Fri, Apr 26, 2024
Whatsapp

ਪੁਲਿਸ ਨੇ ਪ੍ਰੇਮੀ ਜੋੜੇ ਦਾ ਥਾਣੇ 'ਚ ਕਰਵਾਇਆ ਵਿਆਹ ,ਪੁਲਿਸ ਅਧਿਕਾਰੀਆਂ ਨੇ ਜੋੜੀ ਨੂੰ ਦਿੱਤਾ ਆਸ਼ੀਰਵਾਦ

Written by  Shanker Badra -- December 17th 2019 12:18 PM
ਪੁਲਿਸ ਨੇ ਪ੍ਰੇਮੀ ਜੋੜੇ ਦਾ ਥਾਣੇ 'ਚ ਕਰਵਾਇਆ ਵਿਆਹ ,ਪੁਲਿਸ ਅਧਿਕਾਰੀਆਂ ਨੇ ਜੋੜੀ ਨੂੰ ਦਿੱਤਾ ਆਸ਼ੀਰਵਾਦ

ਪੁਲਿਸ ਨੇ ਪ੍ਰੇਮੀ ਜੋੜੇ ਦਾ ਥਾਣੇ 'ਚ ਕਰਵਾਇਆ ਵਿਆਹ ,ਪੁਲਿਸ ਅਧਿਕਾਰੀਆਂ ਨੇ ਜੋੜੀ ਨੂੰ ਦਿੱਤਾ ਆਸ਼ੀਰਵਾਦ

ਪੁਲਿਸ ਨੇ ਪ੍ਰੇਮੀ ਜੋੜੇ ਦਾ ਥਾਣੇ 'ਚ ਕਰਵਾਇਆ ਵਿਆਹ ,ਪੁਲਿਸ ਅਧਿਕਾਰੀਆਂ ਨੇ ਜੋੜੀ ਨੂੰ ਦਿੱਤਾ ਆਸ਼ੀਰਵਾਦ:ਸੰਗਰੂਰ : ਪੰਜਾਬ ਦੇ ਪੁਲਿਸ ਥਾਣਿਆਂ ਵਿੱਚ ਅਕਸਰੀ ਹੀ ਲੜਾਈ -ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਪੁਲਿਸ ਥਾਣੇ ਵਿੱਚ ਇੱਕ ਮੁੰਡੇ -ਕੁੜੀ ਦਾ ਵਿਆਹ ਹੁੰਦਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। ਧੂਰੀ ਪੁਲਿਸ ਨੇ ਸੋਮਵਾਰ ਨੂੰ ਥਾਣੇ 'ਚ ਹੀ ਇਕ ਵਿਆਹ ਕਰਵਾ ਦਿੱਤਾ ਹੈ ,ਜਿਸ ਨਾਲ ਪੁਲਿਸ ਦੀ ਇਸ ਭੂਮਿਕਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। [caption id="attachment_370231" align="aligncenter" width="300"]Dhuri Police officers Lover couple wedding In Police Station ਪੁਲਿਸ ਨੇ ਪ੍ਰੇਮੀ ਜੋੜੇ ਦਾ ਥਾਣੇ 'ਚ ਕਰਵਾਇਆ ਵਿਆਹ ,ਪੁਲਿਸ ਅਧਿਕਾਰੀਆਂ ਨੇ ਜੋੜੀ ਨੂੰ ਦਿੱਤਾ ਆਸ਼ੀਰਵਾਦ[/caption] ਮਿਲੀ ਜਾਣਕਾਰੀ ਅਨੁਸਾਰ ਧੂੁਰੀ ਸ਼ਹਿਰ ਦੀ 21 ਸਾਲਾ ਜੋਤੀ ਸ਼ਰਮਾ ਅਤੇ ਸਰਵੇਸ਼ ਕੁਮਾਰਪਿਛਲੇ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਹਨ। ਜਿਸ ਕਰਕੇ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਪਰੇਸ਼ਾਨ ਕਰ ਰਹੇ ਸਨ। ਜਦੋਂ ਉਹ ਜੋਤੀ ਨੂੰ ਘਰ ਛੱਡਣ ਗਿਆ ਤਾਂ ਉਸਦੇ ਘਰ ਵਾਲਿਆਂ ਨੇ ਉਸ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ। ਅਜਿਹੇ 'ਚ ਉਸ ਨੇ ਜੋਤੀ ਨੂੰ ਭਜਾ ਕੇ ਲਿਜਾਣ ਦੀ ਬਜਾਏ ਧੂਰੀ ਥਾਣੇ 'ਚ ਜਾ ਕੇ ਸ਼ਿਕਾਇਤ ਕਰ ਦਿੱਤੀ। [caption id="attachment_370230" align="aligncenter" width="300"]Dhuri Police officers Lover couple wedding In Police Station ਪੁਲਿਸ ਨੇ ਪ੍ਰੇਮੀ ਜੋੜੇ ਦਾ ਥਾਣੇ 'ਚ ਕਰਵਾਇਆ ਵਿਆਹ ,ਪੁਲਿਸ ਅਧਿਕਾਰੀਆਂ ਨੇ ਜੋੜੀ ਨੂੰ ਦਿੱਤਾ ਆਸ਼ੀਰਵਾਦ[/caption] ਦੱਸਿਆ ਜਾਂਦਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਵਿਆਹ ਲਈ ਰਾਜੀ ਨਹੀਂ ਸਨ। ਜਿਸ ਤੋਂ ਬਾਅਦ ਐੱਸਐੱਚਓ ਨੇ ਪ੍ਰੇਮੀ ਜੋੜੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਵਿਆਹ ਲਈ ਰਾਜ਼ੀ ਕੀਤਾ ਅਤੇ ਦੋਵਾਂ ਦਾ ਵਿਆਹ ਕਿਸੇ ਪੁਜਾਰੀ ਜਾਂ ਗ੍ਰੰਥੀ ਨੂੰ ਬਿਨ੍ਹਾਂ ਬੁਲਾਏ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ 'ਚ ਥਾਣੇ 'ਚ ਹੀ ਕਰਵਾ ਦਿੱਤਾ ਹੈ। [caption id="attachment_370232" align="aligncenter" width="300"]Dhuri Police officers Lover couple wedding In Police Station ਪੁਲਿਸ ਨੇ ਪ੍ਰੇਮੀ ਜੋੜੇ ਦਾ ਥਾਣੇ 'ਚ ਕਰਵਾਇਆ ਵਿਆਹ ,ਪੁਲਿਸ ਅਧਿਕਾਰੀਆਂ ਨੇ ਜੋੜੀ ਨੂੰ ਦਿੱਤਾ ਆਸ਼ੀਰਵਾਦ[/caption] ਇਸ ਦੌਰਾਨ ਪੁਲਿਸ ਥਾਣੇ 'ਚ ਹੀ ਲਾੜਾ-ਲਾੜੀ ਨੇ ਇਕ ਦੂਜੇ ਨੂੰ ਜੈਮਾਲਾ ਪਾਈ ਹੈ। ਇਸ ਦੌਰਾਨ ਐਸ.ਐਚ.ਓ. ਸਮੇਤ ਪੁਲਿਸ ਕਰਮਚਾਰੀਆਂ ਤੇ ਪਰਿਵਾਰਕ ਮੈਂਬਰਾਂ ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਪੁਲਿਸ ਕਰਮਚਾਰੀਆਂ ਨੇ ਇਸ ਖੁਸ਼ੀ ਦੇ ਮੌਕੇ 'ਤੇ ਲੱਡੂ ਵੰਡ ਕੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਹੈ। -PTCNews


Top News view more...

Latest News view more...