Tue, Apr 23, 2024
Whatsapp

ਡੇਰਾਬਸੀ ਦੇ ਪਿੰਡ ਅਮਲਾਲਾ 'ਚ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਪਹਿਲਾਂ ਹੀ ਮੋਹਰ ਲੱਗੇ ਹੋਏ ਪੁੱਜੇ ਬੈਲੇਟ ਪੇਪਰ

Written by  Shanker Badra -- September 19th 2018 12:19 PM -- Updated: September 19th 2018 12:24 PM
ਡੇਰਾਬਸੀ ਦੇ ਪਿੰਡ ਅਮਲਾਲਾ 'ਚ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਪਹਿਲਾਂ ਹੀ ਮੋਹਰ ਲੱਗੇ ਹੋਏ ਪੁੱਜੇ ਬੈਲੇਟ ਪੇਪਰ

ਡੇਰਾਬਸੀ ਦੇ ਪਿੰਡ ਅਮਲਾਲਾ 'ਚ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਪਹਿਲਾਂ ਹੀ ਮੋਹਰ ਲੱਗੇ ਹੋਏ ਪੁੱਜੇ ਬੈਲੇਟ ਪੇਪਰ

ਡੇਰਾਬਸੀ ਦੇ ਪਿੰਡ ਅਮਲਾਲਾ 'ਚ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਪਹਿਲਾਂ ਹੀ ਮੋਹਰ ਲੱਗੇ ਹੋਏ ਪੁੱਜੇ ਬੈਲੇਟ ਪੇਪਰ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।ਪੰਜਾਬ ਅੰਦਰ ਕੁੱਝ ਥਾਵਾਂ 'ਤੇ ਅਮਨ ਸ਼ਾਂਤੀ ਨਾਲ ਚੋਣਾਂ ਹੋ ਰਹੀਆਂ ਹੈ ਪਰ ਕਈ ਥਾਵਾਂ 'ਤੇ ਧੱਕੇਸ਼ਾਹੀ ,ਕੁੱਟਮਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਜਿਸ ਨੂੰ ਪੰਜਾਬ ਦਾ ਚੋਣ ਕਮਿਸ਼ਨ ਵੀ ਚੁੱਪ ਦਿਖਾਈ ਦੇ ਰਿਹਾ ਹੈ। ਡੇਰਾਬਸੀ ਦੇ ਪਿੰਡ ਅਮਲਾਲਾ 'ਚ ਬੂਥ ਨੰਬਰ-74 'ਤੇ ਕਾਂਗਰਸ ਦੇ ਨਿਸ਼ਾਨ 'ਤੇ ਪਹਿਲਾਂ ਹੀ ਮੋਹਰ ਲੱਗੇ ਬੈਲੇਟ ਪੇਪਰ ਆ ਰਹੇ ਹਨ।ਜਿਸ ਦਾ ਮਤਲਬ ਜੇ ਕੋਈ ਵੀ ਵੋਟਰ ਵੋਟ ਕਾਂਗਰਸ ਨੂੰ ਪਾਉਂਦਾ ਹੈ ਤਾਂ ਠੀਕ ਹੋਵੇਗਾ ਅਤੇ ਜੇ ਕਿਤੇ ਹੋਰ ਉਮੀਦਵਾਰ ਨੂੰ ਪਾਉਂਦਾ ਹੈ ਤਾਂ ਵੋਟ ਰੱਦ ਹੋ ਜਾਵੇਗੀ। ਡੇਰਾਬਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਇਸ ਨੂੰ ਕਾਂਗਰਸ ਦੀ ਧੱਕੇਸ਼ਾਹੀ ਦੱਸਿਆ ਹੈ।ਉਨ੍ਹਾਂ ਨੇ ਕਾਂਗਰਸ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਕਾਂਗਰਸੀ ਵਰਕਰ ਸ਼ਰੇਆਮ ਜਾਅਲੀ ਵੋਟਾਂ ਪਾ ਰਹੇ ਹਨ ਅਤੇ ਅਕਾਲੀ ਵਰਕਰਾਂ ਦੀ ਕੁੱਟਮਾਰ ਕਰ ਰਹੇ ਹਨ ਪਰ ਪੰਜਾਬ ਦਾ ਚੋਣ ਕਮਿਸ਼ਨ ਅਜੇ ਵੀ ਚੁੱਪ ਹੈ। -PTCNews


Top News view more...

Latest News view more...