ਬਾਬੇ ਨਾਨਕ ਦੀ ਧਰਤੀ ਤੋਂ ਆਸ਼ੀਰਵਾਦ ਲੈ ਕੇ ਕੱਲ੍ਹ ਸੰਨੀ ਦਿਓਲ ਸ਼ੁਰੂ ਕਰਨਗੇ ਚੋਣ ਮੁਹਿੰਮ

Sunny Deol
ਬਾਬੇ ਨਾਨਕ ਦੀ ਧਰਤੀ ਤੋਂ ਆਸ਼ੀਰਵਾਦ ਲੈ ਕੇ ਕੱਲ੍ਹ ਸੰਨੀ ਦਿਓਲ ਸ਼ੁਰੂ ਕਰਨਗੇ ਚੋਣ ਮੁਹਿੰਮ

ਬਾਬੇ ਨਾਨਕ ਦੀ ਧਰਤੀ ਤੋਂ ਆਸ਼ੀਰਵਾਦ ਲੈ ਕੇ ਕੱਲ੍ਹ ਸੰਨੀ ਦਿਓਲ ਸ਼ੁਰੂ ਕਰਨਗੇ ਚੋਣ ਮੁਹਿੰਮ,ਗੁਰਦਾਸਪੁਰ: ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗੁਰਦਾਸਪੁਰ ਤੋਂ ਸਾਂਝੇ ਉਮੀਦਵਾਰ ਸਨੀ ਦਿਓਲ ਵੀਰਵਾਰ 2 ਮਈ ਨੂੰ ਸਵੇਰੇ ਅੱਠ ਵਜੇ ਡੇਰਾ ਬਾਬਾ ਨਾਨਕ ਵਿੱਚ ਦੂਰਬੀਨ ਰਾਹੀਂ ਗੁਰੂ ਨਾਨਕ ਦੇਵ ਜੀ ਵੱਲੋਂ ਆਖਰੀ ਜੀਵਨ ਬਿਤਾਉਣ ਵਾਲੇ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਅਤੇ ਆਸ਼ੀਰਵਾਦ ਲੈਣ ਮਗਰੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।

sunny
ਬਾਬੇ ਨਾਨਕ ਦੀ ਧਰਤੀ ਤੋਂ ਆਸ਼ੀਰਵਾਦ ਲੈ ਕੇ ਕੱਲ੍ਹ ਸੰਨੀ ਦਿਓਲ ਸ਼ੁਰੂ ਕਰਨਗੇ ਚੋਣ ਮੁਹਿੰਮ

ਹੋਰ ਪੜ੍ਹੋ:ਪੰਜਾਬ ਸਰਕਾਰ ਵੱਲੋਂ ਗੋਵਿੰਦ ਰਬੜ ਨਾਲ 5000 ਕਰੋੜ ਰੁਪਏ ਦੇ ਸਮਝੌਤਾ ਸਹੀਬੰਦ

ਇਸ ਤੋਂ ਬਾਅਦ 8.45 ਵਜੇ ਧਿਆਨਪੁਰ ਦੇ ਧਾਰਮਿਕ ਅਸਥਾਨ ‘ਤੇ ਨਤਮਸਤਕ ਹੋਣਗੇ।ਇਸ ਵੇਲੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਛੋਟੇ ਭਰਾ ਅਤੇ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਵੀ ਮੌਜੂਦ ਰਹਿਣਗੇ।

sunny
ਬਾਬੇ ਨਾਨਕ ਦੀ ਧਰਤੀ ਤੋਂ ਆਸ਼ੀਰਵਾਦ ਲੈ ਕੇ ਕੱਲ੍ਹ ਸੰਨੀ ਦਿਓਲ ਸ਼ੁਰੂ ਕਰਨਗੇ ਚੋਣ ਮੁਹਿੰਮ

ਇਸ ਸਬੰਧੀ ਉਨ੍ਹਾਂ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 10 ਵਜੇ ਗੁਰਦਾਸਪੁਰ ਦੇ ਕਲਾਨੌਰ ਸ਼ਿਵ ਮੰਦਿਰ ਵਿਚ ਮੱਥਾ ਟੇਕਣਗੇ। ਉਨ੍ਹਾਂ ਦੱਸਿਆ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਦਿਆਂ 11 ਵਜੇ ਪੰਡੋਰੀ ਧਾਮ, 12 ਵਜੇ ਕਾਹਨੂੰਵਾਨ ਚੌਕ, 2 ਵਜੇ ਦੀਨਾਨਗਰ ਪਹੁੰਚਣਗੇ।

ਹੋਰ ਪੜ੍ਹੋ:ਦੋ ਮਛੇਰੇ ਭਰਾਵਾਂ ਦੇ ਹੱਥ ਲੱਗੀ ਅਜਿਹੀ ਮੱਛੀ ,ਕੀਮਤ ਜਾਣਕੇ ਹੋਸ਼ ਉਡ ਜਾਣਗੇ

 Sunny Deol
ਬਾਬੇ ਨਾਨਕ ਦੀ ਧਰਤੀ ਤੋਂ ਆਸ਼ੀਰਵਾਦ ਲੈ ਕੇ ਕੱਲ੍ਹ ਸੰਨੀ ਦਿਓਲ ਸ਼ੁਰੂ ਕਰਨਗੇ ਚੋਣ ਮੁਹਿੰਮ

ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਭੋਆ ਵਿੱਚ 3 ਵਜੇ ਪਰਮਾਨੰਦ, 3.20 ਵਜੇ ਕਾਨਵਾ, 3.40 ‘ਤੇ ਸਰਨਾ ਅਤੇ 4 ਵਜੇ ਮਲਿਕਪੁਰ ਚੌਕ ਵਿਚ ਰੋਡ ਸ਼ੋਅ ਰਾਹੀਂ ਆਪਣੀ ਚੋਣ ਮੁਹਿੰਮ ਮਘਾਉਣਗੇ।ਬੁਲਾਰੇ ਅਨੁਸਾਰ ਸ਼ਾਮ 5 ਵਜੇ ਪਠਾਨਕੋਟ ਵਿਚ ਆਪਣਾ ਰੋਡ ਸ਼ੋਅ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ ਚੌਂਕ, 5.20 ਵਜੇ ਸਲਾਰੀਆ (ਲਾਈਟਾਂ ਵਾਲਾ) ਚੌਕ, 5.40 ਵਜੇ ਗਾੜੀਹੱਤਾ ਚੌਕ, 6 ਵਜੇ ਡਾਕਖਾਨਾ ਚੌਕ, 6.20 ਵਜੇ ਗਾਂਧੀ ਚੌਕ, 6.40 ‘ਤੇ ਭਗਵਾਨ ਵਾਲਮੀਕਿ ਚੌਕ ਰਾਹੀਂ ਹੁੰਦੇ ਹੋਏ 7 ਵਜੇ ਯੂ-ਨਾਈਟ ‘ਤੇ ਆਪਣਾ ਰੋਡ ਸ਼ੋਅ ਸਮਾਪਤ ਕਰਨਗੇ। ਉਨ੍ਹਾਂ ਹਲਕੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਚੋਣ ਮੁਹਿੰਮ ਵਿੱਚ ਹੁੰਮਹੁਮਾ ਕੇ ਪੁੱਜਣ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: