Fri, Apr 19, 2024
Whatsapp

ਦੇਵ ਖਰੌੜ ਦੀ ਫਿਲਮ "ਬਲੈਕੀਆ" ਨੇ ਰਿਲੀਜ਼ਿੰਗ ਤੋਂ ਪਹਿਲਾਂ ਮਚਾਇਆ ਤਹਿਲਕਾ, ਨੰਬਰ ਇੱਕ ਟਰੈਡਿੰਗ ‘ਤੇ ਛਾਇਆ ਟਰੇਲਰ (ਵੀਡੀਓ)

Written by  Jashan A -- April 03rd 2019 01:20 PM
ਦੇਵ ਖਰੌੜ ਦੀ ਫਿਲਮ

ਦੇਵ ਖਰੌੜ ਦੀ ਫਿਲਮ "ਬਲੈਕੀਆ" ਨੇ ਰਿਲੀਜ਼ਿੰਗ ਤੋਂ ਪਹਿਲਾਂ ਮਚਾਇਆ ਤਹਿਲਕਾ, ਨੰਬਰ ਇੱਕ ਟਰੈਡਿੰਗ ‘ਤੇ ਛਾਇਆ ਟਰੇਲਰ (ਵੀਡੀਓ)

ਦੇਵ ਖਰੌੜ ਦੀ ਫਿਲਮ "ਬਲੈਕੀਆ" ਨੇ ਰਿਲੀਜ਼ਿੰਗ ਤੋਂ ਪਹਿਲਾਂ ਮਚਾਇਆ ਤਹਿਲਕਾ, ਨੰਬਰ ਇੱਕ ਟਰੈਡਿੰਗ ‘ਤੇ ਛਾਇਆ ਟਰੇਲਰ (ਵੀਡੀਓ),ਪੰਜਾਬੀ ਫਿਲਮ ਇੰਡਸਟਰੀ 'ਚ ਥੋੜੇ ਸਮੇਂ 'ਚ ਵਧੇਰਾ ਨਾਮ ਕਮਾਉਣ ਵਾਲੇ ਅਦਾਕਾਰ ਦੇਵ ਖਰੌੜ ਇਨ੍ਹੀ ਦਿਨੀਂ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜਿਸ ਦਾ ਟਰੇਲਰ ਪਿਛਲੇ ਦਿਨੀਂ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦਾ ਨਾਮ ਹੈ ਬਲੈਕੀਆ। ਤੁਹਾਨੂੰ ਦੱਸ ਦੇਈਏ ਕਿ ‘ਬਲੈਕੀਆ’ ਦਾ ਟਰੇਲਰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਯੂ-ਟਿਊਬ ਉੱਤੇ ਟਰੈਡਿੰਗ ‘ਚ ਨੰਬਰ ਇੱਕ ਉੱਤੇ ਛਾਇਆ ਹੋਇਆ ਹੈ। [caption id="attachment_277972" align="aligncenter" width="240"]blakia ਦੇਵ ਖਰੌੜ ਦੀ ਫਿਲਮ "ਬਲੈਕੀਆ" ਨੇ ਰਿਲੀਜ਼ਿੰਗ ਤੋਂ ਪਹਿਲਾਂ ਮਚਾਇਆ ਤਹਿਲਕਾ, ਨੰਬਰ ਇੱਕ ਟਰੈਡਿੰਗ ‘ਤੇ ਛਾਇਆ ਟਰੇਲਰ (ਵੀਡੀਓ)[/caption] ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਫਿਲਮ ਦੇ ਟਰੇਲਰ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਪੂਰੀ ਫਿਲਮ ਹਰ ਪੱਖ ਤੋਂ ਮਜ਼ਬੂਤ ਹੋਣ ਵਾਲੀ ਹੈ ਭਾਵੇਂ ਕਹਾਣੀ ਹੋਵੇ,ਸਕਰੀਨ ਪਲੇਅ ਜਾਂ ਡਾਇਰੈਕਸ਼ਨ ਹੀ ਕਿਉਂ ਨਾ ਹੋਵੇ।

 
View this post on Instagram
 

1 on trending....thanx fr support ???? BLACKIA releasing worldwide 3 may 2019

A post shared by Dev Kharoud (@dev_kharoud) on


ਹੋਰ ਪੜ੍ਹੋ: ਨਿਊਜ਼ੀਲੈਂਡ ‘ਚ ਕੀਤੇ ਭੂਚਾਲ ਦੇ ਝਟਕੇ ਮਹਿਸੂਸ, ਨੁਕਸਾਨ ਤੋਂ ਬਚਾਅ ਬਲੈਕੀਆ ਫ਼ਿਲਮ ਚ 1970 ਦੇ ਸਮੇਂ ਨੂੰ ਪੇਸ਼ ਕੀਤਾ ਜਾਵੇਗਾ ਜਦੋਂ ਪੰਜਾਬ ਅਤੇ ਪਾਕਿਸਤਾਨ ਦੇ ਖੁੱਲੇ ਬਾਡਰਾਂ ‘ਤੇ ਕਾਲੇ ਕਾਰੋਬਾਰੀਆਂ ਦਾ ਗੁੰਡਾ ਰਾਜ ਚੱਲ ਰਿਹਾ ਸੀ ਅਤੇ ਸੋਨੇ ਤੋਂ ਲੈ ਹੋਰ ਕਈ ਚੀਜ਼ਾਂ ਨੂੰ ਗੈਰ-ਕਾਨੂੰਨੀ ਢੰਗ ਰਾਹੀਂ ਬਲੈਕ ਕਰਕੇ ਇੱਧਰ-ਉੱਧਰ ਭੇਜਿਆ ਜਾਂਦਾ ਸੀ। ਇਹ ਫ਼ਿਲਮ ਸੁਖਮਿੰਦਰ ਧੰਜਾਲ ਦੇ ਨਿਰਦੇਸ਼ਨ ‘ਚ ਬਣੀ ਹੈ ਅਤੇ ਫਿਲਮ ਨੂੰ ਵਿਵੇਕ ਓਹਰੀ ਨੇ ਪ੍ਰੋਡਿਊਸ ਕੀਤਾ ਹੈ। ਜ਼ਿਕਰ ਏ ਖਾਸ ਹੈ ਕਿ ਇਸ ਫ਼ਿਲਮ ਵਿੱਚ ਦੇਵ ਖਰੌੜ ਅਤੇ ਅਹਾਨਾ ਢਿੱਲੋਂ ਤੋਂ ਇਲਾਵਾ ਜੰਗ ਬਹਾਦੁਰ ਸਿੰਘ ਅਰਸ਼ ਹੁੰਦਲ ਅਤੇ ਅਸ਼ੀਸ਼ ਦੁੱਗਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।ਇਹ ਫਿਲਮ 3 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ। -PTC News

Top News view more...

Latest News view more...