#Delhiviolence: ਹਿੰਸਾ ਕਾਰਨ ਸੜ ਰਹੀ ਹੈ ਦਿੱਲੀ,20 ਲੋਕਾਂ ਦੀ ਮੌਤ, 189 ਜ਼ਖਮੀ 

#Delhiviolence: Death toll mounts to 18, over 250 injured In Delhi violence escalates
#Delhiviolence: ਹਿੰਸਾ ਕਾਰਨਸੜ ਰਹੀ ਹੈਦਿੱਲੀ,18 ਲੋਕਾਂ ਦੀ ਮੌਤ, 250 ਜ਼ਖਮੀ 

#Delhiviolence: ਹਿੰਸਾ ਕਾਰਨ ਸੜ ਰਹੀ ਹੈ ਦਿੱਲੀ,20 ਲੋਕਾਂ ਦੀ ਮੌਤ, 189 ਜ਼ਖਮੀ:ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲਿਆਂ ਨੇ ਉੱਤਰ-ਪੂਰਬੀ ਦਿੱਲੀ ਨੂੰ ਹਿੰਸਾ ਦੀ ਅੱਗ ‘ਚ ਸਾੜ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ। ਗੁਰੂ ਤੇਗ ਬਹਾਦਰ ਹਸਪਤਾਲ ਨੇ ਪੰਜ ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

#Delhiviolence: Death toll mounts to 18, over 250 injured In Delhi violence escalates
#Delhiviolence: ਹਿੰਸਾ ਕਾਰਨਸੜ ਰਹੀ ਹੈਦਿੱਲੀ,18 ਲੋਕਾਂ ਦੀ ਮੌਤ, 250 ਜ਼ਖਮੀ

ਦਿੱਲੀ ‘ਚ ਐਤਵਾਰ ਤੋਂ ਸ਼ੁਰੂ ਹੋਈ ਹਿੰਸਾ ‘ਚ ਹੁਣ ਤੱਕ 189 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚ ਲਗਭਗ 56 ਪੁਲਿਸ ਮੁਲਾਜ਼ਮ ਸ਼ਾਮਲ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਕਾਰਨ ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਬਾਬਰਪੁਰ ਅਤੇ ਚਾਂਦਬਾਗ ‘ਚ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਲਗਾਤਾਰ ਹਿੰਸਾ ਹੋਈ, ਜਿਸ ਕਾਰਨ ਪ੍ਰਸ਼ਾਸਨ ਨੇ ਧਾਰਾ 144 ਲਗਾ ਦਿੱਤੀ ਹੈ ਅਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।

#Delhiviolence: Death toll mounts to 18, over 250 injured In Delhi violence escalates
#Delhiviolence: ਹਿੰਸਾ ਕਾਰਨਸੜ ਰਹੀ ਹੈਦਿੱਲੀ,18 ਲੋਕਾਂ ਦੀ ਮੌਤ, 250 ਜ਼ਖਮੀ

ਅੱਜ ਇਸ ਮਾਮਲੇ ਬਾਰੇ ਸੁਪਰੀਮ ਕੋਰਟ ਅਤੇ ਹਾਈਕੋਰਟ ‘ਚ ਵੱਖਰੀਆਂ ਪਟੀਸ਼ਨਾਂ ‘ਤੇ ਸੁਣਵਾਈ ਹੋਵੇਗੀ।ਦਿੱਲੀ ਮੈਟਰੋ ਦੇ ਸਾਰੇ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਖੋਲ੍ਹ ਦਿੱਤੇ ਗਏ ਹਨ। ਹਿੰਸਾ ਦੇ ਮੱਦੇਨਜ਼ਰ ਉੱਤਰ-ਪੂਰਬੀ ਦਿੱਲੀ ਦੀ ਪੁਲਿਸ ਨੇ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਜਾਰੀ ਕੀਤੇ ਹਨ।

#Delhiviolence: Death toll mounts to 18, over 250 injured In Delhi violence escalates
#Delhiviolence: ਹਿੰਸਾ ਕਾਰਨਸੜ ਰਹੀ ਹੈਦਿੱਲੀ,18 ਲੋਕਾਂ ਦੀ ਮੌਤ, 250 ਜ਼ਖਮੀ

ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਬ੍ਰਹਮਪੁਰੀ, ਬਾਬਰਪੁਰ, ਕਰਦਮਪੁਰੀ, ਸੁਦਾਮਾਪੁਰੀ, ਘੋਂਡਾ ਚੌਕ, ਕਰਾਵਲ ਨਗਰ, ਮੁਸਤਫਾਬਾਦ, ਚਾਂਦਬਾਗ, ਨੂਰੇ ਇਲਾਹੀ, ਭਜਨਪੁਰਾ ਅਤੇ ਗੋਕਲਪੁਰੀ ਇਲਾਕਿਆਂ ‘ਚ ਹਿੰਸਕ ਘਟਨਾਵਾਂ ਵਾਪਰੀਆਂ ਹਨ ਅਤੇ ਇੱਥੇ ਪਿਛਲੇ ਤਿੰਨ ਦਿਨ ਤੋਂ ਤਣਾਅ ਜਾਰੀ ਹੈ।

#Delhiviolence: Death toll mounts to 18, over 250 injured In Delhi violence escalates
#Delhiviolence: ਹਿੰਸਾ ਕਾਰਨਸੜ ਰਹੀ ਹੈਦਿੱਲੀ,18 ਲੋਕਾਂ ਦੀ ਮੌਤ, 250 ਜ਼ਖਮੀ

ਉੱਤਰ-ਪੂਰਬੀ ਜ਼ਿਲ੍ਹੇ ਦੇ ਸਕੂਲ ਬੁੱਧਵਾਰ ਨੂੰ ਬੰਦ ਰਹਿਣਗੇ। ਦਿੱਲੀ ਸਰਕਾਰ ਨੇ ਘਰੇਲੂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ।
-PTCNews