Sat, Apr 20, 2024
Whatsapp

ਰਾਜ ਸਭਾ ਦੇ ਉੱਪ ਸਭਾਪਤੀ ਨੇ ਧਰਨੇ 'ਤੇ ਬੈਠੇ 8 ਸੰਸਦ ਮੈਂਬਰਾਂ ਨੂੰ ਸਵੇਰੇ ਪਿਆਈ ਚਾਹ ,ਜਾਣੋਂ ਪੂਰਾ ਮਾਮਲਾ

Written by  Shanker Badra -- September 22nd 2020 01:07 PM
ਰਾਜ ਸਭਾ ਦੇ ਉੱਪ ਸਭਾਪਤੀ ਨੇ ਧਰਨੇ 'ਤੇ ਬੈਠੇ 8 ਸੰਸਦ ਮੈਂਬਰਾਂ ਨੂੰ ਸਵੇਰੇ ਪਿਆਈ ਚਾਹ ,ਜਾਣੋਂ ਪੂਰਾ ਮਾਮਲਾ

ਰਾਜ ਸਭਾ ਦੇ ਉੱਪ ਸਭਾਪਤੀ ਨੇ ਧਰਨੇ 'ਤੇ ਬੈਠੇ 8 ਸੰਸਦ ਮੈਂਬਰਾਂ ਨੂੰ ਸਵੇਰੇ ਪਿਆਈ ਚਾਹ ,ਜਾਣੋਂ ਪੂਰਾ ਮਾਮਲਾ

