Fri, Apr 26, 2024
Whatsapp

ਕਾਂਗਰਸ ਦੀ ਸ਼ਰਾਬ ਫੜਾਉਣ ਦਾ ਮਾਮਲਾ , ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਰੱਖੜਾ 'ਤੇ ਦਰਜ ਹੋਇਆ ਪਰਚਾ

Written by  Shanker Badra -- May 18th 2019 09:33 PM -- Updated: May 18th 2019 09:37 PM
ਕਾਂਗਰਸ ਦੀ ਸ਼ਰਾਬ ਫੜਾਉਣ ਦਾ ਮਾਮਲਾ , ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਰੱਖੜਾ 'ਤੇ ਦਰਜ ਹੋਇਆ ਪਰਚਾ

ਕਾਂਗਰਸ ਦੀ ਸ਼ਰਾਬ ਫੜਾਉਣ ਦਾ ਮਾਮਲਾ , ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਰੱਖੜਾ 'ਤੇ ਦਰਜ ਹੋਇਆ ਪਰਚਾ

ਕਾਂਗਰਸ ਦੀ ਸ਼ਰਾਬ ਫੜਾਉਣ ਦਾ ਮਾਮਲਾ , ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਰੱਖੜਾ 'ਤੇ ਦਰਜ ਹੋਇਆ ਪਰਚਾ:ਪਟਿਆਲਾ : ਸਮਾਣਾ ਨੇੜੇ ਪਿੰਡ ਫਤਿਹਪੁਰ ਦੇ ਇੱਕ ਸ਼ੈਲਰ ਵਿੱਚ ਅੱਜ ਵੋਟਾਂ 'ਚ ਵਰਤਾਈ ਜਾਣ ਵਾਲੀ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਹੋਈ ਹੈ।ਇਸ ਤੋਂ ਬਾਅਦ ਪੀ.ਡੀ.ਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ 'ਤੇ ਸਮਾਣਾ ਥਾਣੇ ਵਿੱਚ ਪਰਚਾ ਦਰਜ ਹੋਇਆ ਹੈ।ਇਹ ਪਰਚਾ ਸਮਾਣਾ -ਪਟਿਆਲਾ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਬਾਹਰ ਧਰਨਾ ਲੈ ਕੇ ਧਾਰਾ 144 ਤੋੜ ਕੇ ਟ੍ਰੈਫਿਕ ਵਿਚ ਵਿਘਨ ਪਾਉਣ ਨੂੰ ਲੈ ਕੇ ਕੀਤਾ ਗਿਆ ਹੈ। [caption id="attachment_296820" align="aligncenter" width="300"]Dharamvir Gandhi And Surjit Rakhra against Samana police station fir Registered ਕਾਂਗਰਸ ਦੀ ਸ਼ਰਾਬ ਫੜਾਉਣ ਦਾ ਮਾਮਲਾ , ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਰੱਖੜਾ 'ਤੇ ਦਰਜ ਹੋਇਆ ਪਰਚਾ[/caption] ਇਸ ਤੋਂ ਇਲਾਵਾ ਡਾ. ਗਾਂਧੀ ਤੇ ਸੁਰਜੀਤ ਰੱਖੜਾ ਵਲੋਂ ਅੱਜ ਪ੍ਰੈਸ ਕਾਨਫਰੰਸ ਕਰਨ 'ਤੇ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਫਸਰ ਦੀ ਸਿਫਾਰਸ਼ 'ਤੇ ਵੱਡੀ ਕਾਰਵਾਈ ਕੀਤੀ ਹੈ।ਇਸ ਮਾਮਲੇ ਵਿੱਚ ਸਮਾਣਾ ਦੇ DSP ਜਸਵੰਤ ਮਾਂਗਟ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ ਕੀਤਾ ਗਿਆ ਹੈ। [caption id="attachment_296819" align="aligncenter" width="300"]Dharamvir Gandhi And Surjit Rakhra against Samana police station fir Registered ਕਾਂਗਰਸ ਦੀ ਸ਼ਰਾਬ ਫੜਾਉਣ ਦਾ ਮਾਮਲਾ , ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਰੱਖੜਾ 'ਤੇ ਦਰਜ ਹੋਇਆ ਪਰਚਾ[/caption] ਜਦੋਂ ਬੀਤੀ ਰਾਤ ਸਮਾਣਾ ਨੇੜੇ ਪਿੰਡ ਫਤਿਹਪੁਰ ਦੇ ਇੱਕ ਸ਼ੈਲਰ ਵਿੱਚ ਭਾਰੀ ਮਾਤਰਾ 'ਚ ਸ਼ਰਾਬ ਆਉਣ ਬਾਰੇ ਭਿਣਕ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਾਰੀ ਰਾਤ ਪਟਿਆਲਾ ਸਮਾਣਾ ਸੜਕ 'ਤੇ ਧਰਨਾ ਲਗਾ ਦਿੱਤਾ। [caption id="attachment_296822" align="aligncenter" width="300"]Dharamvir Gandhi And Surjit Rakhra against Samana police station fir Registered ਕਾਂਗਰਸ ਦੀ ਸ਼ਰਾਬ ਫੜਾਉਣ ਦਾ ਮਾਮਲਾ , ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਰੱਖੜਾ 'ਤੇ ਦਰਜ ਹੋਇਆ ਪਰਚਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਾਂ ਭਲਕੇ ਓਥੇ ਸਾਰੀ ਰਾਤ ਧਰਨਾ ਜਾਰੀ ਰਹਿਣ ਤੋਂ ਬਾਅਦ ਅੱਜ ਸਵੇਰੇ ਪੰਜ ਵਜੇ ਪ੍ਰਸਾਸ਼ਨ ਆਖਿਰਕਾਰ ਝੁਕਿਆ ਅਤੇ ਸ਼ੈਲਰ ਦੇ ਗੇਟ ਖੋਲ੍ਹੇ ਗਏ।ਜਿਸ ਤੋਂ ਬਾਅਦ ਡਾ.ਧਰਮਵੀਰ ਗਾਂਧੀ ਅਤੇ ਸੁਰਜੀਤ ਸਿੰਘ ਰੱਖੜਾ ਮੀਡੀਆ ਕਰਮੀਆਂ ਨਾਲ ਸ਼ੈਲਰ ਦੇ ਅੰਦਰ ਪੁੱਜੇ ਤਾਂ ਉਥੇ ਦੇਖਿਆ ਕਿ ਸ਼ੈਲਰ ਦੇ ਅੰਦਰ ਅਣਗਿਣਤ ਸ਼ਰਾਬ ਦੀਆਂ ਪੇਟੀਆਂ ਪਈਆਂ ਸਨ।ਇਹ ਸ਼ਰਾਬ ਕਾਂਗਰਸ ਆਗੂ ਦੀ ਦੱਸੀ ਜਾ ਰਹੀ ਹੈ ਕਿਉਂਕਿ ਓਥੇ ਸ਼ੈਲਰ ਵਿੱਚ ਮੌਜੂਦ ਗੱਡੀਆਂ 'ਤੇ ਕਾਂਗਰਸ ਪਾਰਟੀ ਦੇ ਸਟਿੱਕਰ ਲੱਗੇ ਹੋਏ ਸਨ। -PTCNews


Top News view more...

Latest News view more...