Wed, Apr 17, 2024
Whatsapp

ਦਿੱਲੀ ਦੇ ਸਿੱਖ ਨਾਨਕ ਸ਼ਾਹ ਫਕੀਰ ਫਿਲਮ ਦਾ ਡੱਟਕੇ ਕਰਨਗੇ ਵਿਰੋਧ:ਮਨਜੀਤ ਸਿੰਘ ਜੀ.ਕੇ.

Written by  Shanker Badra -- April 12th 2018 06:37 PM -- Updated: April 21st 2018 03:00 PM
ਦਿੱਲੀ ਦੇ ਸਿੱਖ ਨਾਨਕ ਸ਼ਾਹ ਫਕੀਰ ਫਿਲਮ ਦਾ ਡੱਟਕੇ ਕਰਨਗੇ ਵਿਰੋਧ:ਮਨਜੀਤ ਸਿੰਘ ਜੀ.ਕੇ.

ਦਿੱਲੀ ਦੇ ਸਿੱਖ ਨਾਨਕ ਸ਼ਾਹ ਫਕੀਰ ਫਿਲਮ ਦਾ ਡੱਟਕੇ ਕਰਨਗੇ ਵਿਰੋਧ:ਮਨਜੀਤ ਸਿੰਘ ਜੀ.ਕੇ.

