RBI ਦੀਆਂ ਹਦਾਇਤਾਂ ਦਾ ਪਿਆ ਭੋਗ, ਬੈਂਕਾਂ ਵੱਲੋਂ 3 ਮਹੀਨੇ ਦੀ ਰਾਹਤ ਦੇ ਆਸਾਰ ਘੱਟ, ਕਿਸ਼ਤਾਂ ਭਰਨ ਲਈ ਮੈਸੇਜ ਆਉਣੇ ਸ਼ੁਰੂ

Despite RBI's 3 month moratorium on EMIs of all term loans, banks continue to send messages to pay loan
RBI ਦੀਆਂ ਹਦਾਇਤਾਂ ਦਾ ਪਿਆ ਭੋਗ, ਬੈਂਕਾਂ ਵੱਲੋਂ 3 ਮਹੀਨੇ ਦੀ ਰਾਹਤ ਦੇ ਆਸਾਰ ਘੱਟ, ਕਿਸ਼ਤਾਂ ਭਰਨ ਲਈ ਮੈਸੇਜ ਆਉਣੇ ਸ਼ੁਰੂ

RBI ਦੀਆਂ ਹਦਾਇਤਾਂ ਦਾ ਪਿਆ ਭੋਗ, ਬੈਂਕਾਂ ਵੱਲੋਂ 3 ਮਹੀਨੇ ਦੀ ਰਾਹਤ ਦੇ ਆਸਾਰ ਘੱਟ, ਕਿਸ਼ਤਾਂ ਭਰਨ ਲਈ ਮੈਸੇਜ ਆਉਣੇ ਸ਼ੁਰੂ:ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ 14 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਵੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਤੋਂ ਲੋਨ ਲੈਣ ਵਾਲੇ ਗ੍ਰਾਹਕਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਸੀ। ਆਰ.ਬੀ.ਆਈ. ਨੇ ਸਾਰੇ ਬੈਂਕਾਂ, ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ (ਐਨ.ਬੀ.ਐਫ.ਸੀ) ਅਤੇ ਹੋਰ ਹਾਊਸਿੰਗ ਫਾਇਨਾਸ ਸੰਸਥਾਵਾਂ ਦੇ ਨਾਲ ਹੋਰ ਵਿੱਤੀ ਸੰਸਥਾਵਾਂ ਨੂੰ ਟਰਮ ਲੋਨ ਦੀ ਕਿਸ਼ਤ ਤਿੰਨ ਮਹੀਨਿਆਂ ਤੱਕ ਮੁਲਤਵੀ ਕਰਨ ਲਈ ਕਿਹਾ ਸੀ।

ਇਸ ਦੌਰਾਨ ਹੁਣ ਬੈਂਕਾਂ ਵੱਲੋਂ 3 ਮਹੀਨੇ ਦੀ ਰਾਹਤ ਦੇ ਆਸਾਰ ਘੱਟ ਹੀ ਨਜ਼ਰ ਆ ਰਹੇ ਹਨ ,ਕਿਉਂਕਿ ਕਿਸ਼ਤਾਂ ਭਰਨ ਦੇ ਲਈ ਬੈਂਕਾਂ ਵੱਲੋਂ ਮੈਸੇਜ ਆਉਣੇ ਸ਼ੁਰੂ ਹੋ ਗਏ ਹਨ। ਇਸ ਮੈਸੇਜ ਦੇ ਵਿੱਚ ਕਿਹਾ ਗਿਆ ਹੈ ਕਿ ਕਿਸ਼ਤ ਨਾ ਭਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਜਿਸ ਤੋਂ ਸਾਫ਼ ਹੈ ਕਿ ਬੈਂਕਾਂ ਵੱਲੋਂ ਆਰ.ਬੀ.ਆਈ. ਦੀਆਂ ਹਦਾਇਤਾਂ ਨਹੀਂ ਮੰਨੀਆਂ ਜਾ ਰਹੀਆਂ ਜਦਕਿ ਆਰ.ਬੀ.ਆਈ.ਨੇ ਬੈਂਕਾਂ ਨੂੰ 3 ਮਹੀਨੇ ਤੱਕ ਈ.ਐੱਮ.ਆਈ. ਨਾ ਵਸੂਲਣ ਦੀ ਸਲਾਹ ਦਿੱਤੀ ਸੀ।

