Advertisment

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਨਾਂ ਸ਼ਰਤ ਦੇ ਵਾਪਸ ਲਈ ਪੈਰੋਲ ਦੀ ਅਰਜ਼ੀ

author-image
Jashan A
Updated On
New Update
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਨਾਂ ਸ਼ਰਤ ਦੇ ਵਾਪਸ ਲਈ ਪੈਰੋਲ ਦੀ ਅਰਜ਼ੀ
Advertisment
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਨਾਂ ਸ਼ਰਤ ਦੇ ਵਾਪਸ ਲਈ ਪੈਰੋਲ ਦੀ ਅਰਜ਼ੀ,ਨਵੀਂ ਦਿੱਲੀ: ਰੇਪ ਅਤੇ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਪੈਰੋਲ ਮੰਗ ਵਾਪਸ ਲੈ ਲਈ ਹੈ। ਰਾਮ ਰਹੀਮ ਸਿੰਘ ਨੇ ਬਿਨਾਂ ਸ਼ਰਤ ਆਪਣੀ ਪੈਰੋਲ ਮੰਗ ਵਾਪਸ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਅਗਸਤ 2017 ਤੋਂ ਬੰਦ ਹੈ। publive-imageਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੇ ਖੇਤੀਬਾੜੀ ਕਰਨ ਲਈ ਮੰਗੀ ਗਈ 42 ਦਿਨਾਂ ਦੀ ਪੈਰੋਲ ਮੰਗ ਮੰਗੀ ਸੀ। ਇਥੇ ਇਹ ਵੀ ਦੱਸ ਦੇਈਏ ਕਿ ਅਦਾਲਤ ਦੇ ਪੈਰੋਲ ਵਾਰੇ ਪੁੱਛੇ ਸਵਾਲ ਦੇ ਜਵਾਬ 'ਚ ਜੇਲ੍ਹ ਸੁਪਰੀਡੈਂਟ ਨੇ ਆਚਰਣ ਦਾ ਹਵਾਲਾ ਦਿੱਤਾ ਸੀ। ਹੋਰ ਪੜ੍ਹੋ:ਤਾਂ ਕੀ ਜੇਲ੍ਹ ਦੇ ਅੰਦਰ ਤੋਂ ਰਾਮ ਰਹੀਮ ਸੁਣਾਏਗਾ ਪ੍ਰਵਚਨ? ਜਾਣੋ ਪੂਰਾ ਮਾਮਲਾ publive-imageਜ਼ਿਕਰ ਏ ਖਾਸ ਹੈ ਕਿ ਸਿਰਸਾ ਦੇ ਆਸਪਾਸ ਦੇ ਪਿੰਡਾਂ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਨੇ ਜ਼ਿਲਾ ਕਲੇਕਟਰ ਨੂੰ ਵਿਗਿਆਪਨ ਦਿੱਤਾ ਸੀ ਕਿ ਜੇਕਰ ਗੁਰਮੀਤ ਰਾਮ ਰਹੀਮ ਸਿੰਘ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਪੰਚਕੂਲਾ ਹਿੰਸਾ ਦੀ ਤਰ੍ਹਾਂ ਇੱਕ ਵਾਰ ਫਿਰ ਹਾਲਾਤ ਬਣ ਸਕਦੇ ਹਨ। ਸਥਾਨਕ ਲੋਕਾਂ ਦੀ ਮੰਗ ਸੀ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਨਾ ਦਿੱਤੀ ਜਾਵੇ। -PTC News-
national-news latest-national-news dera-mukhi-ram-rahim dera-mukhi-ram-rahim-news latest-dera-mukhi-ram-rahim-news parole-application-back parole-application-back-news latest-parole-application-back-news
Advertisment

Stay updated with the latest news headlines.

Follow us:
Advertisment