Advertisment

ਅਨੰਦ ਮੈਰਿਜ ਐਕਟ ਸਾਰੇ ਰਾਜਾਂ 'ਚ ਲਾਗੂ ਕਰਵਾਉੁਣ ਲਈ ਸੁਖਬੀਰ ਬਾਦਲ ਦੀ ਇੱਛਾ ਮੁਹਿੰਮ 'ਚ ਬਦਲੀ

author-image
Ragini Joshi
New Update
ਅਨੰਦ ਮੈਰਿਜ ਐਕਟ ਸਾਰੇ ਰਾਜਾਂ 'ਚ ਲਾਗੂ ਕਰਵਾਉੁਣ ਲਈ ਸੁਖਬੀਰ ਬਾਦਲ ਦੀ ਇੱਛਾ ਮੁਹਿੰਮ 'ਚ ਬਦਲੀ
Advertisment
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐਸ. ਜੀ. ਪੀ. ਸੀ.) ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਆਨੰਦ ਮੈਰਿਜ ਐਕਟ ਨੂੰ ਦੇਸ਼ ਦੇ ਰਾਜਾਂ ਵਿਚ ਲਾਗੂ ਕਰਵਾਉੁਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪ੍ਰਗਟਾਈ ਇੱਛਾ ਇਕ ਮੁਹਿੰਮ ਵਿਚ ਬਦਲ ਗਈ ਹੈ। desire of sukhbir badal turned into a campaign to get anand marriage act implemented in all statesਸ. ਸਿਰਸਾ ਨੇ ਕਿਹਾ ਕਿ ਜਿਸ ਵੇਲੇ ਪਾਰਲੀਮੈਂਟ ਨੇ ਆਨੰਦ ਮੈਰਿਜ ਐਕਟ ਦਾ ਬਿੱਲ ਪਾਸ ਕੀਤਾ ਸੀ ਤਾਂ ਉਸ ਵੇਲੇ ਸ. ਬਾਦਲ ਦੀ ਸੋਚ ਸੀ ਕਿ ਇਹ ਸਾਰੇ ਰਾਜਾਂ ਵਿਚ ਲਾਗੂ ਹੋਣਾ ਚਾਹੀਦਾ ਹੈ ਤੇ ਇਹ ਸੋਚ ਹੁਣ ਜ਼ਬਰਦਸਤ ਮੁਹਿੰਮ ਵਿਚ ਤਬਦੀਲ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਚਾਰ ਰਾਜਾਂ ਵਿਚ ਇਹ ਐਕਟ ਲਾਗੂ ਕਰਵਾਉੁਣ ਵਿਚ ਸਫਲ ਰਿਹਾ ਹੈ ਜਦੋਂ ਕਿ ਦਿੱਲੀ, ਬਿਹਾਰ, ਯੂ. ਪੀ. ਅਤੇ ਉਤਰਾਖੰਡ ਇਸ ਐਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਪੂਰੀ ਕਰਨ ਦੇ ਨੇੜੇ ਹਨ ਤੇ ਬਾਕੀ ਰਹਿੰਦੇ ਰਾਜਾਂ ਵਿਚ ਲਾਗੂ ਕਰਵਾਉੁਣ ਲਈ ਕਾਰਵਾਈ ਚੱਲ ਰਹੀ ਹੈ। ਉੁਨਾਂ ਕਿਹਾ ਕਿ ਵਾਹਿਗੁਰੂ ਦੀ ਕ੍ਰਿਪਾ ਨਾਲ ਤੇ ਸ. ਬਾਦਲ ਦੀਆਂ ਇਛਾਵਾਂ ਨਾਲ ਇਹ ਐਕਟ ਜਲਦੀ ਹੀ ਸਾਰੇ ਭਾਰਤ ਵਿਚ ਲਾਗੂ ਹੋ ਜਾਵੇਗਾ। desire of sukhbir badal turned into a campaign to get anand marriage act implemented in all statesਇਸ ਦੌਰਾਨ ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਮੁਕੁਲ ਸੰਗਮਾ ਨੇ ਸ. ਸਿਰਸਾ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਇਸ ਕਦਮ ਦੀ ਬਹੁਤ ਲੋੜ ਸੀ। ਉੁਨਾਂ ਇਕ ਟਵੀਟ ਰਾਹੀਂ ਇਹ ਸੁਨੇਹਾ ਸ. ਸਿਰਸਾ ਨੂੰ ਦਿੱਤਾ ਹੈ। desire of sukhbir badal turned into a campaign to get anand marriage act implemented in all statesਇਕ ਹੋਰ ਘਟਨਾਕ੍ਰਮ ਵਿਚ ਸਿੱਖ ਪ੍ਰਤੀਨਿਧੀ ਬੋਰਡ ਈਸਟਰਨ ਜ਼ੋਨ ਜੋ ਕਿ ਆਸਾਮ ਵਿਚ ਧੁਬੜੀ ਸਾਹਿਬ ਵਿਚ ਹੈ ਅਤੇ ਸਿਟੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਸ਼ਿਲੋਂਗ ਮੇਘਾਲਿਆ ਨੇ ਵੀ ਇਹ ਐਕਟ ਮੇਘਾਲਿਆ ਵਿਚ ਲਾਗੂ ਕਰਵਾਉੁਣ ਲਈ ਸ. ਸਿਰਸਾ ਦਾ ਧੰਨਵਾਦ ਕੀਤਾ ਹੈ। ਸਿੱਖ ਪ੍ਰਤੀਨਿਧੀ ਬੋਰਡ ਦੇ ਜਨਰਲ ਸਕੱਤਰ ਸ. ਕੁਲਵੰਤ ਸਿੰਘ ਅਤੇ ਸਿਟੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਨੇ ਵੱਖ-ਵੱਖ ਪੱਤਰ ਲਿਖ ਕੇ ਸ. ਸਿਰਸਾ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਫੈਸਲਾ ਮੇਘਾਲਿਆ ਵਿਚ ਰਹਿੰਦੇ ਸਿੱਖਾਂ ਨੂੰ ਆਪਣੇ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਕਰਵਾਉੁਣ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉੁਨਾਂ ਕਿਹਾ ਕਿ ਸਿੱਖ ਭਾਈਚਾਰੇ ਦੀ ਇਹ ਚਿਰੋਕਣੀ ਮੰਗ ਸੀ ਅਤੇ ਇਸ ਦੀ ਬਦੌਲਤ ਭਾਈਚਾਰੇ ਦੇ ਮੈਂਬਰਾਂ ਨੂੰ ਵੱਖਰੀ ਪਹਿਚਾਣ ਹਾਸਲ ਹੋਈ ਹੈ। —PTC News-
Advertisment

Stay updated with the latest news headlines.

Follow us:
Advertisment