Fri, Apr 19, 2024
Whatsapp

ਕਰਤਾਰਪੁਰ ਲਾਂਘੇ ਨੂੰ ਬੂਰ ਪੈਣਾ ਹੋਇਆ ਸ਼ੁਰੂ , ਭਾਰਤ ਵਾਲੇ ਪਾਸੇ ਵੀ ਅੱਜ ਤੇਜ਼ੀ ਨਾਲ ਨਿਰਮਾਣ ਕਾਰਜ ਹੋਏ ਸ਼ੁਰੂ, ਦੇਖੋ ਤਸਵੀਰਾਂ

Written by  Jashan A -- March 18th 2019 01:50 PM -- Updated: March 18th 2019 04:07 PM
ਕਰਤਾਰਪੁਰ ਲਾਂਘੇ ਨੂੰ ਬੂਰ ਪੈਣਾ ਹੋਇਆ ਸ਼ੁਰੂ , ਭਾਰਤ ਵਾਲੇ ਪਾਸੇ ਵੀ ਅੱਜ ਤੇਜ਼ੀ ਨਾਲ ਨਿਰਮਾਣ ਕਾਰਜ ਹੋਏ ਸ਼ੁਰੂ, ਦੇਖੋ ਤਸਵੀਰਾਂ

ਕਰਤਾਰਪੁਰ ਲਾਂਘੇ ਨੂੰ ਬੂਰ ਪੈਣਾ ਹੋਇਆ ਸ਼ੁਰੂ , ਭਾਰਤ ਵਾਲੇ ਪਾਸੇ ਵੀ ਅੱਜ ਤੇਜ਼ੀ ਨਾਲ ਨਿਰਮਾਣ ਕਾਰਜ ਹੋਏ ਸ਼ੁਰੂ, ਦੇਖੋ ਤਸਵੀਰਾਂ

