ਡੇਰਾ ਬਾਬਾ ਨਾਨਕ ਹੁਣ ਕੋਰੋਨਾ ਮੁਕਤ, 11 ਦਿਨ ਬਾਅਦ ਹਟਾਇਆ ਗਿਆ ਲਾਕਡਾਊਨ

ਡੇਰਾ ਬਾਬਾ ਨਾਨਕ ਹੁਣ ਕੋਰੋਨਾ ਮੁਕਤ, 11 ਦਿਨ ਬਾਅਦ ਹਟਾਇਆ ਗਿਆ ਲਾਕਡਾਊਨdays lockdown

ਡੇਰਾ ਬਾਬਾ ਨਾਨਕ ਹੁਣ ਕੋਰੋਨਾ ਮੁਕਤ, 11 ਦਿਨ ਬਾਅਦ ਹਟਾਇਆ ਗਿਆ ਲਾਕਡਾਊਨ:ਡੇਰਾ ਬਾਬਾ ਨਾਨਕ : ਪੰਜਾਬ ‘ਚ ਜਿੱਥੇ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਅਤੇ ਆਏ ਦਿਨ ਮੋਹਰੀ ਕਤਾਰ ‘ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ ,ਓਥੇ ਹੀ ਡੇਰਾ ਬਾਬਾ ਨਾਨਕ ਤੋਂ ਰਾਹਤ ਭਰੀ ਖ਼ਬਰ ਮਿਲੀ ਹੈ।

ਮਿਲੀ ਜਾਣਕਾਰੀ ਅਨੁਸਾਰ ਗੁਰੂ ਨਗਰੀ ਡੇਰਾ ਬਾਬਾ ਨਾਨਕ ਵਿਖੇ ਹੁਣ ਕੋਰੋਨਾ ਮੁਕਤ ਹੋ ਗਈ ਹੈ। ਓਥੇ ਕਰੀਬ 11 ਦਿਨ ਬਾਅਦ ਅੱਜਲਾਕਡਾਊਨ ਖੁੱਲਿਆ ਹੈ ,ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਡੇਰਾ ਬਾਬਾ ਨਾਨਕ ਨਗਰੀ ਵਿੱਚ ਬਜ਼ਾਰ ਵੀ ਖੁੱਲ੍ਹੇ ਤੇ ਰੌਣਕ ਵੀ ਪਰਤੀ ਹੈ। ਇਸ ਦੌਰਾਨ ਦੁਕਾਨਦਾਰ ਵੀ ਖ਼ੁਸ਼ ਦਿਖਾਈ ਦਿੱਤੇ ਹਨ।

ਡੇਰਾ ਬਾਬਾ ਨਾਨਕ ਹੁਣ ਕੋਰੋਨਾ ਮੁਕਤ, 11 ਦਿਨ ਬਾਅਦ ਹਟਾਇਆ ਗਿਆ ਲਾਕਡਾਊਨdays lockdown

ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਵਿਖੇ ਵਧਦੇ ਕਰੋਨਾ ਦੇ ਮਰੀਜ਼ਾਂ ਕਰਕੇ ਪ੍ਰਸ਼ਾਸਨ ਵਲੋਂ ਡੇਰਾ ਬਾਬਾ ਨਾਨਕ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਹੁਕਮ ਦਿਤੇ ਗਏ ਸਨ। ਬੀਤੇ ਦਿਨੀਂ ਡੇਰਾ ਬਾਬਾ ਨਾਨਕ ਨਗਰੀ ਵਿੱਚ 24 ਦੇ ਕਰੀਬ ਕੋਰੋਨਾ ਮਰੀਜ਼ ਹੋਣ ਕਾਰਨਮੁਕੰਮਲ ਲਾਕਡਾਊਨ ਲਗਾਇਆ ਸੀ।

ਜ਼ਿਕਰਯੋਗ ਹੈ ਕਿ ਜਿਉਂ ਹੀ ਡੇਰਾ ਬਾਬਾ ਨਾਨਕ ਨੂੰ ਅਣਮਿਥੇ ਸਮੇਂ ਲਈ ਬੰਦ ਕਰਨ ਵਾਸਤੇ ਅਨਾਉਂਸਮੈਂਟ ਹੋਈ ਤਾਂ ਡੇਰਾ ਬਾਬਾ ਨਾਨਕ ਦੇ ਦੁਕਾਨਦਾਰਾਂ ਵਿਚ ਹਫਰਾਦਫਰੀ ਮੱਚ ਗਈ ਅਤੇ ਉਹ ਕਾਹਲੀ ਕਾਹਲੀ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ ਸਨ। ਕੋਵਿਡ ਦੇ ਵਧੇ ਮਾਮਲਿਆਂ ਕਾਰਨ ਡੇਰਾ ਬਾਬਾ ਨਾਨਕ ਦੇ ਲੋਕਾਂ ਅੰਦਰ ਡਰ ਦਾ ਮਹੌਲ ਬਣਿਆ ਹੋਇਆ ਸੀ।
-PTCNews