ਮੁੱਖ ਖਬਰਾਂ

ਸਿੱਖ ਇਤਿਹਾਸ  : ਗਾਥਾ “ਉੱਚ ਦਾ ਪੀਰ”

By Shanker Badra -- December 25, 2020 11:12 am -- Updated:Feb 15, 2021

ਸਿੱਖ ਇਤਿਹਾਸ  : ਗਾਥਾ “ਉੱਚ ਦਾ ਪੀਰ”: ਚਮਕੌਰ ਸਾਹਿਬ ਦਾ ਕਿਲ੍ਹਾ ਛੱਡਦੇ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨੂੰ ਭੁਲੇਖਾ ਪਾਉਣ ਦੇ ਲਈ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਲਗਾ ਦਿੱਤੀ । ਭਾਈ ਸੰਗਤ ਸਿੰਘ ਦਾ ਚਿਹਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਮਿਲਦਾ ਸੀ ਸੋ ਸਿੰਘਾਂ ਨੇ ਯੋਜਨਾ ਬਣਾਈ ਕਿ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਲਗਾ ਕਿ ਕਿਲੇ ਦੇ ਉੱਪਰ ਖੜਾ ਕੀਤਾ ਜਾਵੇ ਤਾਂ ਜੋ ਮੁਗਲਾਂ ਦਾ ਧਿਆਨ ਕਿਲ੍ਹੇ ਵਲ ਰਹੇ। ਇਸ ਤੋਂ ਬਾਅਦ ਗੁਰੂ ਸਾਹਿਬ ਤੇ ਭਾਈ ਮਾਨ ਸਿੰਘ,ਭਾਈ ਦਇਆ ਸਿੰਘ ,ਭਾਈ ਧਰਮ ਸਿੰਘ ਦੇ ਨਾਲ 8 ਪੌਹ ਦੀ ਰਾਤ ਨੂੰ ਚਮਕੌਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ। ਰਾਤ ਹੋਣ ਕਾਰਨ ਚਮਕੌਰ ਸਾਹਿਬ ਛੱਡਦੇ ਵਕਤ ਗੁਰੂ ਸਾਹਿਬ ਦੇ ਸਿੰਘ ਸਾਥੀ ਗੁਰੂ ਸਾਹਿਬ ਤੋਂ ਵਿੱਛੜ ਗਏ ਤੇ ਗੁਰੂ ਸਾਹਿਬ ਇਕੱਲੇ ਹੀ ਮਾਛੀਵਾੜੇ ਦੇ ਜੰਗਲਾਂ ‘ਚ ਚਲੇ ਗਏ।

Dhan Dhan Sri Guru Gobind Singh Ji । Uch da peer ਸਿੱਖ ਇਤਿਹਾਸ  :ਗਾਥਾ “ਉੱਚ ਦਾ ਪੀਰ”

ਗੁਰੂ ਸਾਹਿਬ ਰਾਤ ਦੇ ਵੇਲੇ ਮਾਛੀਵਾੜੇ ਦੇ ਜੰਗਲਾਂ ‘ਚ ਪਿਛਲੇ ਸਮੇਂ ਨੂੰ ਯਾਦ ਕਰ ਰਹੇ ਸੀ ਤੇ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਆਪਣੇ ਮਨ ਦੇ ਹਲਤਾਂ ਨੂੰ ਬਿਆਨ ਕਰਦੇ ਹੋਏ ਸ਼ਬਦ ਉਚਾਰਿਆ ”ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ”
”ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ’
”ਸੂਲ ਸੂਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ’
”ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ”

Dhan Dhan Sri Guru Gobind Singh Ji । Uch da peer ਸਿੱਖ ਇਤਿਹਾਸ  :ਗਾਥਾ “ਉੱਚ ਦਾ ਪੀਰ”