ਕਰਤਾਰਪੁਰ ਲਾਂਘੇ ਨੂੰ ਬੂਰ ਪੈਣਾ ਹੋਇਆ ਸ਼ੁਰੂ , ਭਾਰਤ ਵਾਲੇ ਪਾਸੇ ਵੀ ਅੱਜ ਤੇਜ਼ੀ ਨਾਲ ਨਿਰਮਾਣ ਕਾਰਜ ਹੋਏ ਸ਼ੁਰੂ, ਦੇਖੋ ਤਸਵੀਰਾਂ,ਡੇਰਾ ਬਾਬਾ ਨਾਨਕ: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਨੂੰ ਆਖਿਰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਭਾਰਤ ਵਾਲੇ ਪਾਸੇ ਵੀ ਤੇਜ਼ੀ ਨਾਲ ਨਿਰਮਾਣ ਕਾਰਜ ਸ਼ੁਰੂ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜੇ ਸੀ ਬੀ ਮਸ਼ੀਨਾਂ ਨੇ ਪੈਸੰਜਰ ਟਰਮੀਨਲ ਵਾਲੇ ਸਥਾਨ 'ਤੇ ਪਿਟਾਈ ਸ਼ੁਰੂ ਕਰ ਦਿੱਤੀ ਹੈ। [caption id="attachment_271011" align="aligncenter" width="300"]kartarpur corridor ਕਰਤਾਰਪੁਰ ਲਾਂਘੇ ਨੂੰ ਬੂਰ ਪੈਣਾ ਹੋਇਆ ਸ਼ੁਰੂ , ਭਾਰਤ ਵਾਲੇ ਪਾਸੇ ਵੀ ਅੱਜ ਤੇਜ਼ੀ ਨਾਲ ਨਿਰਮਾਣ ਕਾਰਜ ਹੋਏ ਸ਼ੁਰੂ, ਦੇਖੋ ਤਸਵੀਰਾਂ[/caption] ਇਸ ਮੌਕੇ ਕਿਸਾਨਾਂ ਨੇ ਵੀ ਅਧਿਕਾਰੀਆਂ ਦੀ ਮੌਜੂਦਗੀ 'ਚ ਖੁਦ ਹੀ ਅੱਧੀ ਪੱਕੀ ਕਣਕ ਦੀ ਕਟਾਈ ਕਰਵਾਈ। ਉਥੇ ਹੀ ਕਰਤਾਰਪੁਰ ਲਾਂਘੇ ਵਾਲੀ ਲਾਂਘੇ ਵਾਲੀ ਸ਼ੜਕ 'ਤੇ ਵੀ ਤੇਜ਼ੀ ਨਾਲ ਕੰਮ ਹੋਣਾ ਸ਼ੁਰੂ ਹੋ ਗਿਆ। ਲੈਂਡਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੀ ਮੌਜੂਦਗੀ 'ਚ ਪਰਸ਼ਾਸਨ ਨੇ ਕਾਰਜਾਂ ਦੀ ਅਰੰਭਤਾ ਕਰਵਾਈ। ਹੋਰ ਪੜ੍ਹੋ:ਜੰਮੂ-ਕਸ਼ਮੀਰ ‘ਚ ਲੋਕਲ ਬਾਡੀ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਜਾਰੀ ,ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਦੱਸ ਦੇਈਏ ਕਿ 19 ਮਾਰਚ ਨੂੰ ਭਾਰਤ-ਪਾਕਿ ਕੌਮਾਤਰੀ ਸਰਹੱਦ ਡੇਰਾ ਬਾਬਾ ਨਾਨਕ ਵਿਖੇ ਦੋਹਾਂ ਮੁਲਕਾਂ ਦੀਆਂ ਟੈਕਨੀਕਲ ਟੀਮਾਂ ਸ਼ਾਝਾ ਨਿਰੀਖਣ ਕਰਨਗੀਆਂ ਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਰਹੱਦ ਦੇ ਆਰ 'ਤੇ ਪਾਰ ਬਣਨ ਵਾਲੇ ਲਾਂਘੇ ਦੇ ਨਿਰਮਾਣ ਕਾਰਜਾਂ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਇਥੇ ਇਹ ਵਿਉ ਦੱਸਣਾ ਬਣਦਾ ਹੈ ਕਿ ਲਾਘੇ ਦੇ ਨਿਰਮਾਣ ਕਾਰਜ ਜਾਰੀ ਹੋਣ ਕਾਰਨ ਸਥਾਨਕ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। [caption id="attachment_271013" align="aligncenter" width="300"]katarpur corridor ਕਰਤਾਰਪੁਰ ਲਾਂਘੇ ਨੂੰ ਬੂਰ ਪੈਣਾ ਹੋਇਆ ਸ਼ੁਰੂ , ਭਾਰਤ ਵਾਲੇ ਪਾਸੇ ਵੀ ਅੱਜ ਤੇਜ਼ੀ ਨਾਲ ਨਿਰਮਾਣ ਕਾਰਜ ਹੋਏ ਸ਼ੁਰੂ, ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸੰਗਤ ਵੱਲੋਂ ਕਈ ਸਾਲਾਂ ਤੋਂ ਅਰਦਾਸ ਕਰਦੀ ਰਹੀ ਹੈ ਕਿ ਵਿਛੜੇ ਗੁਰੂਧਾਮਾਂ ਦੇ ਦਰਦਸ਼ਨ ਦੀਦਾਰ ਕੀਤੇ ਜਾਣ।ਜਹੁਣ ਜਲਦੀ ਹੀ ਦੁਨੀਆਂ ਭਰ 'ਚ ਵਸਦੀਆਂ ਸੰਗਤਾਂ ਦੀ ਅਰਦਾਸ ਪੂਰੀ ਹੋਣ ਜਾ ਰਹੀ ਹੈ। ਲਾਂਘਾ ਖੁੱਲ੍ਹਣ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਜਤਾਇਆ ਜਾ ਰਿਹਾ ਹੈ। -PTC News


Top News view more...

Latest News view more...