Fri, Apr 19, 2024
Whatsapp

#DelhiViolence: ਦਿੱਲੀ ਹਿੰਸਾ 'ਚ ਹੁਣ ਤੱਕ 34 ਲੋਕਾਂ ਦੀ ਹੋਈ ਮੌਤ, ਕਈਆਂ ਦੀ ਹਾਲਤ ਗੰਭੀਰ

Written by  Shanker Badra -- February 27th 2020 02:32 PM
#DelhiViolence: ਦਿੱਲੀ ਹਿੰਸਾ 'ਚ ਹੁਣ ਤੱਕ 34 ਲੋਕਾਂ ਦੀ ਹੋਈ ਮੌਤ, ਕਈਆਂ ਦੀ ਹਾਲਤ ਗੰਭੀਰ

#DelhiViolence: ਦਿੱਲੀ ਹਿੰਸਾ 'ਚ ਹੁਣ ਤੱਕ 34 ਲੋਕਾਂ ਦੀ ਹੋਈ ਮੌਤ, ਕਈਆਂ ਦੀ ਹਾਲਤ ਗੰਭੀਰ

#DelhiViolence:ਦਿੱਲੀ ਹਿੰਸਾ 'ਚ ਹੁਣ ਤੱਕ 34 ਲੋਕਾਂ ਦੀ ਹੋਈ ਮੌਤ, ਕਈਆਂ ਦੀ ਹਾਲਤ ਗੰਭੀਰ:ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਿੰਨ ਦਿਨਾਂ ਤੋਂ ਹੋ ਰਹੀ ਹਿੰਸਾ ਭਾਵੇਂ ਰੁੱਕ ਗਈ ਹੈ ਪਰ ਡਰ ਦਾ ਮਾਹੌਲ ਅਜੇ ਵੀ ਹੈ। ਵੀਰਵਾਰ ਨੂੰ ਦਿੱਲੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਹੁਣ ਤੱਕ ਗਿਣਤੀ 34 ਹੋ ਗਈ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਲਗਤਾਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ। [caption id="attachment_391912" align="aligncenter" width="300"]#DelhiViolence: Death toll reaches 34, over 200 injured In Delhi Violence #DelhiViolence: ਦਿੱਲੀ ਹਿੰਸਾ 'ਚ ਹੁਣ ਤੱਕ 34 ਲੋਕਾਂ ਦੀ ਹੋਈ ਮੌਤ, ਕਈਆਂ ਦੀ ਹਾਲਤ ਗੰਭੀਰ[/caption] ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਗੁਰੂ ਤੇਗ ਬਹਾਦਰ ਹਸਪਤਾਲ (ਜੀਟੀਬੀ) ਵੱਲੋਂ ਵੀਰਵਾਰ ਨੂੰ ਇੱਕ ਨਵਾਂ ਅੰਕੜਾ ਜਾਰੀ ਕੀਤਾ ਗਿਆ ਹੈ। ਹਸਪਤਾਲ ਅਨੁਸਾਰ ਦਿੱਲੀ ਹਿੰਸਾ ਵਿੱਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 250 ਤੋਂ ਵੱਧ ਲੋਕ ਜ਼ਖਮੀ ਹਨ। ਇਨ੍ਹਾਂ 'ਚੋਂ 30 ਮੌਤਾਂ ਜੀਟੀਬੀ ਹਸਪਤਾਲ ਅਤੇ 2 ਮੌਤਾਂ ਐਨਐਨਜੇਪੀ ਹਸਪਤਾਲ 'ਚ ਹੋਈਆਂ ਹਨ। [caption id="attachment_391909" align="aligncenter" width="300"]#DelhiViolence: Death toll reaches 34, over 200 injured In Delhi Violence #DelhiViolence: ਦਿੱਲੀ ਹਿੰਸਾ 'ਚ ਹੁਣ ਤੱਕ 34 ਲੋਕਾਂ ਦੀ ਹੋਈ ਮੌਤ, ਕਈਆਂ ਦੀ ਹਾਲਤ ਗੰਭੀਰ[/caption] ਇਸ ਦੌਰਾਨ ਹਿੰਸਾ 'ਤੇ ਸੁਪਰੀਮ ਕੋਰਟ ਅਤੇ ਹਾਈਕੋਰਟ ਨੇ ਦਿੱਲੀ ਪੁਲਿਸ ਦੇ ਰਵੱਈਏ 'ਤੇ ਸਵਾਲ ਖੜੇ ਕਰਦਿਆਂ ਬਹੁਤ ਸਖਤ ਟਿੱਪਣੀਆਂ ਕੀਤੀਆਂ ਹਨ। ਦੂਜੇ ਪਾਸੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਖੁਦ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ। [caption id="attachment_391906" align="aligncenter" width="300"]Death toll in Northeast Delhi violence , Fire service , CAA protests #DelhiViolence: ਦਿੱਲੀ ਹਿੰਸਾ 'ਚ ਹੁਣ ਤੱਕ 34 ਲੋਕਾਂ ਦੀ ਹੋਈ ਮੌਤ, ਕਈਆਂ ਦੀ ਹਾਲਤ ਗੰਭੀਰ[/caption] ਦੱਸ ਦੇਈਏ ਕਿ ਬੁੱਧਵਾਰ ਨੂੰ ਬ੍ਰਹਮਾਪੁਰੀ ਰੋਡ ਤੋਂ ਘੋਂਡਾ ਚੌਕ, ਨੂਰ-ਏ-ਇਲਾਹੀ ਚੌਕ, ਯਮੁਨਾ ਵਿਹਾਰ ਦੇ ਚੱਪੇ-ਚੱਪੇ 'ਤੇ ਆਈਟੀਬੀਪੀ ਅਤੇ ਸੀਆਰਪੀਐਫ ਨੂੰ ਤਾਇਨਾਤ ਕੀਤਾ ਗਿਆ ਸੀ। ਕਰਾਵਲ ਨਗਰ ਰੋਡ, ਬ੍ਰਿਜਪੁਰੀ ਰੋਡ, ਸ਼ਿਵ ਵਿਹਾਰ, ਮੁਸਤਫ਼ਾਬਾਦ, ਮੌਜਪੁਰ, ਜਾਫ਼ਰਾਬਾਦ, ਸੀਲਮਪੁਰ, ਜੋਤੀ ਨਗਰ, ਮੌਜਪੁਰ, ਗੋਕੁਲਪੁਰੀ, ਚਾਂਦਬਾਗ, ਵੇਲਕਮ ਆਦਿ ਇਲਾਕਿਆਂ 'ਚ ਵੀ ਪੁਲਿਸ ਅਤੇ ਅਰਧ-ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ। -PTCNews


Top News view more...

Latest News view more...