Tue, Apr 16, 2024
Whatsapp

ਧਰਮਕੋਟ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ, ਜ਼ਰੂਰੀ ਸਮਾਨ ਸੜ੍ਹ ਕੇ ਸੁਆਹ

Written by  Jashan A -- December 08th 2018 01:06 PM
ਧਰਮਕੋਟ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ, ਜ਼ਰੂਰੀ ਸਮਾਨ ਸੜ੍ਹ ਕੇ ਸੁਆਹ

ਧਰਮਕੋਟ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ, ਜ਼ਰੂਰੀ ਸਮਾਨ ਸੜ੍ਹ ਕੇ ਸੁਆਹ

ਧਰਮਕੋਟ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ, ਜ਼ਰੂਰੀ ਸਮਾਨ ਸੜ੍ਹ ਕੇ ਸੁਆਹ,ਧਰਮਕੋਟ: ਧਰਮਕੋਟ 'ਚ ਅੱਜ ਸ਼ਹਿਰ 'ਚ ਸਥਿਤ ਐੱਚ.ਡੀ.ਐੱਫ.ਸੀ ਬੈਂਕ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਬੈਂਕ ਦਾ ਫਰਨੀਚਰ, ਕੰਪਿਉਟਰ ਅਤੇ ਬਿਜਲੀ ਉਪਕਰਨਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਬੈਂਕ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। [caption id="attachment_226475" align="aligncenter" width="300"]hdfc bank ਧਰਮਕੋਟ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ, ਜ਼ਰੂਰੀ ਸਮਾਨ ਸੜ੍ਹ ਕੇ ਸੁਆਹ[/caption] ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ 'ਚ ਹੜਕੰਪ ਮੱਚ ਗਿਆ। ਇਸ ਦੌਰਾਨ ਆਂਢ-ਗੁਆਂਢ ਦੇ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸ ਤੇ ਫਾਇਰਬ੍ਰਗੇਡ ਦੀਆਂ ਗੱਡੀਆ ਨੇ ਆ ਕੇ ਕਾਬੂ ਪਾਇਆ। [caption id="attachment_226474" align="aligncenter" width="300"]hdfc news ਧਰਮਕੋਟ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ, ਜ਼ਰੂਰੀ ਸਮਾਨ ਸੜ੍ਹ ਕੇ ਸੁਆਹ[/caption] ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। [caption id="attachment_226473" align="aligncenter" width="300"]hdfc bank ਧਰਮਕੋਟ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ, ਜ਼ਰੂਰੀ ਸਮਾਨ ਸੜ੍ਹ ਕੇ ਸੁਆਹ[/caption] ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਟੀਮ ਜਾਂਚ 'ਚ ਲੱਗੀ ਹੋਈ ਹੈ, ਪਰ ਅਜੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। -PTC News


Top News view more...

Latest News view more...