ਧੂਰੀ ‘ਚ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ: ਸੈਸ਼ਨ ਕੋਰਟ ਨੇ ਬਲਾਤਕਾਰੀ ਨੂੰ ਸੁਣਾਈ ਉਮਰਕੈਦ ਦੀ ਸਜ਼ਾ

Dhuri

ਧੂਰੀ ‘ਚ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ: ਸੈਸ਼ਨ ਕੋਰਟ ਨੇ ਬਲਾਤਕਾਰੀ ਨੂੰ ਸੁਣਾਈ ਉਮਰਕੈਦ ਦੀ ਸਜ਼ਾ,ਧੂਰੀ: ਕੁਝ ਮਹੀਨੇ ਪਹਿਲਾਂ ਸੰਗਰੂਰ ਦੇ ਧੂਰੀ ‘ਚ ਸਕੂਲ ਬੱਸ ਦੇ ਕੰਡਕਟਰ ਵੱਲੋਂ 4 ਸਾਲਾ ਬੱਚੀ ਨਾਲ ਜਬਰ ਜ਼ਨਾਹ ਕਰਨ ਦੇ ਮਾਮਲੇ ‘ਚ ਜਿਲ੍ਹਾ ਸੈਸ਼ਨ ਕੋਰਟ ਨੇ ਮੁਲਜ਼ਮ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ।ਤੁਹਾਨੂੰ ਦੱਸ ਦੇਈਏ ਕਿ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਚਾਰ ਵਰ੍ਹਿਆਂ ਦੀ ਬੱਚੀ ਨੂੰ ਸਕੂਲ ਬਸ ਦਾ ਕੰਡੈਕਟਰ ਵਰਗਲਾ ਕੇ ਲੈ ਗਿਆ ਅਤੇ ਸਕੂਲ ਵਿਚ ਹੀ ਬੱਚੀ ਨਾਲ ਬਲਾਤਕਾਰ ਕਰ ਦਿੱਤਾ ਸੀ।

-PTC News