Thu, Apr 25, 2024
Whatsapp

ਡੇਰਾਬੱਸੀ ਦੇ ਰਿਹਾਇਸ਼ੀ ਇਲਾਕੇ 'ਚ ਡਿੱਗੀ ਉਸਾਰੀ ਅਧੀਨ ਇਮਾਰਤ,ਇੱਕ ਦੀ ਮੌਤ, ਕਈ ਮਜ਼ਦੂਰ ਜ਼ਖਮੀ

Written by  Shanker Badra -- September 24th 2020 11:46 AM -- Updated: September 24th 2020 12:20 PM
ਡੇਰਾਬੱਸੀ ਦੇ ਰਿਹਾਇਸ਼ੀ ਇਲਾਕੇ 'ਚ ਡਿੱਗੀ ਉਸਾਰੀ ਅਧੀਨ ਇਮਾਰਤ,ਇੱਕ ਦੀ ਮੌਤ, ਕਈ ਮਜ਼ਦੂਰ ਜ਼ਖਮੀ

ਡੇਰਾਬੱਸੀ ਦੇ ਰਿਹਾਇਸ਼ੀ ਇਲਾਕੇ 'ਚ ਡਿੱਗੀ ਉਸਾਰੀ ਅਧੀਨ ਇਮਾਰਤ,ਇੱਕ ਦੀ ਮੌਤ, ਕਈ ਮਜ਼ਦੂਰ ਜ਼ਖਮੀ

ਡੇਰਾਬੱਸੀ ਦੇ ਰਿਹਾਇਸ਼ੀ ਇਲਾਕੇ 'ਚ ਡਿੱਗੀ ਉਸਾਰੀ ਅਧੀਨ ਇਮਾਰਤ,ਇੱਕ ਦੀ ਮੌਤ, ਕਈ ਮਜ਼ਦੂਰ ਜ਼ਖਮੀ:ਡੇਰਾਬੱਸੀ : ਡੇਰਾਬੱਸੀ ਦੇ ਮੁੱਖ ਬਾਜ਼ਾਰ ਨੇੜੇ ਰਿਹਾਇਸ਼ੀ ਇਲਾਕੇ 'ਚ ਅੱਜ ਸਵੇਰੇ ਉਸਾਰੀ ਅਧੀਨ ਇੱਕ 2 ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ ਹੈ। ਇਸ ਹਾਦਸੇ ਦੌਰਾਨ 5 ਮਜ਼ਦੂਰ ਇਮਾਰਤ ਦੇ ਮਲਬੇ ਹੇਠ ਦੱਬ ਗਏ ਹਨ। ਜਿਨ੍ਹਾਂ 'ਚੋਂ ਇੱਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। https://www.facebook.com/ptcnewsonline/posts/3532518530101524 ਇਸ ਮੌਕੇ ਤੇ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨਕ ਅਧਿਕਾਰੀ ਮਲਬਾ ਹਟਾਉਣ ਵਿੱਚ ਜੁਟੇ ਹੋਏ ਹਨ।ਇਮਾਰਤ ਦੇ ਮਲਬੇ ਹੇਠ 4 ਮਜ਼ਦੂਰਾਂ ਦੇ ਦੱਬੇ ਹੋਣ ਖ਼ਦਸ਼ਾ ਜਤਾਇਆ ਜਾ ਰਿਹਾ ਹੈ। [caption id="attachment_433678" align="aligncenter" width="300"] ਡੇਰਾਬੱਸੀ ਦੇ ਰਿਹਾਇਸ਼ੀ ਇਲਾਕੇ 'ਚ ਡਿੱਗੀ ਉਸਾਰੀ ਅਧੀਨ ਇਮਾਰਤ,ਇੱਕ ਦੀ ਮੌਤ, ਕਈ ਮਜ਼ਦੂਰ ਜ਼ਖਮੀ[/caption] ਜਾਣਕਾਰੀ ਮੁਤਾਬਕ ਸਵੇਰ ਵੇਲੇ ਇੱਕ ਨਿਰਮਾਣ ਅਧੀਨ ਬਿਲਡਿੰਗ ਡਿੱਗ ਗਈ ਹੈ। ਜਿੱਥੇ ਕਰੀਬ ਪੰਜ ਮਜ਼ਦੂਰ ਕੰਮ 'ਤੇ ਲੱਗੇ ਹੋਏ ਸਨ। ਇਨ੍ਹਾਂ 'ਚੋਂ ਇੱਕ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ। [caption id="attachment_433677" align="aligncenter" width="300"] ਡੇਰਾਬੱਸੀ ਦੇ ਰਿਹਾਇਸ਼ੀ ਇਲਾਕੇ 'ਚ ਡਿੱਗੀ ਉਸਾਰੀ ਅਧੀਨ ਇਮਾਰਤ,ਇੱਕ ਦੀ ਮੌਤ, ਕਈ ਮਜ਼ਦੂਰ ਜ਼ਖਮੀ[/caption] ਜਦੋਂ ਕਿ ਇਕ ਨੂੰ ਸੈਕਟਰ 32 'ਚ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਪਹੁੰਚਾਇਆ ਗਿਆ ਹੈ। ਜਦੋਂ ਕਿ ਬਾਕੀਆਂ ਨੂੰ ਮਲਬੇ'ਚੋਂ ਕੱਢਣ ਲਈ ਪ੍ਰਸ਼ਾਸਨ ਅਧਿਕਾਰੀ ਜੁਟੇ ਹੋਏ ਹਨ। -PTCNews


Top News view more...

Latest News view more...