Fri, Apr 19, 2024
Whatsapp

ਸੰਗਰੂਰ ਦੇ ਧੂਰੀ 'ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ, ਟਲਿਆ ਵੱਡਾ ਹਾਦਸਾ

Written by  Jashan A -- May 09th 2019 02:31 PM
ਸੰਗਰੂਰ ਦੇ ਧੂਰੀ 'ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ, ਟਲਿਆ ਵੱਡਾ ਹਾਦਸਾ

ਸੰਗਰੂਰ ਦੇ ਧੂਰੀ 'ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ, ਟਲਿਆ ਵੱਡਾ ਹਾਦਸਾ

ਸੰਗਰੂਰ ਦੇ ਧੂਰੀ 'ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ, ਟਲਿਆ ਵੱਡਾ ਹਾਦਸਾ,ਧੂਰੀ: ਸੰਗਰੂਰ ਦੇ ਧੂਰੀ 'ਚ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ, ਜਦੋਂ ਲੁਧਿਆਣਾ ਤੋਂ ਜਾਖਲ ਵੱਲ ਜਾ ਰਹੀ ਇਕ ਮਾਲਗੱਡੀ ਦੇ ਦੋ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਹ ਹਾਦਸਾ ਤਕਨੀਕੀ ਖਰਾਬੀ ਦੇ ਕਾਰਨ ਹੋਇਆ ਹੈ। [caption id="attachment_293249" align="aligncenter" width="300"]train ਸੰਗਰੂਰ ਦੇ ਧੂਰੀ 'ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ, ਟਲਿਆ ਵੱਡਾ ਹਾਦਸਾ[/caption] ਹੋਰ ਪੜ੍ਹੋ:MR ਟੀਕਾ ਲੱਗਣ ਮਗਰੋਂ ਸੰਗਰੂਰ ਦੇ ਮੌੜਾ ਪਿੰਡ ਦਾ 9 ਸਾਲਾ ਪ੍ਰਭਜੋਤ ਪੀ.ਜੀ.ਆਈ. ‘ਚ ਦਾਖਲ ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਨਾਲ ਜਿੱਥੇ ਲੁਧਿਆਣਾ-ਧੂਰੀ-ਜਾਖਲ ਰੂਟ ਪ੍ਰਭਾਵਿਤ ਹੋਇਆ, ਉੱਥੇ ਹੀ ਸਥਾਨਕ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। [caption id="attachment_293250" align="aligncenter" width="300"]train ਸੰਗਰੂਰ ਦੇ ਧੂਰੀ 'ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ, ਟਲਿਆ ਵੱਡਾ ਹਾਦਸਾ[/caption] ਇਸ ਘਟਨਾ ਤੋਂ ਬਾਅਦ ਸ਼ਹਿਰ ਵੀ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ, ਕਿਉਂਕਿ ਮਾਲ ਗੱਡੀ ਕਾਫੀ ਲੰਬੀ ਹੋਣ ਕਰਕੇ ਸ਼ਹਿਰ ਦੇ ਦੋਵੇਂ ਫਾਟਕ ਬੰਦ ਪਏ ਹਨ। ਹੋਰ ਪੜ੍ਹੋ:ਮਜ਼ਦੂਰਾਂ ਨੂੰ ਫੁੱਟਪਾਥ ‘ਤੇ ਸੌਣਾ ਪਿਆ ਮਹਿੰਗਾ, ਅਚਾਨਕ ਵਾਪਰਿਆ ਇਹ ਭਾਣਾ [caption id="attachment_293251" align="aligncenter" width="300"]train ਸੰਗਰੂਰ ਦੇ ਧੂਰੀ 'ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ, ਟਲਿਆ ਵੱਡਾ ਹਾਦਸਾ[/caption] ਰੇਲਵੇ ਦੇ ਪੁਲਿਸ ਅਧਿਕਾਰੀ ਸੁਮਨ ਕੁਮਾਰ ਠਾਕੁਰ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆਜਦੋਂ ਗੱਡੀ ਲੁਧਿਆਣਾ ਤੋਂ ਜਾਖਲ ਜਾ ਰਹੀ ਸੀ ਕਿ ਸਟੇਸ਼ਨ ਦੇ ਕਰੀਬ ਬਣੇ ਫਾਟਕਾਂ ਦੇ ਕੋਲ ਇਹ ਪਟੜੀ ਤੋਂ ਉਤਰ ਗਈ। -PTC News


Top News view more...

Latest News view more...