ਮੁੱਖ ਮੰਤਰੀ ਦੀ ਅਜਿਹੀ ਕਰਤੂਤ ਆਈ ਸਾਹਮਣੇ , ਹੱਥ ਜੋੜ ਕੇ ਮੰਗਣੀ ਪਈ ਮੁਆਫੀ

Dhamak Bass Wala Mukh Mantri elders' work joke ,Video Viral
ਮੁੱਖ ਮੰਤਰੀ ਦੀ ਅਜਿਹੀ ਕਰਤੂਤ ਆਈ ਸਾਹਮਣੇ , ਹੱਥ ਜੋੜ ਕੇ ਮੰਗਣੀ ਪਈ ਮੁਆਫੀ

ਮੁੱਖ ਮੰਤਰੀ ਦੀ ਅਜਿਹੀ ਕਰਤੂਤ ਆਈ ਸਾਹਮਣੇ , ਹੱਥ ਜੋੜ ਕੇ ਮੰਗਣੀ ਪਈ ਮੁਆਫੀ:ਚੰਡੀਗੜ੍ਹ : ਧਮਕ ਬੇਸ ਨਾਲ ਮਸ਼ਹੂਰ ਹੋਏ ਦੇਸੀ ਕਲਾਕਾਰ ਮੁੱਖ ਮੰਤਰੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਧਰਮਪ੍ਰੀਤ ਉਰਫ ਮੁੱਖ ਮੰਤਰੀ ਜਿਸਨੂੰ ਸ਼ੋਸ਼ਲ ਮੀਡੀਆ ਨੇ ਰਾਤੋਂ-ਰਾਤ ਸਟਾਰ ਬਣਾ ਦਿੱਤਾ ਤੇ ਹਾਲ ਹੀ ਵਿਚ ਉਸਦੀ ਇੱਕ ਵੀਡੀਓ ਵਾਇਰਲ ਹੋਈ ਹੈ ,ਜਿਸ ਕਰਕੇ ਮੁੱਖ ਮੰਤਰੀ ਨੂੰ ਹੱਥ ਜੋੜ ਕੇ ਮੁਆਫ਼ੀ ਮੰਗਣੀ ਪਈ ਹੈ।

Dhamak Bass Wala Mukh Mantri elders' work joke ,Video Viral

ਮੁੱਖ ਮੰਤਰੀ ਦੀ ਅਜਿਹੀ ਕਰਤੂਤ ਆਈ ਸਾਹਮਣੇ , ਹੱਥ ਜੋੜ ਕੇ ਮੰਗਣੀ ਪਈ ਮੁਆਫੀ

ਕਹਿੰਦੇ ਨੇ ਜਦੋਂ ਕਿਸੇ ਦੀ ਚੜਾਈ ਹੁੰਦੀ ਹੈ ਤਾਂ ਉਸ ‘ਚ ਘੁਮੰਡ ਆ ਜਾਂਦਾ ਹੈ ਪਰ ਇਹ ਘੁਮੰਡ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਵੀ ਸੁੱਟ ਦਿੰਦਾ ਹੈ। ਹੁਣ ਧਮਕ ਬੇਸ ਨਾਲ ਮਸ਼ਹੂਰ ਹੋਏ ਮੁੱਖ ਮੰਤਰੀ ‘ਚ ਵੀ ਘੁਮੰਡ ਆ ਗਿਆ ਹੈ ,ਜੋ ਉਸਦੇ ਸਿਰ ਚੜ ਬੋਲ ਰਿਹਾ ਹੈ।

Dhamak Bass Wala Mukh Mantri elders' work joke ,Video Viral

ਮੁੱਖ ਮੰਤਰੀ ਦੀ ਅਜਿਹੀ ਕਰਤੂਤ ਆਈ ਸਾਹਮਣੇ , ਹੱਥ ਜੋੜ ਕੇ ਮੰਗਣੀ ਪਈ ਮੁਆਫੀ

ਇੱਕ ਗਰੀਬ ਪਰਿਵਾਰ ਚੋਂ ਉਠਿਆ ਧਰਮਪ੍ਰੀਤ ਉਰਫ ਮੁੱਖ ਮੰਤਰੀ ਆਪਣੇ ਪੁਰਾਣੇ ਦਿਨ ਭੁੱਲ ਗਿਆ ਹੈ ,ਜਿਸ ਕਰਕੇ ਗ਼ਰੀਬ ਬਜ਼ੁਰਗ ਦੇ ਕੰਮ ਨੂੰ ਲੈ ਕੇ ਕਾਫੀ ਮਜ਼ਾਕ ਉਡਾ ਰਿਹਾ ਹੈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

Dhamak Bass Wala Mukh Mantri elders' work joke ,Video Viral
ਮੁੱਖ ਮੰਤਰੀ ਦੀ ਅਜਿਹੀ ਕਰਤੂਤ ਆਈ ਸਾਹਮਣੇ , ਹੱਥ ਜੋੜ ਕੇ ਮੰਗਣੀ ਪਈ ਮੁਆਫੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ , ਵਿਰੋਧੀ ਧਿਰਾਂ ਨੇ ਇਨ੍ਹਾਂ ਮੁੱਦਿਆਂ ‘ਤੇ ਕਾਂਗਰਸ ਨੂੰ ਘੇਰਿਆ

ਮੁੱਖ ਮੰਤਰੀ ਦੀ ਇਸ ਵੀਡੀਓ ਤੋਂ ਬਾਅਦ ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਵੀ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਹੈ। ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਵੀ ਇਕ ਵੀਡੀਓ ਪੋਸਟ ਕਰਕੇ ਮੁੱਖ ਮੰਤਰੀ ਨੂੰ ਜਵਾਬ ਦਿੰਦੇ ਹੋਏ ਕਿਹਾ, ‘ਉਹ ਮਿਹਨਤ ਦੀ ਕਮਾਈ ਖਾਂਦੇ ਹਨ ਤੇ ਉਨ੍ਹਾਂ ਲਈ ਕੋਈ ਕੰਮ ਛੋਟਾ ਨਹੀਂ ਹੈ। ਜਦੋਂ ਮੁੱਖ ਮੰਤਰੀ ਨੇ ਇਹ ਸਾਰਾ ਮਾਮਲਾ ਭਖਦਾ ਦੇਖਿਆ ਤਾਂ ਉਸ ਨੇ ਬਜ਼ੁਰਗ ਦੇ ਪਰਿਵਾਰ ਕੋਲੋਂ ਹੁਣ ਮੁਆਫੀ ਮੰਗ ਲਈ ਹੈ।
-PTCNews