ਹੁਣ ਅੰਮ੍ਰਿਤ ਨਹੀਂ ਛਕੇਗਾ ‘ਧਮਕ ਬੇਸ ਵਾਲਾ ਮੁੱਖ ਮੰਤਰੀ’, ਗਾਵੇਗਾ ਹੋਰ ਗਾਣੇ, ਮਾਪਿਆਂ ਨੇ ਦਿੱਤਾ ਵੱਡਾ ਬਿਆਨ

mukh mantri
ਹੁਣ ਅੰਮ੍ਰਿਤ ਨਹੀਂ ਛਕੇਗਾ ‘ਧਮਕ ਬੇਸ ਵਾਲਾ ਮੁੱਖ ਮੰਤਰੀ’, ਗਾਵੇਗਾ ਹੋਰ ਗਾਣੇ, ਮਾਪਿਆਂ ਨੇ ਦਿੱਤਾ ਵੱਡਾ ਬਿਆਨ

ਹੁਣ ਅੰਮ੍ਰਿਤ ਨਹੀਂ ਛਕੇਗਾ ‘ਧਮਕ ਬੇਸ ਵਾਲਾ ਮੁੱਖ ਮੰਤਰੀ’, ਗਾਵੇਗਾ ਹੋਰ ਗਾਣੇ, ਮਾਪਿਆਂ ਨੇ ਦਿੱਤਾ ਵੱਡਾ ਬਿਆਨ,ਸੋਸ਼ਲ ਮੀਡੀਆ ‘ਤੇ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਂ ਵਾਲੇ ਲੜਕੇ ਦੀ ਖੂਬ ਚਰਚਾ ਹੋ ਰਹੀ ਹੈ। ਹਰ ਇੱਕ ਦੀ ਜੁਬਾਨ ‘ਤੇ ਮੁੱਖ ਮੰਤਰੀ ਦਾ ਨਾਮ ਹੈ। ਦੱਸ ਦੇਈਏ ਕਿ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਂ ਵਾਲੇ ਲੜਕੇ ਦੀ ਕਕਾਰ ਉਤਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਸੀ।

mukh mantri
ਹੁਣ ਅੰਮ੍ਰਿਤ ਨਹੀਂ ਛਕੇਗਾ ‘ਧਮਕ ਬੇਸ ਵਾਲਾ ਮੁੱਖ ਮੰਤਰੀ’, ਗਾਵੇਗਾ ਹੋਰ ਗਾਣੇ, ਮਾਪਿਆਂ ਨੇ ਦਿੱਤਾ ਵੱਡਾ ਬਿਆਨ

ਉਸ ਦੇ ਗੀਤ ਧਮਕ ਬੇਸ ਵਾਲੇ ਹੋਣ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋ ਰਹੇ ਹਨ। ਕੁਝ ਲੋਕਾਂ ਵਲੋਂ ਇਸ ਦੇ ਗੀਤਾਂ ‘ਤੇ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਅਤੇ ਇਨ੍ਹਾਂ ਨੂੰ ਗਲਤ ਕਰਾਰ ਦਿੱਤਾ ਗਿਆ।

ਦੱਸ ਦੇਈਏ ਕਿ ਧਮਕ ਬੇਸ ਵਾਲੇ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੇ ਕਕਾਰ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਮਾਨਦੀਪ ਸਿੰਘ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਲਈ ਹੈ,ਜਿਸ ਉਪਰੰਤ ਧਰਮਪ੍ਰੀਤ ਦੇ ਪਰਿਵਾਰਿਕ ਮੈਂਬਰ ਕਾਫੀ ਖੁਸ਼ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪੁੱਤ ਬੇਕਸੂਰ ਹੈ।

mukh mantri
ਹੁਣ ਅੰਮ੍ਰਿਤ ਨਹੀਂ ਛਕੇਗਾ ‘ਧਮਕ ਬੇਸ ਵਾਲਾ ਮੁੱਖ ਮੰਤਰੀ’, ਗਾਵੇਗਾ ਹੋਰ ਗਾਣੇ, ਮਾਪਿਆਂ ਨੇ ਦਿੱਤਾ ਵੱਡਾ ਬਿਆਨ

