾਰ ਓਥੇ ਲਾਲ ਰੰਗ ਦੀ ਸਕੂਟੀ ’ਤੇ ਸਵਾਰ ਇੱਕ ਵਿਅਕਤੀ ਨੇ ਦੋ ਰਾਊਂਡ ਫ਼ਾਇਰਿੰਗ ਕੀਤੀ। ਇਸ ਤੋਂ ਬਾਅਦ ਹਮਲਾਵਰ ਉੱਥੋਂ ਭੱਜਣ ’ਚ ਸਫ਼ਲ ਰਿਹਾ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਸੰਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਘਟਨਾ ਵਾਲੀ ਥਾਂ ਤੋਂ ਕੋਈ ਕਾਰਤੂਸ ਬਰਾਮਦ ਨਹੀਂ ਹੋਇਆ ਹੈ ਅਤੇ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

Delhi:Jamia Millia Islamia University Another Firing, Third shooting in four days
ਦਿੱਲੀ ਦੀ ਜਾਮੀਆ ਯੂਨੀਵਰਸਿਟੀ ’ਚ ਮੁੜ ਹੋਈ ਫਾਇਰਿੰਗ, ਮਾਹੌਲ ਬਣਿਆ ਤਣਾਅਪੂਰਨ 

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ’ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰਨ ਤੋਂ ਬਾਅਦ ਮੁਜ਼ਾਹਰਾਕਾਰੀ ਹੋਰ ਵੀ ਜ਼ਿਆਦਾ ਰੋਹ ’ਚ ਆ ਗਏ ਹਨ। ਇੰਝ ਵਿਦਿਆਰਥੀਆਂ ਦਾ ਇਹ ਅੰਦੋਲਨ ਹੁਣ ਹੋਰ ਵੀ ਭਖਦਾ ਜਾ ਰਿਹਾ ਹੈ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ।

Delhi:Jamia Millia Islamia University Another Firing, Third shooting in four days
ਦਿੱਲੀ ਦੀ ਜਾਮੀਆ ਯੂਨੀਵਰਸਿਟੀ ’ਚ ਮੁੜ ਹੋਈ ਫਾਇਰਿੰਗ, ਮਾਹੌਲ ਬਣਿਆ ਤਣਾਅਪੂਰਨ 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਦਿੱਲੀ ਦੇ ਸ਼ਾਹੀਨ ਬਾਗ਼ ਇਲਾਕੇ ’ਚ ਹਵਾਈ ਫ਼ਾਇਰਿੰਗ ਕੀਤੀ ਗਈ ਸੀ। ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ 17 ਸਾਲਾਂ ਦੇ ਇੱਕ ਵਿਅਕਤੀ ਨੇ ਗੋਲ਼ੀ ਚਲਾ ਦਿੱਤੀ ਸੀ। ਉੱਥੇ ਇੱਕ ਵਿਦਿਆਰਥੀ ਜ਼ਖ਼ਮੀ ਹੋ ਗਿਆ ਸੀ।
-PTCNews