ਅੱਜ ਤੋਂ ਆਮ ਸੰਗਤਾਂ ਲਈ ਖੁੱਲਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਦੁਆਰ, ਹੋਣਗੇ ਖੁੱਲ੍ਹੇ ਦਰਸ਼ਨ-ਦੀਦਾਰ

Sri Kartarpur Sahib

ਅੱਜ ਤੋਂ ਆਮ ਸੰਗਤਾਂ ਲਈ ਖੁੱਲਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਦੁਆਰ, ਹੋਣਗੇ ਖੁੱਲ੍ਹੇ ਦਰਸ਼ਨ-ਦੀਦਾਰ,ਡੇਰਾ ਬਾਬਾ ਨਾਨਕ: ਦੁਨੀਆ ਭਰ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤਾਂ ਤੋਂ ਪਿਛਲੇ 72 ਸਾਲਾ ਸਾਲਾ ਤੋਂ ਕੀਤੀ ਜਾ ਰਹੀ ਅਰਦਾਸ ਬੀਤੇ ਦਿਨ ਪੂਰੀ ਹੋ ਗਈ ਹੈ। ਭਾਰਤ-ਪਾਕਿ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਹੈ। ਜਿਸ ਦੌਰਾਨ ਸਿੱਖ ਸ਼ਰਧਾਲੂ ਹੁਣ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣਗੇ।

Sri Kartarpur Sahib ਬੀਤੇ ਦਿਨ ਮੁੱਖ ਸਿਆਸਤਦਾਨਾਂ ਅਤੇ ਹੋਰ ਲੋਕਾਂ ਨੂੰ ਹੀ ਪਹਿਲੇ ਜੱਥੇ ‘ਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਗਿਆ ਪਰ ਅੱਜ ਤੋਂ ਆਮ ਲੋਕਾਂ ਲਈ ਬਾਬੇ ਨਾਨਕ ਦੇ ਘਰ ਦਾ ਰਾਹ ਖੁੱਲ੍ਹ ਗਿਆ ਅਤੇ ਸੰਗਤਾਂ ਹੁਣ ਪੂਰਾ ਸਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ।

ਹੋਰ ਪੜ੍ਹੋ: ਇਹਨਾਂ ਤਸਵੀਰਾਂ ਰਾਹੀਂ ਦੇਖੋ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਨਵੀਂ ਦਿੱਖ

ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਸਵੇਰੇ 4 ਵਜੇ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣਗੇ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਆਉਣਗੇ।ਇਸ ਦੌਰਾਨ ਸ਼ਰਧਾਲੂ ਆਪਣੇ ਨਾਲ 11 ਹਜ਼ਾਰ ਰੁਪਏ ਨਕਦੀ ਅਤੇ 7 ਕਿੱਲੋ ਦਾ ਬੈਗ ਹੀ ਲੈ ਕੇ ਜਾ ਸਕਦੇ ਹਨ ਅਤੇ ਉਹ ਆਪਣੇ ਨਾਲ ਮੋਬਾਇਲ ਫੋਨ ਜਾਂ ਫਿਰ ਕੈਮਰਾ ਨਹੀਂ ਲਿਜਾ ਸਕਣਗੇ।

Sri Kartarpur Sahib ਜ਼ਿਕਰ ਏ ਖਾਸ ਹੈ ਕਿ ਬੀਤੇ ਦਿਨ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਇਸ ਇਤਿਹਾਸਕ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ ਤੇ ਪਹਿਲੇ ਜਥੇ ਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ ਸੀ। ਜਿਸ ਦੌਰਾਨ ਬੀਤੇ ਦਿਨ ਹੀ ਸ੍ਰੀ ਦਰਬਾਰ ਸਾਹਿਬ ਜੀ ਦਰਸ਼ਨ ਕਰਨ ਉਪਰੰਤ ਜਥਾ ਭਾਰਤ ਵਾਪਸ ਆ ਗਿਆ।

-PTC News