ਦਿੱਲੀ ਦੇ ਸਿੱਖ ਨਾਨਕ ਸ਼ਾਹ ਫਕੀਰ ਫਿਲਮ ਦਾ ਡੱਟਕੇ ਕਰਨਗੇ ਵਿਰੋਧ:ਮਨਜੀਤ ਸਿੰਘ ਜੀ.ਕੇ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਸ਼ੁਕਰਵਾਰ 13 ਅਪ੍ਰੈਲ ਨੂੰ ਨਾਨਕਸ਼ਾਹ ਫਕੀਰ ਫਿਲਮ ਜਾਰੀ ਹੋਣ ਦੇ ਵਿਰੋਧ ’ਚ ਬੰਦ ਰਹਿਣਗੇ।ਇਸਦੇ ਨਾਲ ਹੀ ਸਮੂਹ ਕਮੇਟੀ ਮੈਂਬਰ ਆਪਣਿਆਂ ਹਲਕਿਆਂ ’ਚ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਸਥਾਨਿਕ ਸੰਗਤ ਦੇ ਨਾਲ ਸਿਨੇਮਾ ਹਾਲਾਂ ਦੇ ਬਾਹਰ ਮੋਰਚੇ ਲਗਾਉਣਗੇ।ਇਸ ਗੱਲ ਦਾ ਫੈਸਲਾ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 5 ਸਿੰਘ ਸਾਹਿਬਾਨਾ ਦੀ ਮੀਟਿੰਗ ਉਪਰੰਤ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਪੰਥ ’ਚੋਂ ਛੇਕਣ ਬਾਅਦ ਕਮੇਟੀ ਅਹੁਦੇਦਾਰਾਂ ਦੀ ਮੀਟਿੰਗ ’ਚ ਲਿਆ ਗਿਆ।ਦਿੱਲੀ ਦੇ ਸਿੱਖ ਨਾਨਕ ਸ਼ਾਹ ਫਕੀਰ ਫਿਲਮ ਦਾ ਡੱਟਕੇ ਕਰਨਗੇ ਵਿਰੋਧ:ਮਨਜੀਤ ਸਿੰਘ ਜੀ.ਕੇ.ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ’ਚ ਹੋਈ ਮੀਟਿੰਗ ’ਚ ਸਮੂਹ ਅਹੁਦੇਦਾਰਾਂ ਨੇ ਸਿੰਘ ਸਾਹਿਬਾਨਾਂ ਵੱਲੋਂ ਲਏ ਗਏ ਫੈਸਲੇ ਦੀ ਸਲਾਘਾ ਕੀਤੀ।ਜੀ.ਕੇ. ਨੇ ਸਿੰਘ ਸਾਹਿਬਾਨਾਂ ਦੇ ਫੈਸਲੇ ਨੂੰ ਕੌਮ ਦੀ ਆਵਾਜ਼ ਦੀ ਤਰਜਮਾਨੀ ਹੋਣ ਵੱਜੋਂ ਪਰਿਭਾਸ਼ਿਤ ਕੀਤਾ।ਜੀ.ਕੇ. ਨੇ ਕਿਹਾ ਕਿ ਸਿੱਖ ਸਿਧਾਂਤਾ ਦੀ ਰੱਖਿਆ ਕਰਨਾ ਦਿੱਲੀ ਕਮੇਟੀ ਦੀ ਮੁੱਢਲੀ ਜਿੰਮੇਵਾਰੀ ਹੈ।ਇਸ ਲਈ ਕਿਸੇ ਵੀ ਮਨੁੱਖੀ ਸ਼ਰੀਰ ਨੂੰ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋਲ ਫਿਲਮ ’ਚ ਨਿਭਾਉਣ ਦੀ ਮਨਜੂਰੀ ਨਹੀਂ ਦਿੱਤੀ ਜਾ ਸਕਦੀ।ਵਿਰੋਧ ਵੱਜੋਂ ਕਮੇਟੀ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦਾ ਐਲਾਨ ਕਰਦੇ ਹੋਏ ਜੀ.ਕੇ. ਨੇ ਦਿੱਲੀ ਹਾਈਕੋਰਟ ਵੱਲੋਂ ਅੱਜ ਦਿੱਲੀ ਕਮੇਟੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਭਾਰਤ ਸਰਕਾਰ,ਸੈਂਸਰ ਬੋਰਡ ਅਤੇ ਸਿੱਕਾ ਨੂੰ ਨੋਟਿਸ ਜਾਰੀ ਹੋਣ ਦੀ ਜਾਣਕਾਰੀ ਦਿੱਤੀ।ਜੀ.ਕੇ. ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਮੁੜ੍ਹ ਕਰਨ ਦਾ ਆਦੇਸ਼ ਦਿੱਤਾ ਹੈ।ਇਸ ਲਈ ਅਸੀਂ ਆਸ਼ ਕਰਦੇ ਹਾਂ ਕਿ ਦੋਨੋਂ ਅਦਾਲਤਾਂ ਸਿੱਖਾਂ ਦੇ ਹੱਕ ’ਚ ਫੈਸਲਾ ਦੇਣਗੀਆਂ।ਦਿੱਲੀ ਦੇ ਸਿੱਖ ਨਾਨਕ ਸ਼ਾਹ ਫਕੀਰ ਫਿਲਮ ਦਾ ਡੱਟਕੇ ਕਰਨਗੇ ਵਿਰੋਧ:ਮਨਜੀਤ ਸਿੰਘ ਜੀ.ਕੇ.ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ’ਤੇ ਰੋਕ ਲਗਾਉਣ ਲਈ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਭੇਜਣ ਦਾ ਹਵਾਲਾ ਦਿੱਤਾ।ਸਿਰਸਾ ਨੇ ਦੱਸਿਆ ਕਿ ਆਪਣੇ ਪੱਤਰ ’ਚ ਉਨ੍ਹਾਂ ਨੇ ਕੇਜਰੀਵਾਲ ਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਣ ਦੀ ਬੇਨਤੀ ਕਰਨ ਦੇ ਨਾਲ ਹੀ ਇਸ ਮਾਮਲੇ ’ਤੇ ਦਿੱਲੀ ਸਰਕਾਰ ਨੂੰ ਸਥਿਤੀ ਸਪਸ਼ਟ ਕਰਨ ਦੀ ਗੱਲ ਕਹੀ ਹੈ।ਦਿੱਲੀ ਦੇ ਸਿੱਖ ਨਾਨਕ ਸ਼ਾਹ ਫਕੀਰ ਫਿਲਮ ਦਾ ਡੱਟਕੇ ਕਰਨਗੇ ਵਿਰੋਧ:ਮਨਜੀਤ ਸਿੰਘ ਜੀ.ਕੇ.ਸਿੱਕਾ ਨੂੰ ਪੰਥ ’ਚੋਂ ਛੇਕਣ ਦਾ ਸਵਾਗਤ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਹੁਣ ਕੌਮ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਸਿੱਖ ਇਸ ਫਿਲਮ ਨੂੰ ਦੇਖਣ ਜਾਵੇਗਾ ਉਸ ਨੂੰ ਵੀ ਪੰਥ ’ਚੋਂ ਛੇਕੀਆ ਜਾ ਸਕਦਾ ਹੈ।ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਮੁੜ੍ਹ ਤੋਂ ਫਿਲਮ ਦੀ ਜਾਂਚ ਲਈ ਬਣਾਈ ਗਈ ਕਮੇਟੀ ’ਚ ਦਿੱਲੀ ਕਮੇਟੀ ਦੇ ਪ੍ਰਤੀਨਿਧੀ ਵੱਜੋਂ ਬਤੌਰ ਮੈਂਬਰ ਸ਼ਾਮਿਲ ਸਿਰਸਾ ਨੇ ਸਾਫ਼ ਕਿਹਾ ਕਿ ਕੌਮ ਦੀ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਪਸ਼ਟ ਤੌਰ ’ਤੇ ਦੱਸ ਦਿੱਤਾ ਸੀ ਕਿ ਦਿਲੀ ਕਮੇਟੀ ਇਸ ਫਿਲਮ ਦੇ ਖਿਲਾਫ਼ ਹੈ। -PTCNews


Top News view more...

Latest News view more...