Wed, Apr 24, 2024
Whatsapp

ਦਿੱਲੀ ਕਮੇਟੀ ਦਸਤਾਰ ਦੀ ਅਹਿਮੀਅਤ ਦੱਸਣ ਲਈ ਸੁਪਰੀਮ ਕੋਰਟ ਜਾਵੇਗੀ:ਮਨਜੀਤ ਸਿੰਘ ਜੀ.ਕੇ.

Written by  Shanker Badra -- April 21st 2018 04:42 PM
ਦਿੱਲੀ ਕਮੇਟੀ ਦਸਤਾਰ ਦੀ ਅਹਿਮੀਅਤ ਦੱਸਣ ਲਈ ਸੁਪਰੀਮ ਕੋਰਟ ਜਾਵੇਗੀ:ਮਨਜੀਤ ਸਿੰਘ ਜੀ.ਕੇ.

ਦਿੱਲੀ ਕਮੇਟੀ ਦਸਤਾਰ ਦੀ ਅਹਿਮੀਅਤ ਦੱਸਣ ਲਈ ਸੁਪਰੀਮ ਕੋਰਟ ਜਾਵੇਗੀ:ਮਨਜੀਤ ਸਿੰਘ ਜੀ.ਕੇ.

ਦਿੱਲੀ ਕਮੇਟੀ ਦਸਤਾਰ ਦੀ ਅਹਿਮੀਅਤ ਦੱਸਣ ਲਈ ਸੁਪਰੀਮ ਕੋਰਟ ਜਾਵੇਗੀ:ਮਨਜੀਤ ਸਿੰਘ ਜੀ.ਕੇ.:ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲਿਆ ਦੀ ਤੀਜ਼ੀ ਜਨਮ ਸ਼ਤਾਬਦੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਰਤਨ ਦਰਬਾਰ,ਨਗਰ ਕੀਰਤਨ,ਖਾਲਸਾਈ ਖੇਡਾਂ ਅਤੇ ਦਿੱਲੀ ਫਤਹਿ ਦਿਹਾੜਾ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।DGPC go to the Supreme Court to show the importance of Turban:Manjit Singh GKਇਸ ਗੱਲ ਦੀ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਮੇਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ। 3 ਮਈ 2018 ਨੂੰ ਆ ਰਹੀ ਜਨਮ ਸ਼ਤਾਬਦੀ ਦੇ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਸਹਿਯੋਗ ਨਾਲ ਮਨਾਉਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇਸ ਸੰਬੰਧ ’ਚ 21 ਅਪ੍ਰੈਲ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ। 22 ਅਪ੍ਰੈਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ ਜੋ ਕਿ 26 ਅਪ੍ਰੈਲ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਵਿੱਖੇ ਖ਼ਤਮ ਹੋਵੇਗਾ।DGPC go to the Supreme Court to show the importance of Turban:Manjit Singh GKਜਦਕਿ 27 ਅਪ੍ਰੈਲ ਨੂੰ ਦੱਖਣੀ ਦਿੱਲੀ ਵਿਖੇ ਖਾਲਸਾਈ ਖੇਡਾਂ ਦਾ ਪ੍ਰਬੰਧ ਹੋਵੇਗਾ।ਲਾਲ ਕਿਲਾ ਮੈਦਾਨ ’ਚ 28 ਅਪ੍ਰੈਲ ਨੂੰ ਕੀਰਤਨ ਦਰਬਾਰ ਤੇ 29 ਅਪ੍ਰੈਲ ਨੂੰ ਜਰਨੈਲੀ ਮਾਰਚ ਅਤੇ ਇਤਹਾਸਿਕ ਪ੍ਰੋਗਰਾਮ ਹੋਵੇਗਾ।ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਇਤਹਾਸ ਸੰਗਤਾਂ ਤੱਕ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂਕਿ ਸੁਲਤਾਨ-ਉਲ-ਕੌਮ ਦੇ ਖਿਤਾਬ ਤੋਂ ਨਵਾਜੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲਿਆ ਦੇ ਬਾਰੇ ਲੋਕਾਂ ਨੂੰ ਪਤਾ ਚਲ ਸਕੇ।ਇਸਦੇ ਨਾਲ ਹੀ ਸਿੱਖ ਗੁਰੂਆਂ ਅਤੇ ਸਿੱਖ ਜਰਨੈਲਾਂ ਨਾਲ ਸੰਬੰਧਿਤ ਇਤਹਾਸਿਕ ਸ਼ਸ਼ਤਰਾਂ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ।DGPC go to the Supreme Court to show the importance of Turban:Manjit Singh GKਬੀਤੇ ਦਿਨੀਂ ਪਟਿਆਲਾ ਜੇਲ੍ਹ ’ਚ ਬੰਦ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਹੋਈ ਮੌਤ ’ਤੇ ਸਵਾਲ ਚੁੱਕਦੇ ਹੋਏੇ ਜੀ.ਕੇ. ਨੇ ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਨੂੰ ਜੇਲ੍ਹ ’ਚ ਖ਼ਤਰਾ ਹੋਣ ਦਾ ਖਦਸਾ ਜਤਾਇਆ।ਜੀ.ਕੇ. ਨੇ ਕਿਹਾ ਕਿ ਪੰਜਾਬ ’ਚ ਹਿੰਦੂ ਆਗੂਆਂ ਦੀ ਹੋਈ ਟਾਰਗੇਟ ਕਿਲਿੰਗ ਦੇ ਮਾਮਲੇ ’ਚ ਪੰਜਾਬ ਪੁਲਿਸ ਅਤੇ ਐਨ.ਆਈ.ਏ. ਵੱਲੋਂ ਇੰਗਲੈਂਡ ਨਿਵਾਸੀ ਜੱਗੀ ਜੌਹਲ ਅਤੇ ਭਾਈ ਮਿੰਟੂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਸੀ।ਸਾਡੀ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਜਾਂਚ ਏਜੰਸੀਆਂ ਹਵਾ ’ਚ ਤੀਰ ਚਲਾ ਰਹੀਆਂ ਸਨ।DGPC go to the Supreme Court to show the importance of Turban:Manjit Singh GKਇਸ ਕਾਰਨ ਐਨ.ਆਈ.ਏ. ਨੇ ਜੱਗੀ ਜੌਹਲ ਦੇ ਖਿਲਾਫ ਚਾਰਜਸ਼ੀਟ ਦਰਜ ਕਰਨ ਲਈ 90 ਦਿਨ ਦਾ ਸਮਾਂ ਅਦਾਲਤ ਤੋਂ ਬੀਤੇ ਦਿਨੀਂ ਮੰਗਿਆ ਸੀ।ਜੀ.ਕੇ. ਨੇ ਸਵਾਲ ਚੁੱਕਿਆ ਕਿ ਜਿਸ ਦਿਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇੰਗਲੈਂਡ ਯਾਤਰਾ ਦੇ ਦੌਰਾਨ ਜੱਗੀ ਜੌਹਲ ਦੀ ਰਿਹਾਈ ਨੂੰ ਲੈ ਕੇ ਵਿਰੋਧ ਪ੍ਰਦਰਸਨ ਹੋ ਰਹੇ ਸਨ।ਉਸੇ ਦਿਨ ਭਾਈ ਮਿੰਟੂ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਸ਼ੱਕ ਪੈਦਾ ਕਰਦੀ ਹੈ।ਕਿਤੇ ਜਾਂਚ ਏਜੰਸੀਆਂ ਦੇ ਕੋਲ ਸਬੂਤ ਨਾ ਹੋਣ ਦੇ ਕਾਰਨ ਤਾਂ ਭਾਈ ਮਿੰਟੂ ਨੂੰ ਆਪਣੀ ਜਾਨ ਨਹੀਂ ਗਵਾਉਣੀ ਪਈ ? -PTCNews


Top News view more...

Latest News view more...