ਮੁੱਖ ਖਬਰਾਂ

ਬਿਮਾਰ ਹੋਣ ਦੇ ਬਾਵਜੂਦ ਦਿੱਲੀ ਕਿਸਾਨ ਅੰਦੋਲਨ 'ਚ ਪੁੱਜਾ ਬਜ਼ੁਰਗ ਕਿਸਾਨ, ਤਸਵੀਰਾਂ ਵਾਇਰਲ

By Shanker Badra -- December 18, 2020 2:44 pm -- Updated:December 18, 2020 2:50 pm

ਬਿਮਾਰ ਹੋਣ ਦੇ ਬਾਵਜੂਦ ਦਿੱਲੀ ਕਿਸਾਨ ਅੰਦੋਲਨ 'ਚ ਪੁੱਜਾ ਬਜ਼ੁਰਗ ਕਿਸਾਨ, ਤਸਵੀਰਾਂ ਵਾਇਰਲ:ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 23ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ। ਇਹ ਅੰਦੋਲਨ ਹੁਣ ਕਿਸਾਨਾਂ ਦਾ ਹੀ ਨਹੀਂ ਰਿਹਾ ਬਲਕਿ ਇਹ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ। ਇਸ ਲਈ ਹੁਣ ਹਰ ਕੋਈ ਇਸ ਅੰਦੋਲਨ 'ਚ ਹਿੱਸਾ ਬਣਾ ਚਾਹੁੰਦਾ ਹੈ।

Despite being ill Farmer arrived in the Farmers Protest with Urine Bag in his hand ਬਿਮਾਰ ਹੋਣ ਦੇ ਬਾਵਜੂਦ ਦਿੱਲੀ ਕਿਸਾਨ ਅੰਦੋਲਨ 'ਚ ਪੁੱਜਾਬਜ਼ੁਰਗ ਕਿਸਾਨ, ਤਸਵੀਰਾਂਵਾਇਰਲ

ਇਸ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਕਈ ਕਿਸਾਨਾਂ ਦੇ ਜ਼ਜਬੇ ਨੂੰ ਲੋਕ ਸਲਾਮ ਕਰ ਰਹੇ ਹਨ। ਅਜਿਹੀ ਹੀ ਇੱਕ ਕਿਸਾਨ ਮਰੀਜ਼ ਦੀ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ। ਜੋ ਬਿਮਾਰ ਹੋਣ ਦੀ ਹਾਲਤ ਵਿੱਚ ਬਾਥਰੂਮ ਕਰਨ ਵਿੱਚ ਦਿੱਕਤ ਹੋਣ ਦੇ ਬਾਵਜੂਦ ਹੱਥ ਵਿੱਚ ਪਿਸ਼ਾਬ ਦੀ ਥੈਲੀ ਲੈ ਕੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ ਹੈ। ਇਸ ਕਿਸਾਨ ਦੇ ਹੌਂਸਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਲਾਮ ਕੀਤਾ ਹੈ।

Despite being ill Farmer arrived in the Farmers Protest with Urine Bag in his hand ਬਿਮਾਰ ਹੋਣ ਦੇ ਬਾਵਜੂਦ ਦਿੱਲੀ ਕਿਸਾਨ ਅੰਦੋਲਨ 'ਚ ਪੁੱਜਾਬਜ਼ੁਰਗ ਕਿਸਾਨ, ਤਸਵੀਰਾਂਵਾਇਰਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਬਜ਼ੁਰਗ ਕਿਸਾਨ ਬੀਮਾਰ ਹੋਣ ਦੇ ਬਾਵਜੂਦ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਦਿੱਲੀ ਪਹੁੰਚਿਆ ਹੈ। ਇਹ ਬਜ਼ੁਰਗ ਕਿਸਾਨ ਹੱਥ 'ਚ ਪਿਸ਼ਾਬ ਵਾਲੀ ਥੈਲੀ ਲੈ ਕੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨ ਅੰਦੋਲਨ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਦਿੱਤੀਆਂ ਜਾਂਦੀਆਂ ਡਾਕਟਰੀ ਸੇਵਾਵਾਂ ਪ੍ਰਾਪਤ ਕਰੇ।

Despite being ill Farmer arrived in the Farmers Protest with Urine Bag in his hand ਬਿਮਾਰ ਹੋਣ ਦੇ ਬਾਵਜੂਦ ਦਿੱਲੀ ਕਿਸਾਨ ਅੰਦੋਲਨ 'ਚ ਪੁੱਜਾਬਜ਼ੁਰਗ ਕਿਸਾਨ, ਤਸਵੀਰਾਂਵਾਇਰਲ

ਓਧਰ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ 'ਤੇ ਅੜੇ ਹੋਏ ਹਨ। ਕਿਸਾਨੀਸੰਘਰਸ਼ ਨੂੰ ਜਿੱਥੇ ਦੇਸ਼ -ਵਿਦੇਸ਼ 'ਚੋਂ ਹਿਮਾਇਤ ਮਿਲ ਰਹੀ ਹੈ ,ਓਥੇ ਹੀ ਇਸ ਕਿਸਾਨੀ ਅੰਦੋਲਨ ਨੇ ਪੰਜਾਬ ਦੇ ਲੋਕਾਂ ਅੰਦਰ ਇੱਕ ਨਵਾਂ ਜ਼ਜਬਾ ਵੀ ਪੈਦਾ ਕੀਤਾ ਹੈ, ਜਿਸ ਕਾਰਨ ਬੱਚਿਆਂ ,ਨੌਜਵਾਨਾਂ ,ਬਜ਼ੁਰਗਾਂ ਅਤੇ ਔਰਤਾਂ ਦੇ ਕਾਫ਼ਲੇ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਹਨ।

Despite being ill Farmer arrived in the Farmers Protest with Urine Bag in his hand ਬਿਮਾਰ ਹੋਣ ਦੇ ਬਾਵਜੂਦ ਦਿੱਲੀ ਕਿਸਾਨ ਅੰਦੋਲਨ 'ਚ ਪੁੱਜਾਬਜ਼ੁਰਗ ਕਿਸਾਨ, ਤਸਵੀਰਾਂਵਾਇਰਲ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦਾ ਕਿਸਾਨ ਜੋਗਿੰਦਰ ਸਿੰਘ (60) ਆਪਣੇ ਘਰ ਤੋਂ ਅਰਦਾਸ ਕਰਕੇ ਵਾਹਿਗੁਰੂ ਕਹਿ ਕੇ ਹੱਥ ਵਿੱਚ ਕਿਸਾਨ ਯੂਨੀਅਨ ਦਾ ਝੰਡਾ ਫ਼ੜ ਕੇ ਪੈਦਲ ਹੀ ਦਿੱਲੀ ਨੂੰ ਚੱਲ ਪਿਆ ਹੈ। ਬਰਨਾਲਾ ਪਹੁੰਚੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਆਪਣੇ ਪਿੰਡ ਚਕਰ ਤੋਂ ਚੱਲਿਆ ਸੀ ਅਤੇ ਮੋਗਾ-ਬਰਨਾਲਾ ਮਾਰਗ ਰਾਹੀਂ ਦਿੱਲੀ ਨੂੰ ਜਾ ਰਿਹਾ ਹੈ।
-PTCNews

  • Share