Advertisment

ਬੇਅਦਬੀ ਮਾਮਲੇ 'ਚ ਦੋਸ਼ੀ ਦੇ ਪਿਤਾ, ਡੇਰਾ ਪ੍ਰੇਮੀ ਨੂੰ ਦਿਨ ਦਿਹਾੜੇ ਕੀਤਾ ਕਤਲ

author-image
Jagroop Kaur
New Update
ਬੇਅਦਬੀ ਮਾਮਲੇ 'ਚ ਦੋਸ਼ੀ ਦੇ ਪਿਤਾ, ਡੇਰਾ ਪ੍ਰੇਮੀ ਨੂੰ ਦਿਨ ਦਿਹਾੜੇ ਕੀਤਾ ਕਤਲ
Advertisment
ਰਾਮਪੁਰਾ ਫੂਲ: ਰਾਮਪੁਰਾ ਫੂਲ ਵਿਖੇ ਉਸ ਸਮੇ ਦਹਿਸ਼ਤ ਫੈਲ ਗਈ ਜਦ ਕਸਬਾ ਭਗਤਾ ਭਾਈ ਵਿਖੇ ਦਿਨ ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੇਅਦਬੀ ਮਾਮਲਿਆਂ ਦੇ ਮੁਲਜ਼ਮ ਜਤਿੰਦਰ ਅਰੋੜਾ ਦੇ ਪਿਤਾ ਡੇਰਾ ਪ੍ਰੇਮੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਡੇਰਾ ਪ੍ਰੇਮੀ ਜਤਿੰਦਰ ਅਰੋੜਾ ਵਾਸੀ ਭਗਤਾ ਭਾਈ 'ਤੇ ਦੋਸ਼ ਲੱਗੇ ਸਨ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ 'ਚ ਸਿੱਧੇ ਤੌਰ 'ਤੇ ਸ਼ਾਮਲ ਹੈ । ਇਸ ਮਾਮਲੇ ਦੇ ਧਿਆਨ 'ਚ ਆਉਣ ਤੋਂ ਬਾਅਦ ਇਸ ਦੀ ਕਾਰਵਾਈ ਅਦਾਲਤ 'ਚ ਵਿਚਾਰਾਧੀਨ ਹੈ।BNP worried over 'growing murder in police firing' | theindependentbd.com

ਹੋਰ ਪੜ੍ਹੋ :ਰਾਹ ਦੇਣ ਨੂੰ ਲੈਕੇ ਪੁਲਿਸ ਅਫ਼ਸਰ ਤੇ ਰਾਹਗੀਰ ‘ਚ ਹੋਈ ਬਹਿਸ,ਨਤੀਜਾ ਹੋਇਆ ਗੰਭੀਰ

ਮਿਲੀ ਜਾਣਕਾਰੀ ਮੁਤਾਬਿਕ ਜਿਸ ਵੇਲੇ ਜਤਿੰਦਰ ਅਰੋੜਾ ਦੇ ਪਿਤਾ ਮਨੋਹਰ ਲਾਲ ਅਰੋੜਾ ਆਪਣੀ ਦੁਕਾਨ 'ਤੇ ਮੌਜ਼ੂਦ ਸੀ । ਉਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਥੇ ਆਏ ਤੇ ਉਕਤ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਘਟਨਾ ਦੇ ਤੁਰੰਤ ਬਾਅਦ ਮੌਕੇ 'ਤੇ ਪਹੁੰਚੇ ਥਾਣਾ ਦਿਆਲਪੁਰਾ ਦੇ ਚੌਂਕੀ ਇੰਚਾਰਜ ਜਾਂਚ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ, ਅਤੇ ਸਾਰੇ ਤਥਾਂ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਮਨੋਹਰ ਲਾਲ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

Dera premi murdered

-
punjab rampura-phul dera-premi-murdered murder-murder-punjab dera-premi-killed-by-unknown
Advertisment

Stay updated with the latest news headlines.

Follow us:
Advertisment