ਜਿਸ ਦਾ ਮਤਲਬ ਸੀ ਹੇ ਵਾਹਿਗੁਰੂ ਮੈਂਨੂੰ ਹਰ ਇੱਕ ਦੁੱਖ ਮੰਜੂਰ ਹੈ ਜੇ ਤੇਰੀ ਯਾਦ ਮੇਰੇ ਮਨ ਦੇ ਅੰਦਰ ਹੈ। ਜਿਸ ਵਕਤ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ‘ਚ ਸੀ ਉਸ ਵਕਤ ਗੁਰੂ ਜੀ ਦੇ ਸਿੰਘ ਗੁਰੂ ਜੀ ਨੂੰ ਲੱਭ ਰਹੇ ਸੀ। ਜਿਸ ਵਕਤ ਗੁਰੂ ਸਾਹਿਬ ਦਾ ਸਿੰਘਾਂ ਨਾਲ ਦੁਬਾਰਾ ਮੇਲ ਹੋਇਆ ਉਸ ਵਕਤ ਗੁਰੂ ਸਾਹਿਬ ਜਮੀਨ ਤੇ ਹੀ ਅਰਾਮ ਕਰ ਰਹੇ ਸੀ ਅਤੇ ਅੱਜ ਇਸ ਅਸਥਾਨ ਤੇ ਗੁਰਦੁਆਰਾ ਚਰਨ ਕਵਲ ਸਾਹਿਬ ਬਣਿਆ ਹੋਇਆ ਹੈ। ਫਿਰ ਗੁਰੂ ਜੀ ਤੇ ਗੁਰੂ ਜੀ ਦੇ ਸਿੰਘ ਸਾਥੀ ਗੁਲਾਬਾ ਮਸੰਦ ਦੇ ਘਰ ਗਏ। ਗੁਲਾਬਾ ਮਸੰਦ ਨੇ ਗੁਰੂ ਸਾਹਿਬ ਦਾ ਮਾਣ ਕਰਦੇ ਹੋਏ ਉਹਨਾਂ ਦੀ ਸੇਵਾ ਕੀਤੀ। ਇਹ ਘਰ ਚੁਬਾਰੇ ਦੀ ਤਰ੍ਹਾਂ ਬਣਿਆ ਹੋਇਆ ਸੀ ,ਜਿਸ ਜਗ੍ਹਾ 'ਤੇ ਗੁਰੂ ਸਾਹਿਬ ਨੇ ਚਰਨ ਪਾਏ ਤੇ ਹੁਣ ਇਸ ਜਗ੍ਹਾ 'ਤੇ ਅੱਜ -ਕੱਲ ਗੁਰਦੁਆਰਾ ਚੁਬਾਰਾ ਸਾਹਿਬ ਸਥਿਤ ਹੈ।

Dhan Dhan Sri Guru Gobind Singh Ji । Uch da peer ਸਿੱਖ ਇਤਿਹਾਸ  :ਗਾਥਾ “ਉੱਚ ਦਾ ਪੀਰ”

ਇਸ ਜਗ੍ਹਾ 'ਤੇ ਗੁਰੂ ਸਾਹਿਬ ਦਾ ਮੇਲ ਦੋ ਪਠਾਨ ਗਨੀ ਖਾਂ ਤੇ ਨਬੀ ਖਾਂ ਦੇ ਨਾਲ ਹੋਇਆ। ਗਨੀ ਖਾਂ ਤੇ ਨਬੀ ਖਾਂ ਘੋੜਿਆ ਦਾ ਵਪਾਰ ਕਰਦੇ ਸੀ ਤੇ ਉਹ ਗੁਰੂ ਸਾਹਿਬ ਨੂੰ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ‘ਚ ਮਿਲ ਚੁੱਕੇ ਸਨ। ਗਨੀ ਖਾ ਤੇ ਨਬੀ ਖਾਂ ਨੂੰ ਗੁਰੂ ਸਾਹਿਬ ਦੀਆਂ ਰਹਿਮਤਾ ਬਾਰੇ ਪਤਾ ਸੀ। ਉਹ ਗੁਰੂ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਸੀ। ਗਨੀ ਖਾਂ ਤੇ ਨਬੀ ਖਾਂ ਗੁਰੂ ਜੀ ਨੂੰ ਗੁਲਾਬਾ ਮਸੰਦ ਦੇ ਘਰ ਤੋਂ ਇੱਕ ਖੂਫੀਆ ਜਗ੍ਹਾ 'ਤੇ ਲੈ ਗਏ ਕਿਉਂਕਿ ਮੁਗਲਾਂ ਨੂੰ ਪਤਾ ਲੱਗ ਗਿਆ ਸੀ ਗੁਰੂ ਸਾਹਿਬ ਇਸ ਵਕਤ ਮਾਛੀਵਾੜੇ ਦੇ ਜੰਗਲਾਂ ਵਿੱਚ ਹਨ। ਉਸ ਜਗ੍ਹਾ ਤੋਂ ਗਨੀ ਖਾਂ ਤੇ ਨਬੀ ਖਾਂ ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਨਾਮ ਦੇ ਕੇ ਮੁਸਲਿਮ ਪੀਰ ਦੇ ਤੌਰ 'ਤੇ ਨਵਾਜਿਆ ਤੇ ਇਸ ਜਗ੍ਹਾ 'ਤੇ ਅੱਜ-ਕੱਲ੍ਹ ਗੁਰਦੁਆਰਾ ਉੱਚ ਦਾ ਪੀਰ ਸਥਿਤ ਹੈ।

