
ਜੇਲ੍ਹ ਵਿੱਚ ਬੰਦ ਰਾਮ ਰਹੀਮ ਦੇ ਗੁਪਤ ਰਾਜ ਇੱਕ-ਇੱਕ ਕਰਕੇ ਸਾਹਮਣੇ ਆ ਰਹੇ ਹਨ।28 ਅਗਸਤ ਦੇ ਮੁੱਖ ਦੋਸ਼ੀਆਂ ਤੱਕ ਪਹੁੰਚਣ ਲਈ ਪੰਚਕੂਲਾ ਦੀ ਪੁਲੀਸ ਲਗਾਤਾਰ ਜਾਂਚ ਵਿੱਚ ਜੁਟੀ ਹੋਈ ਹੈ।ਜਿਥੇ ਇੱਕ-ਇੱਕ ਕਰਕੇ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਸਾਧਵੀਆਂ ਦੇ ਬਾਅਦ ਸਾਧੂਆਂ ਬਾਰੇ ਵੱਡਾ ਖੁਲਾਸਾ ਹੋਇਆ ਹੈ।
ਜਿਸ ਵਿੱਚ ਸਾਧੂਆਂ ਦੇ ਨਪੁੰਸਕ ਬਣਾਏ ਦਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਦਾ ਖੁਲਾਸਾ ਪੰਚਕੂਲਾ ਹਿੰਸਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਡੇਰੇ ਦੇ ਦੋ ਮੁੱਖ ਪ੍ਰੇਮੀ ਦਾਨ ਸਿੰਘ ਅਤੇ ਰਾਕੇਸ਼ ਸਿੰਘ ਨੇ ਕੀਤਾ।
ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਦੇ ਗੁਪਤ ਅੰਗਾਂ ਨੂੰ ਗੈਰ ਕਾਨੂੰਨੀ ਤਾਰੀਕੇ ਰਾਹੀਂ ਹਟਾਇਆ ਗਿਆ ਹੈ ਜਦਕਿ ਪਹਿਲਾਂ ਵੀ ਇੱਕ ਸਾਧੂ ਨੇ ਡੇਰੇ ਵਿੱਚ ਉਸ ਸਮੇਤ ਹੋਰਨਾਂ ਸਾਧੂਆਂ ਨੂੰ ਜ਼ਬਰੀ ਨਪੁੰਸਕ ਬਣਾ ਦਿੱਤੇ ਜਾਣ ਦੇ ਇਲਜ਼ਾਮ ਲਾਏ ਸਨ। ਬੀਤੇ ਦਿਨੀਂ ਗ੍ਰਿਫਤਾਰ ਕੀਤੇ ਉਕਤ ਡੇਰੇ ਦੇ ਪ੍ਰਮੁੱਖ ਵਿਅਕਤੀਆਂ ਵਿੱਚੋ ਦੋ ਨੂੰ ਵੀ ਇਸੇ ਤਰ੍ਹਾਂ ਨਪੁੰਸਕ ਬਣਾਏ ਜਾਣ ਦੀ ਜਾਣਕਾਰੀ ਮਿਲੀ ਹੈ।ਇਨ੍ਹਾਂ ਦੀ ਮੈਡੀਕਲ ਜਾਂਚ ਲਈ ਪੰਚਕੁਲਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਹੈ।
ਇਹ ਬੋਰਡ ਸੋਮਵਾਰ ਤਕ ਆਪਣੀ ਰਿਪੋਰਟ ਪੇਸ਼ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਰਿਪੋਰਟ ਵਿੱਚ ਦਾਨ ਸਿੰਘ ਤੇ ਰਾਕੇਸ਼ ਕੁਮਾਰ ਨੂੰ ਉਸੇ ਤਰ੍ਹਾਂ ਨਪੁੰਸਕ ਬਣਾਇਆ ਪਾਇਆ ਗਿਆ ਤਾਂ ਪੰਚਕੁਲਾ ਪੁਲੀਸ ਉਨ੍ਹਾਂ ਨੂੰ ਸੀ.ਬੀ.ਆਈ. ਦੇ ਹਵਾਲੇ ਕਰ ਦੇਵੇਗੀ।
—PTC News