Advertisment

ਡੇਰਾ ਬਾਬਾ ਨਾਨਕ: ਡਾ. ਓਬਰਾਏ ਵੱਲੋਂ ਕੋਰੀਡੋਰ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਵੱਡਾ ਆਰ.ਓ. ਸਿਸਟਮ

author-image
Jashan A
Updated On
New Update
ਡੇਰਾ ਬਾਬਾ ਨਾਨਕ: ਡਾ. ਓਬਰਾਏ ਵੱਲੋਂ ਕੋਰੀਡੋਰ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਵੱਡਾ ਆਰ.ਓ. ਸਿਸਟਮ
Advertisment
ਡੇਰਾ ਬਾਬਾ ਨਾਨਕ: ਡਾ. ਓਬਰਾਏ ਵੱਲੋਂ ਕੋਰੀਡੋਰ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਵੱਡਾ ਆਰ.ਓ. ਸਿਸਟਮ,ਡੇਰਾ ਬਾਬਾ ਨਾਨਕ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਖੋਲ੍ਹੇ ਜਾ ਰਹੇ ਕੋਰੀਡੋਰ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਪੀਣ ਵਾਲੇ ਸਾਫ਼ ਪਾਣੀ ਲਈ ਵੱਡਾ ਆਰ.ਓ. ਸਿਸਟਮ ਲਗਾਇਆ ਗਿਆ ਹੈ। ਇਸ ਮੌਕੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਬਲਦੇਵ ਸਿੰਘ ਪਰਮਾਰ ਅਤੇ ਹੋਰ ਸਖਸੀਅਤਾਂ ਸ਼ਾਮਲ ਸਨ। ਹੋਰ ਪੜ੍ਹੋ: ਕਰਤਾਰਪੁਰ ਲਾਂਘੇ ਦੇ ਨੇੜਲੇ ਇਲਾਕਿਆਂ ਦੀ ਜ਼ਮੀਨ ਹੋ ਸਕਦੀ ਹੈ ਮਹਿੰਗੀ,ਜਾਣੋਂ ਕਿਉਂ ਤੁਹਾਨੂੰ ਦੱਸ ਦਈਏ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਡਾ.ਓਬਰਾਏ ਵੱਲੋਂ ਆਪਣੇ ਨਿਵੇਕਲੇ ਢੰਗ ਨਾਲ ਡੇਰਾ ਬਾਬਾ ਨਾਨਕ ਵਿਖੇ ਸਾਫ ਪਾਣੀ ਦੀ ਸੇਵਾ ਕਰਨ,੧ਓ ਦਾ ਸ਼ਿਲਾਲੇਖ ਬਣਾਉਣ,ਪਟਿਆਲਾ ਤੋਂ ਪੁਰਾਤਨ ਤੇ ਦੁਰਲੱਭ ਹੱਥ ਲਿਖਤ ਸਰੂਪਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਬੱਸ ਚਲਾਉਣ,ਸੂਬੇ ਅੰਦਰ ਕਲੀਨੀਕਲ ਲੈਬਾਰਟਰੀਆਂ ਤੇ ਡਾਇਗਨੋਜ ਸੈਂਟਰ ਖੋਲ੍ਹੇ ਗਏ ਹਨ। -PTC News-
punjabi-news dera-baba-nanak dr-sp-oberoi ro-system
Advertisment

Stay updated with the latest news headlines.

Follow us:
Advertisment