ਧਰਮਪ੍ਰੀਤ ਦੇ ਮਾਪਿਆਂ ਨੇ ਇੱਕ ਵੈੱਬ ਚੈਨਲ ਨੂੰ ਇੰਟਰਵਿਊ ਦਿੰਦਿਆਂ ਵੱਡਾ ਖੁਲਾਸਾ ਕੀਤਾ ਹੈ ਕਿ ਉਹ ਹੁਣ ਆਪਣੇ ਪੁੱਤਰ ਨੂੰ ਅੰਮ੍ਰਿਤ ਨਹੀਂ ਛਕਾਉਣਗੇ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਬੱਚਾ ਹੁਣ ਗਾਇਕੀ ਵਾਲੇ ਪਾਸੇ ਪੈ ਚੁੱਕਿਆ ਹੈ ਤੇ ਉਹ ਸਿਰਫ ਗਾਣਿਆਂ ਵੱਲ ਹੀ ਧਿਆਨ ਦੇਵੇਗਾ। ਉਹਨਾਂ ਦਾ ਕਹਿਣਾ ਹੈ ਕਿ ਉਸ ਨੇ ਗਾਣੇ ਗਾਉਣੇ ਹਨ ਕਈ ਵਾਰ ਚੰਗਾ ਗਾਣਾ ਵੀ ਗਾਇਆ ਜਾ ਸਕਦਾ ਤੇ ਮਾੜਾ ਵੀ।

mukh mantri
ਹੁਣ ਅੰਮ੍ਰਿਤ ਨਹੀਂ ਛਕੇਗਾ ‘ਧਮਕ ਬੇਸ ਵਾਲਾ ਮੁੱਖ ਮੰਤਰੀ’, ਗਾਵੇਗਾ ਹੋਰ ਗਾਣੇ, ਮਾਪਿਆਂ ਨੇ ਦਿੱਤਾ ਵੱਡਾ ਬਿਆਨ

ਇਸ ਮੌਕੇ ਧਰਮਪ੍ਰੀਤ ਦੀ ਮਾਤਾ ਨੇ ਕਿਹਾ ਕਿ ਪਿੰਡ ਵਾਸੀਆਂ ਉਹਨਾਂ ਦੇ ਪੁੱਤਰ ਉਸ ਗੰਭੀਰ ਇਲਜ਼ਾਮ ਲਗਾਏ ਸਨ ਇਕ ਉਹਨਾਂ ਦਾ ਬੱਚਾ ਗੰਦਾ ਹੈ, ਜਿਸ ਤੋਂ ਬਾਅਦ ਉਸ ਦੇ ਕਕਾਰ ਉਤਰਵਾ ਦਿੱਤੇ ਸਨ। ਹੁਣ ਮਾਪਿਆਂ ਦਾ ਇਹ ਹੀ ਕਹਿਣਾ ਹੈ ਕਿ ਧਰਮਪ੍ਰੀਤ ਨੂੰ ਅੰਮ੍ਰਿਤ ਨਹੀਂ ਛਕਵਾਇਆਂ ਜਾਵੇਗਾ ਤੇ ਹੁਣ ਸਰ ਉਹ ਗੀਤ ਹੀ ਗਾਵੇਗਾ।

ਜ਼ਿਕਰ ਏ ਖਾਸ ਹੈ ਕਿ ਮੁੱਖ ਮੰਤਰੀ ਹੁਣ ਇੱਕ ਤੋਂ ਬਾਅਦ ਇੱਕ ਨਵੇਂ ਗਾਣੇ ਲੈ ਕੇ ਆ ਰਿਹਾ ਹੈ।

-PTC News