Dhan Dhan Sri Guru Gobind Singh Ji । Uch da peer ਸਿੱਖ ਇਤਿਹਾਸ  :ਗਾਥਾ “ਉੱਚ ਦਾ ਪੀਰ”

ਗਨੀ ਖਾਂ ਤੇ ਨਬੀ ਖਾਂ 'ਤੇ 3 ਹੋਰ ਸਿੰਘਾਂ ਨੇ ਗੁਰੂ ਸਾਹਿਬ ਨੂੰ ਪਾਲਕੀ ਵਿੱਚ ਬਿਠਾਇਆ ਤੇ ਮਾਛੀਵਾੜੇ ਦਾ ਜੰਗਲਾਂ ਨੂੰ ਪਾਰ ਕੀਤਾ। ਰਸਤੇ ਦੇ ਵਿੱਚ ਮੁਗਲਾਂ ਨੇ ਉਹਨਾਂ ਨੂੰ ਰੋਕ ਲਿਆ ਤੇ ਪੁੱਛਿਆ ਇਹ ਕੌਣ ਹਨ? ਗਨੀ ਖਾਂ ਨੇ ਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਇਹ ਉੱਚ ਦੇ ਪੀਰ ਹਨ। ਦਿਕਾਵਰ ਖਾਨ ਨੇ ਉਹਨਾਂ ਨੂੰ ਰੋਕ ਲਿਆ ਤੇ ਭੋਜਨ ਸ਼ਕਣ ਨੂੰ ਕਿਹਾ। ਮੁਗਲਾਂ ਨੂੰ ਪਤਾ ਸੀ ਕਿ ਸਿੰਘ ਖਾਨਾ ਖਾਣ ਤੋਂ ਪਹਿਲਾਂ ਕਿਰਪਾਨ ਦੇ ਨਾਲ ਭੋਗ ਲਗਾਉਂਦੇ ਹਨ। ਜਦੋਂ ਗੁਰੂ ਸਾਹਿਬ ਤੇ ਸਿੰਘ ਭੋਜਨ ਸ਼ਕਣ ਲਗੇ ਤਾਂ ਇੱਕ ਸਿੰਘ ਨੇ ਭੋਜਨ ਛੱਕਣ ਤੋਂ ਪਹਿਲਾਂ ਕਿਰਪਾਨ ਕੱਢ ਲਈ ਇਸ ਗੱਲ ਨੂੰ ਖਦਿਆਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਇਸ਼ਾਰਾ ਕਿਤਾ ਕਿ ਕੜੇ ਦੇ ਨਾਲ ਭੋਗ ਲਗਾਓ ਤਾਂ ਜੋ ਮੁਗਲਾਂ ਨੂੰ ਕੁੱਛ ਪਤਾ ਨਾ ਚਲੇ। ਇਸ ਤਰ੍ਹਾਂ ਗਨੀ ਖਾਂ ਤੇ ਨਬੀ ਖਾਂ ,ਗੁਰੂ ਸਾਹਿਬ ਤੇ ਸਿੰਘ ,ਮੁਗਲਾਂ ਨੂੰ ਭੁਲੇਖਾਂ ਪਾਉਣ ਦੇ ਵਿੱਚ ਕਾਮਯਾਬ ਹੋ ਗਏ। ਅੱਜ ਕੱਲ੍ਹ ਇਸ ਜਗ੍ਹਾ 'ਤੇ ਗੁਰਦੁਆਰਾ ਕਿਰਪਾਨ ਭੇਂਟ ਸਥਿਤ ਹੈ।
-PTCNews