ਇਸ ਦੇ ਇਲਾਵਾ ਪੰਜਾਬ ‘ਚ 30 ਤੇ 31 ਮਾਰਚ ਨੂੰ ਬੈਂਕ ਖੁੱਲ੍ਹਣਗੇ। ਪੰਜਾਬ ਸਰਕਾਰ ਨੇ ਲੋਕਾਂ ਦੀ ਮੁਸ਼ਕਿਲਾਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬੈਂਕ ਹਫ਼ਤੇ ਵਿੱਚ ਕੇਵਲ 2 ਦਿਨ ਖੁੱਲ੍ਹਣਗੇ ਅਤੇ ਰੋਜ਼ਾਨਾ ਕੁੱਲ੍ਹ ਬ੍ਰਾਂਚਾਂ ਵਿੱਚੋਂ ਕੇਵਲ 1/3 ਬ੍ਰਾਂਚਾਂ ਹੀ ਖੁੱਲ੍ਹਣਗੀਆਂ। ਇਨ੍ਹਾਂ ਬੈਂਕਾਂ ਵਿੱਚ 1 ਅਪ੍ਰੈਲ ਨੂੰ ਕੇਵਲ ਨਾਨ- ਪਬਲਿਕ ਕੰਮ ਹੀ ਹੋਵੇਗਾ। ਫਿਲਹਾਲ ਬੈਂਕਾਂ ਦੀਆਂ ਸਿਰਫ ਇੱਕ ਤਿਹਾਈ ਬ੍ਰਾਂਚਾਂ ਹੀ ਖੁੱਲ੍ਹਣਗੀਆਂ।

ਦੱਸ ਦੇਈਏ ਕਿ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਾਰੇ ਟਰਮ ਲੋਨ ਦੀਆਂ ਕਿਸ਼ਤਾਂ ਚੁਕਾਉਣ ਲਈ 3 ਮਹੀਨੇ ਦੀ ਛੋਟ ਮਿਲੇਗੀ। ਉਨ੍ਹਾਂ ਨੇ ਸਪੱਸ਼ਟ ਕਿਹਾ ਸੀ ਕਿ ਤਿੰਨ ਮਹੀਨੇ ਕਿਸ਼ਤ ਨਾ ਆਉਣ ‘ਤੇ ਕਿਸੇ ਵੀ ਕਰਜ਼ਦਾਰ ਨੂੰ ਡਿਫਾਲਟ ਨਹੀਂ ਮੰਨਿਆ ਜਾਵੇਗਾ। ਬੈਂਕ ਦੇ ਇਸ ਐਲਾਨ ਤੋਂ ਬਾਅਦ ਬੈਂਕ ਦੇ ਲੋਨ ਦੀ ਈਐਮਆਈ ਦੇ ਰਹੇ ਲੋਕਾਂ ਨੂੰ 3 ਮਹੀਨੇ ਤੱਕ ਰਾਹਤ ਦੇਣ ਦੀ ਗੱਲ ਆਖੀ ਗਈ ਸੀ।

ਜ਼ਿਕਰਯੋਗ ਹੈ ਕਿ ਜੇਕਰ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਇਸ ਫ਼ੈਸਲੇ ਨੂੰ ਲਾਗੂ ਕਰਦੀ ਹੈ ਤਾਂ ਆਰ.ਬੀ.ਆਈ. ਦੇ ਇਸ ਫੈਸਲੇ ਨਾਲ ਉਨ੍ਹਾਂ ਲੱਖਾਂ ਈ.ਐਮ.ਆਈਜ਼ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਦਾ ਆਪਣਾ ਕਾਰੋਬਾਰ ਹੈ ਅਤੇ ਜਿਨ੍ਹਾਂ ਦੀ ਕਮਾਈ ਲਾਕਡਾਊਨ ਕਰਕੇ ਪ੍ਰਭਾਵਿਤ ਹੋਈ ਹੈ। ਹਾਲਾਂਕਿ, ਆਰਬੀਆਈ ਦਾ ਰੈਪੋ ਰੇਟ ਘਟਾਉਣ ਦਾ ਫ਼ੈਸਲਾ ਇਤਿਹਾਸਕ ਹੈ। ਇਹ ਕਟੌਤੀ ਆਰਬੀਆਈ ਇਤਿਹਾਸ ਵਿੱਚ ਸਭ ਤੋਂ ਵੱਡੀ ਹੈ।
-PTCNews