Advertisment

ਡੇਰਾ ਸੱਚਾ ਸੌਦਾ ਵੱਲੋਂ ਭਾਜਪਾ ਨੂੰ ਮਿਲਿਆ ਗੁਪਤ ਸਮਰਥਨ

author-image
ਜਸਮੀਤ ਸਿੰਘ
Updated On
New Update
ਡੇਰਾ ਸੱਚਾ ਸੌਦਾ ਵੱਲੋਂ ਭਾਜਪਾ ਨੂੰ ਮਿਲਿਆ ਗੁਪਤ ਸਮਰਥਨ
Advertisment
ਚੰਡੀਗੜ੍ਹ: ਡੇਰਾ ਸੱਚਾ ਸੌਦਾ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੇਂਦਰ ਬਣ ਉੱਭਰਿਆ ਹੈ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਉੱਤਰੀ ਭਾਰਤ ਵਿੱਚ 40 ਲੱਖ ਤੋਂ ਵੱਧ ਡੇਰਾ ਸਮਰਥਕ ਹਨ ਜੋ ਰਾਜ ਦੀਆਂ 117 ਸੀਟਾਂ ਵਿੱਚੋਂ 50% ਤੋਂ ਵੱਧ ਸੀਟਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ।
Advertisment
ਇਹ ਵੀ ਪੜ੍ਹੋ: ਕੁਮਾਰ ਵਿਸ਼ਵਾਸ ਨੂੰ ਕੇਂਦਰ ਸਰਕਾਰ ਨੇ Y ਸ਼੍ਰੇਣੀ ਦੀ ਦਿੱਤੀ ਸੁਰੱਖਿਆ publive-image ਕਿਆਸ ਲਾਏ ਜਾ ਰਹੇ ਸਨ ਕਿ ਡੇਰੇ ਦੀਆਂ ਵੋਟਾਂ ਦਾ ਵੱਡਾ ਹਿੱਸਾ ਭਾਜਪਾ ਨੂੰ ਜਾਵੇਗਾ, ਜਿਸ ਲਈ ਸਾਰੀਆਂ ਚਰਚਾਵਾਂ ਵੀ ਮੁਕੰਮਲ ਹੋ ਗਈਆਂ ਹਨ। ਸੂਤਰਾਂ ਮੁਤਾਬਕ ਡੇਰਾ ਮੁਖੀ ਨੇ ਗੁਪਤ ਤੌਰ 'ਤੇ ਆਪਣੇ ਪੈਰੋਕਾਰਾਂ ਨੂੰ ਭਾਜਪਾ ਨੂੰ ਵੋਟ ਪਾਉਣ ਦਾ ਹੁਕਮ ਦਿੱਤਾ ਹੈ। ਕੁਝ ਹੋਰ ਨਿਊਜ਼ ਚੈਨਲਾਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰਨ ਲਈ ਡੇਰਾ ਸਮਰਥਕਾਂ ਨੂੰ ਕੁਝ ਕੋਡਵਰਡ ਵੀ ਜਾਰੀ ਕੀਤੇ ਗਏ ਹਨ। publive-image ਭਾਜਪਾ ਦੇ ਸਮਰਥਨ ਨੂੰ ਜਨਤਕ ਖੇਤਰ ਵਿੱਚ ਨਾ ਲਿਆਉਣ ਦਾ ਕਾਰਨ ਇਹ ਹੈ ਕਿ ਸਮਾਣਾ ਹਲਕੇ ਤੋਂ ਇੱਕ ਆਜ਼ਾਦ ਉਮੀਦਵਾਰ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਚੋਣ ਤੋਂ ਪਹਿਲਾਂ ਦੀ ਪੈਰੋਲ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਮੀਦਵਾਰ ਨੇ ਦੋਸ਼ ਲਾਇਆ ਹੈ ਕਿ ਵੋਟਾਂ ਲੈਣ ਲਈ ਧਾਂਦਲੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਡੇਰੇ ਵੱਲੋਂ ਪੈਰੋਕਾਰਾਂ ਨੂੰ ਗੁਪਤ ਤਰੀਕੇ ਨਾਲ ਭਾਜਪਾ ਨੂੰ ਵੋਟ ਪਾਉਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ: ਚੋਣ ਕਮਿਸ਼ਨ ਨੇ 'ਆਪ' ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ publive-image ਇਸ ਤੋਂ ਇਲਾਵਾ ਵੋਟਿੰਗ ਨੂੰ ਲੈ ਕੇ ਹਾਈ ਕੋਰਟ 'ਚ ਰਾਮ ਰਹੀਮ ਦੀ ਕਾਨੂੰਨੀ ਪੇਚੀਦਗੀ ਨਾ ਵਧੇ ਅਤੇ ਭਵਿੱਖ 'ਚ ਉਸ ਦੀ ਪੈਰੋਲ ਜਾਂ ਕਿਸੇ ਹੋਰ ਸਹੂਲਤ 'ਚ ਕੋਈ ਕਾਨੂੰਨੀ ਅੜਚਣ ਨਾ ਆਵੇ, ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਪੂਰੇ ਮਾਮਲੇ ਨੂੰ ਗੁਪਤ ਰੱਖਿਆ ਜਾ ਰਿਹਾ ਹੈ। publive-image -PTC News-
punjab-news bjp dera-sacha-sauda assembly-elections-2022 punjab-politics ram-rahim punjab-update punjab-polls punjab-elections-2022 punjab-assembly-elections elections-with-ptc
Advertisment

Stay updated with the latest news headlines.

Follow us:
Advertisment