ਰਾਜ ਸਭਾ ਦੇ ਉੱਪ ਸਭਾਪਤੀ ਨੇ ਧਰਨੇ 'ਤੇ ਬੈਠੇ 8 ਸੰਸਦ ਮੈਂਬਰਾਂ ਨੂੰ ਸਵੇਰੇ ਪਿਆਈ ਚਾਹ ,ਜਾਣੋਂ ਪੂਰਾ ਮਾਮਲਾ:ਨਵੀਂ ਦਿੱਲੀ : ਰਾਜ ਸਭਾ ਵਿਚ ਬੀਤੇ ਦਿਨੀਂ ਖੇਤੀ ਬਿੱਲਾਂ ਉੱਤੇ ਚਰਚਾ ਦੌਰਾਨ ਵਿਰੋਧੀ ਸੰਸਦ ਮੈਂਬਰਾਂ ਨੇ ਜਮ ਕੇ ਹੰਗਾਮਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸੋਮਵਾਰ ਨੂੰ ਸਭਾਪਤੀ ਨੇ ਵਿਰੋਧੀ ਧਿਰਾਂ ਦੇ 8 ਸੰਸਦ ਮੈਂਬਰਾਂ ਨੂੰ ਇਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਸੀ। ਜਿਸ ਦੇ ਵਿਰੋਧ ਵਿਚ ਸਸਪੈਂਡ ਅੱਠ ਸਾਂਸਦਾਂ ਨੇ ਪੂਰੀ ਰਾਤ ਸੰਸਦ ਭਵਨ ਕੰਪਲੈਕਸ ਵਿਚ ਧਰਨਾ ਦਿੱਤਾ ਹੈ ਅਤੇ ਇਹ ਧਰਨਾ ਹੁਣ ਵੀ ਜਾਰੀ ਹੈ। ਉੱਥੇ ਹੀ ਰਾਜ ਸਭਾ ਦੇ ਉੱਪ ਸਭਾਪਤੀ ਹਰੀਵੰਸ਼ ਉਨ੍ਹਾਂ ਦੇ ਲਈ ਅੱਜ ਸਵੇਰੇ ਚਾਹ ਲੈ ਕੇ ਪਹੁੰਚੇ ਹਨ। [caption id="attachment_433048" align="aligncenter" width="300"] ਰਾਜ ਸਭਾ ਦੇ ਉੱਪ ਸਭਾਪਤੀਨੇ ਧਰਨੇ 'ਤੇ ਬੈਠੇ 8 ਸੰਸਦ ਮੈਂਬਰਾਂ ਨੂੰ ਸਵੇਰੇ ਪਿਆਈ ਚਾਹ , ਜਾਣੋਂ ਪੂਰਾ ਮਾਮਲਾ[/caption] ਇਸ ਦੌਰਾਨ ਧਰਨੇ ਉੱਤੇ ਬੈਠੇ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੇ ਉੱਪ ਸਭਾਪਤੀ ਦੇ ਇਸ ਕਦਮ ਉੱਤੇ ਕਿਹਾ ਹੈ ਕਿ ”ਜਦੋਂ ਉਹ ਸਾਡੇ ਘਰ ਆਉਣਂਗੇ ਅਸੀ ਨਿੱਜੀ ਰਿਸ਼ਤੇ ਨਿਭਾਵਾਂਗੇ ਪਰ ਇੱਥੇ ਅਸੀ ਕਿਸਾਨਾਂ ਲਈ ਬੈਠੇ ਹਾਂ। ਅਸੀ ਚਾਹੁੰਦੇ ਹਾਂ ਕਿ ਇਹ ਕਾਲਾ ਕਾਨੂੰਨ ਵਾਪਸ ਲਿਆ ਜਾਵੇ। ਉੱਥੇ ਹੀ ਉਪਸਭਾਪਤੀ ਵੱਲੋਂ ਦਿੱਤੀ ਜਾ ਰਹੀ ਚਾਹ ਨੂੰ ਕੁੱਝ ਸਾਂਸਦਾਂ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। [caption id="attachment_433047" align="aligncenter" width="300"] ਰਾਜ ਸਭਾ ਦੇ ਉੱਪ ਸਭਾਪਤੀਨੇ ਧਰਨੇ 'ਤੇ ਬੈਠੇ 8 ਸੰਸਦ ਮੈਂਬਰਾਂ ਨੂੰ ਸਵੇਰੇ ਪਿਆਈ ਚਾਹ , ਜਾਣੋਂ ਪੂਰਾ ਮਾਮਲਾ[/caption] ਦੂਜੇ ਪਾਸੇ ਉਪ ਸਭਾ ਪਤੀ ਦੇ ਇਸ ਕਦਮ ਦੀ ਪੀਐਮ ਮੋਦੀ ਨੇ ਤਾਰੀਫ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਦੀ ਮੰਗਲਵਾਰ ਨੂੰ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਾ ਵਿਹਾਰ ਉਨ੍ਹਾਂ ਕੀਤਾ ਹੈ, ਉਹ ਹਰ ਇੱਕ ਲੋਕਤੰਤਰ ਪ੍ਰੇਮੀ ਨੂੰ ਪ੍ਰੇਰਿਤ ਤੇ ਸਕੂਨ ਦੇਣ ਵਾਲਾ ਹੈ। [caption id="attachment_433046" align="aligncenter" width="300"] ਰਾਜ ਸਭਾ ਦੇ ਉੱਪ ਸਭਾਪਤੀਨੇ ਧਰਨੇ 'ਤੇ ਬੈਠੇ 8 ਸੰਸਦ ਮੈਂਬਰਾਂ ਨੂੰ ਸਵੇਰੇ ਪਿਆਈ ਚਾਹ , ਜਾਣੋਂ ਪੂਰਾ ਮਾਮਲਾ[/caption] ਦੱਸ ਦਈਏ ਕਿ ਐਤਵਾਰ ਨੂੰ ਰਾਜ ਸਭਾ ਵਿਚ ਖੇਤੀ ਬਿੱਲਾਂ ਉੱਤੇ ਚਰਚਾ ਦੌਰਾਨ ਜਮ ਕੇ ਹੰਗਾਮਾ ਹੋਇਆ ਸੀ। ਵਿਰੋਧੀ ਧਿਰਾਂ ਦੇ ਸਾਂਸਦ ਵੇਲ ਤੱਕ ਪਹੁੰਚ ਗਏ ਸਨ ਅਤੇ ਉਪ ਸਭਾਪਤੀ ਦਾ ਮਾਇਕ ਤੱਕ ਉਖਾੜ ਦਿੱਤਾ ਸੀ ,ਜਿਸ ਕਰਕੇ ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਇਸ ਘਟਨਾ ਤੋਂ ਕਾਫੀ ਨਾਰਾਜ਼ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਬੀਤੇ ਦਿਨ ਹੰਗਾਮਾ ਕਰਨ ਵਾਲੇ ਅੱਠ ਸਾਂਸਦਾਂ ਨੂੰ ਇਕ ਹਫ਼ਤੇ ਲਈ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਸੀ। -PTCNews


Top News view more...

Latest News view more...